ਸੁਨਾਮ, ਬਠਿੰਡਾ, ਧੂਰੀ ਰੇਲ ਲਾਇਨਾਂ ਤੋਂ ਚੁੱਕਿਆ ਧਰਨਾ

0
279

ਬੁਢਲਾਡਾ 10 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਸਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੰਘਰਸ਼ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਪਰੰਤੂ ਬੁਢਲਾਡਾ ਵਿੱਚ ਕੱਲ੍ਹ ਰੇਲਵੇ ਲਾਇਨ ਤੇ ਸੰਘਰਸ਼ ਦੀ ਸ਼ਹੀਦ ਤੇਜ਼ ਕੋਰ ਬਰ੍ਹੇ ਦੇ ਪਰਿਵਾਰ ਨੂੰ ਮੁਆਵਜਾ, ਨੋਕਰੀ ਅਤੇ ਕਰਜ਼ਾ ਮੁਆਫੀ ਦੀ ਮੰਗ ਪ੍ਰਸ਼ਾਸ਼ਨ ਨਾਲ ਗੱਲਬਾਤ ਦੌਰਾਨ ਬੇਸਿੱਟਾਂ ਹੋਣ ਕਾਰਨ ਬਠਿੰਡਾ ਜਾਖਲ ਦਿੱਲੀ ਲਾਇਨ ਤੇ ਬੁਢਲਾਡਾ ਵਿਖੇ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਿਲ੍ਹਾਂ ਮੀਤ ਪ੍ਰਧਾਨ ਜ਼ੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਦੋਰਾਨ ਫੌਤ ਹੋਈ ਬੀਬੀ ਤੇਜ਼ ਕੋਰ ਦਾ ਸੰਸਕਾਰ ਮੰਗਾਂ ਪੂਰੀਆਂ ਨਾ ਹੋਣ ਤੱਕ ਨਹੀਂ ਕੀਤਾ ਜਾਵੇਗਾ ਅਤੇ ਅੱਜ ਦੂਜੇ ਦਿਨ ਵੀ ਰੇਲ ਲਾਇਨ ਤੇ ਧਰਨਾ ਦੇ ਕੇ ਪੰਜਾਬ ਸਰਕਾਰ ਤੋਂ ਤੇਜ਼ ਕੋਰ ਦੇ ਵਾਰਸਾਂ ਨੂੰ ਮੁਆਵਜਾਂ, ਨੋਕਰੀ ਅਤੇ ਕਰਜ਼ਾ ਮੁਆਫੀ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਉਣੀ ਦੀ ਫਸਲ ਨੂੰ ਮੱਦੇਨਜਰ ਰੱਖਦਿਆਂ ਬਾਰਦਾਨਾ, ਕੋਲਾ, ਯੂਰੀਆਂ ਆਦਿ ਦੀ ਘਾਟ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲਾਂ ਰੋਕਣ ਦਾ ਫੈਸਲਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਧਰਨਾਂ ਸੰਗਰੂਰ ਜਿਲ੍ਹੇ ਦੇ ਸੁਨਾਮ, ਧੂਰੀ, ਬਠਿੰਡਾ ਅਤੇ ਬੁਢਲਾਡਾ ਵਿਖੇ ਰੇਲਵੇ ਲਾਇਨਾ ਤੇ ਪਿਛਲੇ 10 ਦਿਨਾਂ ਤੋਂ ਲੱਗਿਆ ਹੋਇਆ ਸੀ। ਉਨ੍ਹਾਂ ਸ਼ਪੱਸ਼ਟ ਕੀਤਾ ਕਿ ਖੇਤੀ ਆਰਡੀਨੈਸ ਦੇ ਖਿਲਾਫ ਯੂਨੀਅਨ ਵੱਲੋਂ ਰੇਲਵੇ ਲਾਇਨਾਂ ਨੂੰ ਛੱਡ ਕੇ ਰਿਲਾਇੰਸ ਕੰਪਨੀ ਦੇ ਪੰਪ, ਟੋਲ ਪਲਾਜਿਆ ਤੇ ਧਰਨਿਆ ਦਾ ਸਿਲਸਿਲਾ ਕਾਨੂੰਨ ਵਾਪਸੀ ਤੱਕ ਜਾਰੀ ਰਹੇਗਾ। ਉਨ੍ਹਾਂ ਬੁਢਲਾਡਾ ਰੇਲ ਲਾਇਨ ਤੇ ਧਰਨੇ ਜਾਰੀ ਰੱਖਣ ਸੰਬੰਧੀ ਸ਼ਪੱਸ਼ਟ ਕਰਦਿਆਂ ਕਿਹਾ ਕਿ ਸੰਘਰਸ਼ ਦੀ ਸ਼ਹੀਦ ਤੇਜ਼ ਕੋਰ ਦੇ ਪਰਿਵਾਰ ਦੀਆਂ ਮੰਗਾਂ ਮਨਵਾਉਣ ਤੱਕ ਧਰਨਾਂ ਜਾਰੀ ਰਹੇਗਾ। ਦੂਸਰੇ ਪਾਸੇ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਤੇਜ਼ ਕੋਰ ਦੇ ਪਰਿਵਾਰ ਨਾਲ ਸੰੰਬੰਧਤ ਉਨ੍ਹਾਂ ਦੇ ਪੁੱਤਰਾਂ ਅਤੇ ਯੂਨੀਅਨ ਦੇ ਨੁਮਾਇੰਦੀਆਂ ਦੀ ਸਥਾਨਕ ਪ੍ਰਸ਼ਾਸ਼ਨ ਦੇ ਨਾਲ ਮੀਟਿੰਗ ਕਰਵਾ ਦਿੱਤੀ ਗਈ ਹੈ ਅਤੇ ਮੀਟਿੰਗ ਵਿੱਚ ਹਾਜਰ ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋਂ ਵੱਲੋਂ ਉੱਚ ਅਧਿਕਾਰੀਆਂ ਨੂੰ ਮੀਟਿੰਗ ਦੇ ਵੇਰਵਿਆਂ ਸੰਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਯੂਨੀਅਨ ਦੇ ਆਗੂ ਜਗਸੀਰ ਸਿੰਘ ਦੋਦੜਾ ਨੇ ਦੱਸਿਆ ਕਿ ਮੀਟਿੰਗ ਬੇਨਤਿਜਾ ਰਹੀ। 

NO COMMENTS