ਸੁਰਜੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋ ਮਾਨਸਾ ਵਿਖੇ ਅਹੁਦਾ ਸੰਭਾਲਿਆਂ

0
5

ਮਾਨਸਾ 16 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਅਹੁਦਾ ਸੰਭਾਲਦਿਆਂ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਜ਼ਿਲ੍ਹੇ ਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨਗੇ ਅਤੇ ਅਧਿਆਪਕਾਂ ਦੇ ਹੱਕੀ ਮਸਲੇ ਵੀ ਨਾਲੋ ਨਾਲ ਨਬੇੜਦੇ ਰਹਿਣਗੇ,ਤਾਂ ਕਿ ਉਹ ਪੂਰੀ ਤਨਦੇਹੀ ਨਾਲ ਸਕੂਲਾਂ ਚ ਪੜ੍ਹਾਈ ਕਰਵਾ ਸਕਣ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਪਹਿਲਾਂ ਤੋਂ ਹੀ ਚਲ ਰਹੀ ਮੁਹਿੰਮ ਨੂੰ ਉਤਸ਼ਾਹਤ ਕਰਨਗੇ ਅਤੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨਗੇ।
ਉਨ੍ਹਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਰੋਨਾ ਦੀ ਇਸ ਔਖੀ ਘੜੀ ਦੇ ਸਮੇਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਭਾਗ ਵੱਲ੍ਹੋ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਆਉਣ ਨਾਲ ਜ਼ਿਲ੍ਹੇ ਚ ਸਿੱਖਿਆ ਸਰਗਰਮੀਆਂ ਹੋਰ ਪ੍ਰਭੁੱਲਤ ਹੋਣਗੀਆਂ, ਉਨ੍ਹਾਂ ਸਿੱਖਿਆ ਅਧਿਕਾਰੀ ਨੂੰ ਵੀ ਭਰੋਸਾ ਦਿਵਾਇਆ ਕਿ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਰ ਸਹਿਯੋਗ ਦੇਣਗੇ।


ਇਥੇਂ ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਪਹਿਲਾ ਲੈਕਚਰਾਰ ਇਕਨੋਮਿਕਸ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ ਪਹਿਲਾਂ ਉਹ ਸੇਵਾਵਾਂ ਨਿਭਾ ਚੁੱਕੇ ਹਨ, ਉਨ੍ਹਾਂ ਅਹੁਦਾ ਸੰਭਾਲਦਿਆਂ ਆਪਣੇ ਸਰਦੂਲਗੜ੍ਹ ਦੇ ਪਹਿਲੇ ਵਿਦਿਆਰਥੀ ਡਾ ਬਿਕਰਮਜੀਤ ਸਿੰਘ ਸਾਧੂਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆਂ ਹੋਰਨਾਂ ਪੁਰਾਣੇ ਵਿਦਿਆਰਥੀਆਂ ਦੀਆਂ ਯਾਦਾਂ ਤਾਜ਼ੀਆ ਕੀਤੀਆਂ।
         ਸੁਰਜੀਤ ਸਿੰਘ ਇਸ ਤੋ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਕੋਟ ਸ਼ਮੀਰ ਵਿਖੇ ਪਿਛਲੇ ਲਗਭਗ 10 ਸਾਲਾਂ ਤੋ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਨੇ ਇਸੇ ਸਕੂਲ ਚ ਬਤੌਰ ਲੈਕਚਰਾਰ ਜੁਆਇਨ ਕੀਤਾ ਅਤੇ ਇਸ ਸਕੂਲ ਦੀ ਬੇਹਤਰੀ ਲਈ ਲਗਭਗ 50 ਲੱਖ ਦੇ ਕਰੀਬ ਖਰਚ ਕੀਤੇ ਅਤੇ ਪੜ੍ਹਾਈ ਅਤੇ ਦਿਖ ਪੱਖੋ ਪੰਜਾਬ ਦੇ ਬੇਹਤਰ ਸਕੂਲਾਂ ਦੀ ਕਤਾਰ ਵਿੱਚ ਲਿਆਂਦਾ । ਉਨ੍ਹਾਂ ਨੇ ਆਪਣਾ ਸਿੱਖਿਆ ਵਿਭਾਗ ਦਾ ਸਫਰ ਲਗਭਗ 1991 ਤੋ ਸ਼ੂਰੂ ਕੀਤਾ ਅਤੇ ਅੱਜ ਉਸੇ ਜ਼ਿਲ੍ਹੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਜੋ ਕਾਰਜਭਾਗ ਸੰਭਾਲਿਆ,ਉਨ੍ਹਾ ਸਰਕਾਰੀ ਸੈਕੰਡਰੀ ਸਕੂਲ ਮਹਿਰਾਜ ਅਤੇ ਭਾਗੀਬਾਂਦਰ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਈਆਂ, ਅੱਜ ਵੀ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅਤੇ ਇਲਾਕੇ ਦੇ ਲੋਕ ਯਾਦ ਕਰਦੇ ਹਨ। ਉਹ 1987,88 ਗੁਰੂ ਨਾਨਕ ਪਬਲਿਕ ਸਕੂਲ ਬਠਿੰਡਾ ਵਿਖੇ ਵੀ ਹਿਸਾਬ ਦੇ ਅਧਿਆਪਕ ਵਜੋ ਆਪਣੀਆਂ ਸੇਵਾਵਾਂ  ਨਿਭਾਈਆ, ਭਾਵੇ ਉਸ ਵੇਲੇ ਉਨ੍ਹਾਂ ਨੂੰ ਸਿਰਫ 500 ਰੁਪਏ ਦਿੰਦੇ ਸਨ,ਪਰ ਉਨ੍ਹਾਂ ਦੇ ਕੰਮ ਇਲਾਕੇ ਭਰ ਚ ਬੋਲਦਾ ਸੀ।
ਅੱਜ ਇਸ ਮੌਕੇ ਸੁਪਰਡੈਂਟ ਪਵਨ ਕੁਮਾਰ, ਜੂਨੀਅਰ ਸਹਾਇਕ ਰਾਜਿੰਦਰਪਾਲ ਸਿੰਘ, ਸਮੱਗਰਾ ਕੋਆਰਡੀਨੇਟਰ ਹਰੀਸ਼ ਕੁਮਾਰ,ਪਰਮਜੀਤ ਕੌਰ ਪੀ ਟੀ ਈ ਜਵਾਹਰਕੇ , ਸਰਜੀਵਨ ਸਿੰਘ ਡੀ ਪੀ ਈ ਅਤੇ ਗੁਰਦੀਪ ਸਿੰਘ ਡੀ ਪੀ ਈ ਹਾਜ਼ਰ ਸਨ।

NO COMMENTS