*ਸੁਤੰਤਰਤਾ ਦਿਵਸ ਦੀ ਪਹਿਲੀ ਰਿਹਰਸਲ ਗਾਂਧੀ ਸਕੂਲ ਮਾਨਸਾ ਵਿਖੇ ਕੀਤੀ/ 2100 ਦੇ ਕਰੀਬ ਬੱਚਿਆਂ ਨੇ ਭਾਗ ਲਿਆ*

0
128

ਮਾਨਸਾ, 06 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਮਾਨਸਾ ਦੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਤੰਤਰਤਾ ਦਿਵਸ ਦੀ ਪਹਿਲੀ ਰਿਹਰਸਲ  ਕਰਵਾਈ ਗਈ। ਇਸ ਰਿਹਰਸਲ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਦੇ ਬੱਚਿਆਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਗੈਂਗਸਟਰ ਵਾਦ ਤੋਂ ਦੂਰ ਰਹਿਣ ਲਈ ਨੌਜਵਾਨ ਪੀੜ੍ਹੀ ਨੂੰ ਕੋਰੀਓਗ੍ਰਾਫੀ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ। 

ਸੇਂਟ ਜ਼ੇਵੀਅਰ ਸਕੂਲ ਮਾਨਸਾ, ਆਦਰਸ਼ ਸਕੂਲ ਸਾਹਨੇਵਾਲੀ, ਪੰਜਾਬ ਕਾਨਵੈਂਟ ਸਕੂਲ ਲਾਲਿਆਂਵਾਲੀ, ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ, ਡੀ ਏ ਵੀ ਸਕੂਲ ਮਾਨਸਾ, ਪੁਲਿਸ ਪਬਲਿਕ ਸਕੂਲ ਮਾਨਸਾ, ਸਿੱਖ ਮਾਰਸ਼ਲ ਆਰਟਸ ਅਕੈਡਮੀ, ਅਦਰਸ਼ ਸਕੂਲ ਭੁਪਾਲ, ਡੀ ਵੀ ਸੀ ਡਾਂਸ ਅਕੈਡਮੀ, ਜੈਨ ਸਕੂਲ, ਮਾਈ ਨਿਕੋ ਦੇਵੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਨਸਾ, ਆਰੀਆ ਹਾਈ ਸਕੂਲ ਮਾਨਸਾ, ਐਨ.ਐਮ.ਕਾਲਜ ਮਾਨਸਾ, ਸਰਕਾਰੀ ਮਿਡਲ ਸਕੂਲ ਫਫੜੇ ਭਾਈਕੇ, ਭਾਈ ਬਹਿਲੋ ਸਕੂਲ ਫਫੜੇ ਭਾਈਕੇ, ਦੀਪ ਭੰਗੜਾ ਅਕੈਡਮੀ ਮਾਨਸਾ ਅਤੇ ਦਾ ਕੈਂਬਰਿਜ ਸਕੂਲ ਮਾਨਸਾ ਦੇ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ। ਇਸ ਮੌਕੇ ਤੇ ਲਗਭਗ 2100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।

ਜ਼ਿਕਰਯੋਗ ਹੈ ਕਿ ਸੁਤੰਤਰਤਾ ਦਿਵਸ ਵਿੱਚ ਹੋਣ ਵਾਲੀਆਂ ਪੇਸ਼ਕਾਰੀਆਂ ਦੀ ਤਿਆਰੀ ਮਿਊਜ਼ਿਕ ਅਧਿਆਪਕ ਰਾਜੀਵ ਕੁਮਾਰ (ਜੌਨੀ) ,ਨਿਤਾਸ਼ ਗੋਇਲ, ਸਤਨਾਮ ਕੌਰ, ਸਿਮਰਜੀਤ ਕੌਰ, ਸੁਮਿਤ ਬਾਲਾ, ਅਕਾਸ਼, ਅਮਨਦੀਪ ਕੌਰ, ਡਾ.ਨੀਰੂ ਬਾਲਾ, ਸੰਦੀਪ ਸਿੰਘ, ਹੁਸਨਪ੍ਰੀਤ ਕੌਰ, ਸੱਤਪਾਲ ਧਾਲੀਵਾਲ, ਹਰਵਿੰਦਰ ਸਿੰਘ, ਮੋਨਿਕਾ, ਰਿਹਾਨ ਖਾਨ, ਭੁਪਿੰਦਰ ਸਿੰਘ , ਦਾਤਾਰ ਸਿੰਘ ਨੇ ਕਰਵਾਈ। ਇਸ ਮੌਕੇ ਮਾਨਸਾ ਪ੍ਰਸਾਸ਼ਨ ਵੱਲੋਂ  ਸ.ਅਮ੍ਰਿਤਪਾਲ ਸਿੰਘ (ਜਿਲ੍ਹਾ ਸਪੋਰਟਸ ਕੁਅਡੀਨੇਟਰ) ,ਸ.ਗੁਰਦੀਪ ਸਿੰਘ (ਏ.ਈ.ਉ) , ਵਿਜੇ ਮਿੱਢਾ (ਪ੍ਰਿੰਸੀਪਲ), ਮਨਪ੍ਰੀਤ ਵਾਲੀਆ ਅਤੇ ਗੁਰਪ੍ਰੀਤ ਕੌਰ ਹਾਜ਼ਰ ਰਹੇ। 

NO COMMENTS