*ਸੁਖਵੀਰ ਜੋਗਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ*

0
248

ਮਾਨਸਾ 21 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਤਰਕਸ਼ੀਲ ਵਿਚਾਰਾਂ ਦਾ ਧਾਰਨੀ, ਡੈਮੋਕਰੇਟਿਕ ਲਾਇਬਰੇਰੀਅਨ ਫਰੰਟ ਦਾ ਸਾਬਕਾ ਸੂਬਾ ਪ੍ਰਧਾਨ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦਾ ਕਾਮਾ, ਰਾਬਤਾ ਮੈਗਜ਼ੀਨ ਦਾ ਮੁੱਖ ਸੰਪਾਦਕ
ਅੱਜ ਆਪਣੇ ਜੱਦੀ ਪਿੰਡ ਜੋਗਾ ਮਾਨਸਾ ਵਿੱਚ ਸਰੀਰਕ ਤੌਰ ਤੇ ਵਿਛੋੜਾ ਦੇ ਗਿਆ ਹੈ। ਪਿੱਛਲੇ ਸਾਲ ਡੀ ਐਮ ਸੀ ਲੁਧਿਆਣਾ ਤੋਂ ਫੇਫੜਿਆਂ ਦੀ ਸਰਜਰੀ ਕਰਵਾਈ ਸੀ। ਹੁਣ ਵੀ ਇਕ ਮਹੀਨੇ ਤੋਂ ਘਰ ਵਿੱਚ ਆਕਸੀਜਨ ਸਿਲੰਡਰ ਰਾਹੀਂ ਹੀ ਜਿਆਦਾਤਰ ਸਾਹ ਦਾ ਪਰਬੰਧ ਕੀਤਾ ਹੋਇਆ ਸੀ। ਫੋਨ ਰਾਹੀਂ ਗੱਲਬਾਤ ਕਰਦਿਆਂ ਸੁਖਵੀਰ ਦਾ ਸਾਹ ਚੜ੍ਹ ਜਾਂਦਾ ਸੀ। ਪਰਸੋਂ ਸਿਲੰਡਰ ਬਦਲਦਿਆਂ ਸਾਹ ਉਖੜ ਗਿਆ। ਫਿਰ ਸੰਭਲਿਆ ਨਹੀਂ। ਜੱਦੋ ਜਹਿਦ ਕਰਦਾ ਅਜ ਅਲਵਿਦਾ ਆਖ ਗਿਆ।
ਪੋਲੀਓ ਦੀ ਮਾਰ ਕਾਰਨ ਲੱਤਾਂ ਸਪੋਰਟ ਸਿਸਟਮ ਤੇ ਸਨ। ਸਰੀਰਕ ਤੌਰ ਤੇ ਵੀ ਕਮਜ਼ੋਰ ਸੀ। ਪਰੰਤੂ ਬਹੁਤੇ ਸਾਬਤੇ ਬੰਦਿਆਂ ਨਾਲੋਂ ਲਿਖਣ ਪੜ੍ਹਨ, ਸਰਕਾਰੀ ਡਿਊਟੀ ਅਤੇ ਜਥੇੰਬੰਦਕ ਡਿਊਟੀ ਅਣਖਿਝ ਨਿਭਾਉਂਦਾ ਸੀ। ਹੁਣ ਵੀ ਆਖਦਾ ਮੰਜੇ ਤੇ ਪਿਆ ਵੀ ਤੁਹਾਡੇ ਨਾਲ ਦਿੱਲੀ ਮੋਰਚੇ ਵਿੱਚ ਸ਼ਾਮਲ ਹਾਂ। ਇਕ ਵਾਰ ਮਰਦਮਸ਼ੁਮਾਰੀ ਦੀ ਡਿਊਟੀ ਲੱਗੀ, ਅਫਸਰ ਕਹਿਣ ਤੇਰੀ ਡਿਊਟੀ ਕਟ ਦਿੰਦੇ ਆ ਤੇਰੇ ਤੋਂ ਕੰਮ ਨਹੀਂ ਹੋਣਾ, ਸੁਖਵੀਰ ਉਹਨਾਂ ਤੋਂ ਸਪੱਸ਼ਟੀਕਰਨ ਲੈਣ ਲੱਗਾ, ਦੱਸੋ ਮੇਰੇ ਵਿੱਚ ਕੀ ਘਾਟ ਹੈ?ਹੋਰ ਬਹੁਤ ਕੁੱਝ ਹੈ ਸੁਖਵੀਰ ਲਈ ਲਿਖਣ ਵਾਸਤੇ। ਉਸਦੇ ਜਾਣ ਦੀ ਕਮੀ ਡੈਮੋਕਰੇਟਿਕ ਟੀਚਰ ਫਰੰਟ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਨੂੰ ਹਮੇਸ਼ਾ ਰੜਕਦੀ ਰਹੇਗੀ।ਸੁਖਵੀਰ ਜੋਗਾ ਦੇ ਅਕਾਲ ਚਲਾਣੇ ਤੇ ਡੀ. ਟੀ.ਐੱਫ.ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ, ਬੁਲਾਰੇ ਹਰਦੀਪ ਟੋਡਰਪੁਰ, ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਜਸਵੀਰ ਸਿੰਘ ਭੰਮਾਂ, ਰਾਜਿੰਦਰ ਮੂਲੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਖਰੀ ਲਾਲ ਸਲਾਮ ਕਿਹਾ।
ਇਸ ਤੋ ਇਲਾਵਾ ਤਰਕਸ਼ੀਲ ਆਗੂਆਂ ਗੁਰਪਿਆਰ ਕੋਟਲੀ, ਗੁਰਦੀਪ ਸਿੱਧੂ, ਸੋਸ਼ਲਿਸਟ ਪਾਰਟੀ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਜੋਗਾ, ਕਹਾਣੀਕਾਰ ਦਰਸ਼ਨ ਜੋਗਾ, ਡਾ ਜਗਤਾਰ ਜੋਗਾ,ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਬਲਰਾਜ ਨੰਗਲ,ਸਰਬਜੀਤ ਕੋਸ਼ਲ,ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਸੰਦੀਪ ਘੰਡ ,ਜਗਦੀਪ ਜੋਗਾ, ਗੂਰਜੰਟ ਸਿੱਧੂ, ਜਗਦੇਵ ਮਾਂਹੂ, ਮੱਖਣ ਸਿੰਘ ਅਤੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

NO COMMENTS