*ਸੁਖਬੀਰ ਬਾਦਲ ਨੂੰ ਹੁਣ ਪਤਾ ਲੱਗਾ ਕਿ ਸਰਕਾਰੀ ਹਸਪਤਾਲਾਂ ਦੇ ਕੀ ਹਾਲਾਤ? ਹੁਣ ਇੱਕ ਮੌਕਾ ਹੋਰ ਚਾਹੁੰਦੇ*

0
75

ਬਠਿੰਡਾ 19,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਤਨਜ਼ ਕੱਸਦਿਆਂ ਕਿਹਾ ਮੁੱਖ ਮੰਤਰੀ ਸਾਹਿਬ ਤੁਹਾਡੇ ਤਾਂ ਹੁਣ ਦੋਵੇਂ ਟੀਕੇ ਲੱਗ ਚੁੱਕੇ ਹਨ, ਇਸ ਲਈ ਘਰੋਂ ਬਾਹਰ ਨਿਕਲੋ। ਆਉਣ ਵਾਲੇ ਦਿਨਾਂ ਵਿੱਚ ਕੰਪਨੀ ਐਸਜੀਪੀਸੀ ਨੂੰ 50 ਹਜ਼ਾਰ ਟੀਕੇ ਤਿਆਰ ਕਰਕੇ ਦੇਵੇਗੀ ਤਾਂ ਫੇਰ ਸਰਕਾਰ ਕਿਉਂ ਨਹੀਂ ਇਹ ਕਰ ਸਕਦੀ?

ਸੁਖਬੀਰ ਨੇ ਕਿਹਾ ਪ੍ਰਾਈਵੇਟ ਹਸਪਤਲਾਂ ਵਿੱਚ ਹੋ ਰਹੀ ਲੁੱਟ ਰੋਕਣ ਲਈ ਕੋਰੋਨਾ ਇਲਾਜ ਦਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ। ਸੁਖਬੀਰ ਨੇ ਕਿਹਾ ਜੇਕਰ ਸਾਨੂੰ ਮੌਕਾ ਮਿਲਦਾ ਤਾਂ ਪੰਜਾਬ ਵਿੱਚ ਸਾਰੇ ਸਰਕਾਰੀ ਹਸਪਤਾਲ ਇੱਕ ਨੰਬਰ ਦੇ ਬਣਾ ਦੇਵਾਂਗੇ, ਕੋਈ ਔਖਾ ਕੰਮ ਨਹੀਂ, ਇਹ ਬਹੁਤ ਵੱਡੀ ਕਮੀ ਰਹਿ ਗਈ ਜੀ, ਸਾਨੂੰ ਹੁਣ ਪਤਾ ਲੱਗ ਰਿਹਾ ਕਿ ਕਿੰਨਾ ਨੁਕਸਾਨ ਹੋ ਰਿਹਾ।

ਨਵਜੋਤ ਸਿੱਧੂ ਵੱਲੋਂ ਆਏ ਦਿਨ ਪੰਜਾਬ ਸਰਕਾਰ ਤੇ ਬਾਦਲ ਪਰਿਵਾਰ ‘ਤੇ ਨਿਸ਼ਾਨੇ ਕੱਸਣ ਦੇ ਸਵਾਲ ਤੇ ਸੁਖਬੀਰ ਨੇ ਕਿਹਾ ਮੈਂ ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਕਰਦਾ ਹਾਂ ਇਹ ਸਮਾਂ ਲੜਨ ਦਾ ਨਹੀਂ ਹੈ। ਜੇਕਰ ਲੜਨਾ ਹੀ ਹੈ ਤਾਂ ਕੁਰਸੀ ਦੀ ਲੜਾਈ ਨਹੀਂ ਆਕਸੀਜਨ ਦੀ ਲੜਾਈ ਲੜੋ, ਹਸਪਤਾਲ ਬੈੱਡ ਦੀ ਲੜਾਈ ਲੜੋ, ਦਵਾਈਆਂ ਦੀ ਲੜਾਈ ਲੜੋ, ਆਹ ਸਾਰੇ ਕੁਰਸੀ ਦੀ ਲੜਾਈ ‘ਤੇ ਲੱਗੇ ਹਨ।

