ਬੋਹਾ 18 ਫਰਵਰੀ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਨਗਰ ਦੇ ਇੱਕ ਸੁਨਿਆਰ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਗਲੇ ਚ ਪਾਈ ਚੈਨੀ ਖੋਹਣ ਦੌਰਾਨ ਮੌਕੇ ਤੇ ਗਸ਼ਤ ਪੁਲਿਸ ਪਾਰਟੀ ਵੱਲੋਂ ਰੋਕਣ ਤੇ ਮੁਲਾਜਮ ਦੀ ਵਰਦੀ ਪਾੜ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਸੁਨਿਆਰ ਰਾਜ ਕੁਮਾਰ ਨੇ ਉਡਤਾ ਰੋਡ ਤੇ ਆ ਰਿਹਾ ਸੀ ਕਿ ਉਸਦੀ ਕੁਝ ਨੌਜ਼ਵਾਨ ਕੁੱਟਮਾਰ ਕਰਕੇ ਉਸਦੀ ਚੈਨੀ ਗਲੇ ਚੋ ਉਤਾਰ ਲਈ ਤਾਂ ਅਚਾਨਕ ਮੌਕੇ ਗਸ਼ਤ ਪੁਲਿਸ ਪਾਰਟੀ ਪਹੁੰਚ ਗਈ। ਜਿੱਥੇ ਰਾਜ ਕੁਮਾਰ ਨੇ ਉਨ੍ਹਾਂ ਨੂੰ ਕੁੱਟਮਾਰ ਅਤੇ ਚੈਨੀ ਖੋਹਣ ਸੰਬੰਧੀ ਦੱਸਿਆ ਕਿ ਤਾਂ ਉਪਰੋਕਤ ਨੌਜਵਾਨਾਂ ਨੇ ਪੁਲਿਸ ਮੁਲਾਜਮ ਬਿਕਰਮਜੀਤ ਸਿੰਘ ਨਾਲ ਹੱਥੋ ਪਾਈ ਹੋ ਗਏ ਅਤੇ ਉਸਦੀ ਵਰਦੀ ਪਾੜ ਦਿੱਤੀ ਅਤੇ ਫਰਾਰ ਹੋ ਗਏ। ਇਸ ਸੰਬੰਧੀ ਐਸ.ਐਚ.ਓ. ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੋਂ ਇਲਾਵਾ 6 ਨੌਜਵਾਨ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਮਨ ਸਿੰਘ, ਰਣਦੀਪ ਸਿੰਘ, ਇੰਦਰਜੀਤ ਸਿੰਘ ਦੇ ਖਿਲਾਫ ਧਾਰਾ 379 ਬੀ, 353, 186, 323, 148 ਅਧੀਨ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।