ਸੁਚੱਜੇ ਸੁਰੱਖਿਆਂ ਪ੍ਰਬੰਧਾਂ ਦੇ ਮੱਦੇਨਜ਼ਰ ਮਾਨਸਾ ਅੰਦਰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਿਆ ਗਿਆ-ਐਸ.ਐਸ.ਪੀ.

0
23

ਮਾਨਸਾ, 14—02—2021(ਸਾਰਾ ਯਹਾ /ਮੁੱਖ ਸੰਪਾਦਕ): ਅੱਜ ਮਿਤੀ 14 ਫਰਵਰੀ—2021 ਨੂੰ ਨਗਰ ਕੌਸਲ ਅਤੇ ਨਗਰ ਪੰਚਾਇਤ ਚੋਣਾਂ ਦੇ
ਮੱਦੇ—ਨਜਰ ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋਂ ਪ ੍ਰੈਸ ਨੋ ਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਜਿਲਾ ਮਾਨਸਾ ਅੰਦਰ ਨਗਰ ਕੌਸਲ ਚੋਣਾ ਤਿੰਨ ਥਾਵਾਂ ਸ਼ਹਿਰ ਮਾਨਸਾ, ਬੁਢਲਾਡਾ
ਅਤੇ ਬਰੇਟਾ ਵਿਖੇ ਅਤੇ ਨਗਰ ਪੰਚਾਇਤ ਚੋਣਾ 2 ਥਾਵਾਂ ਬੋਹਾ ਅਤੇ ਜੋਗਾ ਵਿਖੇ ਮਾਨਸਾ ਪੁਲਿਸ ਵੱਲੋਂ
ਕੀਤੇ ਸੁਚੱਜੇ ਤੇ ਮੁਕੰਮਲ ਪ੍ਰਬੰਧਾਂ ਕਰਕ ੇ ਅਮਨ ਅਮਾਨ ਨਾਲ ਸਪੰਨ ਹੋਈਆ।

ਜਿਲਾ ਅੰਦਰ 1600 ਤੋਂ ਵੱਧ ਪੁਲਿਸ ਅਧਿਕਾਰੀ/ਕਰਮਚਾਰੀਆਂ ਦੀ ਤਾਇਨਾਤੀ ਕੀਤੀ
ਗਈ। ਸਾਰੇ ਪੋਲਿੰਗ ਬੂਥਾਂ ਤੇ ਦੋਹਰੀ ਸੁਰੱਖਿਆ (ਬੂਥ ਪਾਰਟੀ ਅਤੇ ਬਾਹਰੀ ਸੁਰੱਖਿਆ) ਮੁਹੱਈਆ
ਕਰਵਾਈ ਗਈ ਸੀ। ਇਸਤੋਂ ਇਲਾਵਾ ਜਿਲਾ ਅੰਦਰ 19 ਪਟਰ ੋਲਿੰਗ ਪਾਰਟੀਆਂ ਲਗਾਈਆ ਗਈਆ
ਸਨ। ਸੁਰੱਖਿਆਂ ਨੂੰ ਹੋਰ ਮਜਬੂਤ ਕਰਨ ਲਈ 27 ਸਿਟੀ ਸੀਲਿੰਗ ਨਾਕੇ ਅਤੇ 38 ਦਿਨ/ਰਾਤ ਦੇ ਨਾਕੇ
ਲਗਵਾਏ ਗਏ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਮਾਨਯੋਗ ਚੋਣ
ਕਮਿਸ਼ਨ ਜੀ ਵੱਲੋ ਵੋਟਾਂ ਦਾ ਸਮਾਂ ਸੁਭਾ 8 ਵਜੇ ਤੋਂ 4 ਵਜੇ ਰੱਖਿਆ ਗਿਆ ਸੀ। ਇਸੇ ਸਮੇਂ ਦੌਰਾਨ ਜਿਲਾ
ਅੰਦਰ ਵੋਟਾਂ ਦਾ ਕੰਮ ਨਿਰਵਿੱਘਨਤਾ ਸਹਿਤ ਨੇਪਰੇ ਚਾੜਿਆ ਗਿਆ ਅਤੇ ਸਾਰੇ ਬਕਸ ੇ ਸਟੋਰੇਜ ਸੈਂਟਰਾ ਤੇ
ਜਮ੍ਹਾਂ ਹੋ ਚੁੱਕੇ ਹਨ ਅਤੇ ਮਾਨਸਾ ਪੁਲਿਸ ਵੱਲੋਂ ਕੀਤੇ ਢੁੱਕਵੇਂ ਤੇ ਸੁਚੱਜੇ ਸੁਰੱਖਿਆਂ ਪ੍ਰਬੰਧਾਂ ਦੇ ਮੱਦੇਨਜ਼ਰ
ਜਿਲਾ ਅੰਦਰ ਕੋਈ ਵੀ ਅਣ ਸੁਖਾਂਵੀ ਘਟਨਾਂ ਨਹੀ ਵਾਪਰੀ। ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸੰਪ ੂਰਨ
ਹੋ ਗਈ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਜਿਲਾ ਦੇ ਸਾਰੇ ਅਧਿਕਾਰੀਆ/ਕਰਮਚਾਰੀਆਂ ਨੂੰ ਸੁਚੱਜੀ
ਡਿਊਟੀ ਨਿਭਾਉਣ ਪ੍ਰਤੀ ਪ੍ਰਸੰਸਾਂ ਕਰਦੇ ਹੋਏ ਮਿਤੀ 17—02—2021 ਨੂੰ ਗਿਣਤੀ ਮੌਕੇ ਵੀ ਇਸੇ ਤਰਾ ਹੀ
ਡਿਊਟੀ ਨਿਭਾਉਣ ਲਈ ਪ ੍ਰ ੇਰਿਤ ਕੀਤਾ ਗਿਆ।


NO COMMENTS