*ਸੁਭਾਸ਼ ਡਰਾਮੈਟਿਕ ਕਲੱਬ ਦੀ ਹੋਈ ਸਾਲਾਨਾ ਚੋਣ ਸੁਰਿੰਦਰ ਨੰਗਲਿਆ ਬਣੇ ਐਕਡਰ ਬਾਡੀ ਦੇ 14ਵੀਂ ਵਾਰ ਪ੍ਰਧਾਨ*

0
94

ਮਾਨਸਾ, 12—08—2021 (ਸਾਰਾ ਯਹਾਂ/ਬੀਰਬਲ ਧਾਲੀਵਾਲ ) ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਐਕਟਰ ਬਾਡੀ ਦੀ ਚੋਣ ਸ਼੍ਰੀ ਪਰਮਜੀਤ ਜਿੰਦਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਐਕਟਰ ਬਾਡੀ ਦੀ ਚੋਣ ਅਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਲੀਲਾ ਖੇਡਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਾਰ ਸਮੂਹ ਮੈਂਬਰਾਂ ਵੱਲੋਂ ਸ਼੍ਰੀ ਸੁਰਿੰਦਰ ਨੰਗਲਿਆ ਨੂੰ ਸਰਵਸੰਮਤੀ ਨਾਲ ਕਲੱਬ ਦੀ ਐਕਟਰਬਾਡੀ ਦਾ ਪ੍ਰਧਾਨ ਥਾਪਿਆ ਗਿਆ, ਜਿ਼ਕਰਯੋਗ ਹੈ ਕਿ ਸ਼੍ਰੀ ਸੁਰਿੰਦਰ ਨੰਗਲਿਆ ਜੀ ਨੂੰ 14ਵੀਂ ਵਾਰ ਐਕਟਰ ਬਾਡੀ ਦੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿ਼ਆ ਗਿਆ।ਇਸ ਤੋਂ ਇਲਾਵਾਸ਼੍ਰੀ ਮੁਕੇਸ਼ ਬਾਂਸਲ ਤੇ ਸ਼੍ਰੀ ਰਾਜੇਸ਼ ਪੁੜਾ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ।  ਕਲੱਬ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਸ਼੍ਰੀ ਮਨੋਜ ਅਰੋੜਾ ਨੂੰ ਜਨਰਲ ਸੈਕਟਰੀ ਅਤੇ ਵਰੁਣ ਬਾਂਸਲ ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ।ਇਸ ਤੋਂ ਇਲਾਵਾ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, ਕੇ.ਸੀ. ਸ਼ਰਮਾ, ਨਵੀਨ ਸੋਨੂੰ ਨੂੰ ਡਾਇਰੈਕਟਰ, ਸ਼੍ਰੀ ਸੇਵਕ ਸੰਦਲ ਨੂੰ ਮਿਊਜਿ਼ਕ ਡਾਇਰੈਕਟਰ, ਸ਼੍ਰੀ ਬਨਵਾਰੀ ਲਾਲ, ਨਵਜੋਤ ਬੱਬੀ, ਵਿਨੋਦ ਪਠਾਨ ਨੂੰ ਪਰੋਮਟਰ, ਮਾਸਟਰ ਕ੍ਰਿਸ਼ਨ ਲਾਲ ਤੇ ਚੇਤਨ ਨੂੰ ਪੰਡਾਲ ਇੰਚਾਰਜ, ਜਗਦੀਸ਼ ਮਰਿੰਡਾ, ਜੀਵਨ ਜੁਗਨੀ ਤੇ ਰਾਜੂ ਬਾਵਾ ਨੂੰ ਸਟੋਰ ਕੀਪਰ, ਅਮਨ ਗੁਪਤਾ ਨਾਇਟ ਇੰਚਾਰਜ, ਸੀਨਰੀ ਇੰਚਾਰਜ ਲਈ ਰਾਜੀ, ਦੀਪੂ, ਬੀਬਾ ਮਹੇਸ਼ੀ, ਮੇਕਅੱਪ ਮੈਨ ਸ਼੍ਰੀ ਕੇਵਲ ਅਜਨਬੀ, ਟੀਟਾ, ਮਨਜੀਤ ਬੱਬੀ, ਬੰਟੀ ਸ਼ਰਮਾ, ਗੋਰਾ ਸ਼ਰਮਾ, ਮੇਕਅੱਪ ਲੇਡੀਜ਼ ਤਰਸੇਮ ਹੋਂਡਾ, ਥਾਲੀ ਇੰਚਾਰਜ ਜਗਨ ਨਾਥ ਕੋਕਲਾ, ਤੋਪੜਾ ਮੈਨ ਸ਼੍ਰੀ ਸਤੀਸ਼ ਕੁਮਾਰ, ਪਰਦਾ ਮੈਨ ਨਵੀਨ ਕੁਮਾਰ ਅਤੇ ਪ੍ਰਚਾਰ ਸਕੱਤਰ ਲਈ ਡਾ. ਵਿਕਾਸ ਸ਼ਰਮਾ ਨੂੰ ਜਿ਼ੰਮੇਵਾਰੀ ਸੌਂਪੀ ਗਈ।  ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਸ਼੍ਰੀ ਕੇ.ਕੇ. ਬਾਂਸਲ, ਸ਼੍ਰੀ ਜਗਮੋਹਨ ਸ਼ਰਮਾ ਅਤੇ ਸ਼੍ਰੀ ਜੀਵਨ ਵਰਮਾ ਨੂੰ ਕਲੱਬ ਦਾ ਸਰਪ੍ਰਸਤ ਚੁਣਿਆ ਗਿਆ। ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਦੇ ਕਾਰਜ ਨੂੰ ਸਫਲਤਾ ਪੂਰਵਕ ਅਤੇ ਸੁਚੱਜੇ ਢੰਗ ਨਾਲ ਚਲਾਈ ਰੱਖਣ ਲਈ ਇਸ ਵਾਰ ਸ਼੍ਰੀ ਪਰਮਜੀਤ ਜਿੰਦਲ ਨੂੰ ਪੰਜ ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਅਤੇ ਇਨ੍ਹਾਂ ਨਾਲ ਇਸ ਕਮੇਟੀ ਵਿੱਚ ਗੋਰਵ ਬਜਾਜ, ਨਵੀਨ ਸੋਨੂੰ, ਸ਼ੰਟੀ ਅਰੋੜਾ ਅਤੇ ਬੰਟੀ ਸ਼ਰਮਾ ਮੈਂਬਰ ਚੁਣੇ ਗਏ ਹਨ।ਇਹ ਕਮੇਟੀ ਕਲੱਬ ਦੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਰੱਖਣਗੇ। ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਰਾਮ ਲੀਲਾ ਖੇਡਣ ਸਬੰਧੀ ਫੈਸਲਾ ਸਰਕਾਰ ਅਤੇ ਪ੍ਰਸਾਸ਼ਨ ਦੇ ਹੁਕਮਾਂ ਅਨੁਸਾਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਮੈਂਬਰਾਂ ਨੂੰ ਅਹੁਦੇ ਦਿੱਤੇ ਗਏ ਹਨ ਅਤੇ ਆਪਣੀ—ਆਪਣੀ ਜਿ਼ੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਦੌਰਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

NO COMMENTS