ਸੁਖਬੀਰ ਬਾਦਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

0
169

ਅੰਮ੍ਰਿਤਸਰ 15,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਹਾਰ ਮਿਲਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਬਿਗੁਲ ਵਜਾ ਦਿੱਤਾ ਹੈ। ਐਤਵਾਰ ਨੂੰ ਸੁਖਬੀਰ ਬਾਦਲ ਨੇ ‘ਪੰਜਾਬ ਮੰਗਦਾ ਜਵਾਬ’ ਰੈਲੀ ਵਿੱਚ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਖੇਮਕਰਨ ਹਲਕੇ ‘ਚ ‘ਪੰਜਾਬ ਮੰਗਦਾ ਜਵਾਬ’ ਰੈਲੀ ਕੀਤੀ ਗਈ ਹੈ।

ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਵਜੋਂ ਐਲਾਨਿਆ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਈ ਵੱਡੇ ਐਲਾਨ ਕੀਤਾ ਹਨ।

1. ਤਿੰਨ ਖੇਤੀ ਕਾਨੂੰਨ ਅਕਾਲੀ ਦਲ ਦੀ ਸਰਕਾਰ ‘ਚ ਲਾਗੂ ਨਹੀਂ ਹੋਣਗੇ।

2. ਅਕਾਲੀ ਸਰਕਾਰ ਬਣਨ ‘ਤੇ ਕੈਪਟਨ ਸਰਕਾਰ ਵੱਲੋਂ ਬਣਾਏ ਐਕਟ ਰੱਦ ਕੀਤੇ ਜਾਣਗੇ।

3. ਸਬਜ਼ੀਆਂ, ਫਲਾਂ ਤੇ ਦੁੱਧ ‘ਤੇ ਪੰਜਾਬ ਸਰਕਾਰ ਆਪਣੇ ਖਰਚੇ ‘ਤੇ ਐਮਐਸਪੀ ਦੇਵੇਗੀ।

4. ਅਕਾਲੀ ਸਰਕਾਰ ਡੇਅਰੀ ਫਾਰਮਿੰਗ ਲਈ ਲੋਨ ਦੇਵੇਗੀ।

5. ਅਕਾਲੀ ਸਰਕਾਰ ਬਣਨ ‘ਤੇ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ।

6. ਅਕਾਲੀ ਸਰਕਾਰ ਐਸਸੀ ਤੇ ਬੀਸੀ ਬੱਚਿਆਂ ਨੂੰ ਕਾਲਜ ਤਕ ਦੀ ਪੜ੍ਹਾਈ ਮੁਫਤ ਕਰੇਗੀ।

7. ਲੋੜਵੰਦ ਕਿਸਾਨਾਂ ਨੂੰ ਟਿਊਬਵੈਲ ਦੇ ਕੁਨੈਕਸ਼ਨ ਦਿੱਤੇ ਜਾਣਗੇ।

8. ਆੜ੍ਹਤੀਆਂ ਦਾ ਕਮਿਸ਼ਨ ਜੇ ਬੰਦ ਹੋਵੇਗਾ ਤਾਂ ਪੰਜਾਬ ਦੀ ਅਕਾਲੀ ਸਰਕਾਰ ਦੇਵੇਗੀ।

9. ਝੂਠੇ ਪਰਚੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਜਾਵੇਗਾ।

NO COMMENTS