ਸੁਖਬੀਰ ਨੇ ਕਿਹਾ ਇਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੈ। ਤੁਹਾਨੂੰ ਸਾਰਿਆ ਨੂੰ ਪਤਾ ਇਕ ਕਹਾਵਤ ਹੈ ‘ਜਦ ਜਹਾਜ਼ ਡੁੱਬਦਾ ਚੂਹੇ ਛਾਲਾ ਮਾਰਦੇ ਹਨ।’ ਸੁਖਬੀਰ ਨੇ ਕਿਹਾ ਅੱਜ ਦੇ ਹਾਲਾਤ ਬਹੁਤ ਖ਼ਰਾਬ ਹਨ ਪੰਜਾਬ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਲੋਕ ਵੈਕਸੀਨ ਅਤੇ ਆਕਸੀਜਨ ਲਈ ਮਰ ਰਹੇ ਹਨ। ਘੱਟੋ-ਘੱਟ ਇਹੋ ਜਿਹੀ ਆਕਸੀਜਨ ਬਣਾਉਣ ਵਾਲੀ ਮਸ਼ੀਨ ਦੇ ਦੇਣ ਤਾਂ ਕਿ ਆਪਣੇ ਪੰਜਾਬੀ ਲੋਕ ਬਚ ਸਕਣ, ਠੀਕਰੀ ਪਹਿਰੇ ,ਨਾਕਾ ਲਾਉਣ ਨਾਲ ਕੋਈ ਫਰਕ ਨਹੀਂ ਪੈਣਾ।

ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਵਿੱਚ 200-250 ਬਲਾਕ ਹਨ ਜੇਕਰ ਮੁੱਖ ਮੰਤਰੀ ਚਾਹੇ ਇੱਕ ਹਫ਼ਤੇ ਦੇ ਅੰਦਰ 250 ਬਲਾਕ ਵਿੱਚ 25 ਬੈੱਡ ਦਾ covid ਕੇਅਰ ਸੈਂਟਰ ਖੁੱਲ੍ਹ ਸਕਦਾ ਹੈ ਜਿੱਥੇ ਆਹ ਮਸ਼ੀਨਾਂ ਲਾਕੇ ਤੁਸੀ ਆਕਸੀਜਨ ਦਾ ਪ੍ਰਬੰਧ ਕਰ ਸਕਦੇ ਹੋ। ਮੁੱਖ ਮੰਤਰੀ ਨੂੰ ਮੇਰੀ ਬੇਨਤੀ ਹੈ ਠੀਕਰੀ ਪਹਿਰੇ ਨਾਲ ਫਰਕ ਨਹੀਂ ਪੈਣਾ।

ਸੁਖਬੀਰ ਨੇ ਕਿਹਾ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਅਫਸਰਾਂ ‘ਤੇ ਨਾ ਛੱਡੋ। ਮੇਰੀ ਅਫਸਰਾਂ ਨਾਲ ਜਦੋਂ ਗੱਲ ਹੁੰਦੀ ਹੈ ਉਹ ਕਹਿੰਦੇ ਹਨ ਸਾਡੇ ਕੋਲ ਇਹੋ ਹੈ ਜੀ। ਤੁਸੀਂ ਅਪੀਲ ਕਰੋ ਟੈਲੀਵਿਜ਼ਨ ਚੈਨਲ ਰਾਹੀਂ ਜੇਕਰ ਕਿਸੇ ਨੂੰ ਖੰਗ, ਜ਼ੁਕਾਮ ਹੁੰਦਾ ਤਾਂ ਚੰਗੇ ਡਾਕਟਰ ਤੋਂ ਸਲਾਹ ਲਵੋ। ਜਿਹੜੀਆਂ ਅੱਜ ਮੌਤਾਂ ਹੋ ਰਹੀਆਂ ਹਨ ਇਸਦਾ ਕਾਰਨ ਜਦ ਆਪਾਂ ਘਰ ਰਹਿ ਕੇ ਆਪਣਾ ਇਲਾਜ ਕਰਦੇ ਹਾਂ। ਸੁਖਬੀਰ ਬਾਦਲ ਬਠਿੰਡਾ ਸ਼ਹਿਰ ਵਾਸੀਆਂ ਨੂੰ 15 ਆਕਸੀਜਨ ਕੰਸਟ੍ਰੇਟਰ ਦੇਣ ਪਹੁੰਚੇਸਨ। 

NO COMMENTS