*ਸੁਖਪਾਲ ਬਾਂਸਲ ਦੁਬਾਰਾ ਚੁਣੇ ਗਏ ਪ੍ਰਧਾਨ ਅਤੇ ਪ੍ਰਵੀਨ ਟੋਨੀ ਚੇਅਰਮੈਨ*

0
275

ਮਾਨਸਾ 19 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਦੁਰਗਾ ਕੀਰਤਨ ਮੰਡਲੀ ਰਜਿ: (ਸ਼ਕਤੀ ਭਵਨ ਵਾਲੇ) ਦੇ ਦੀ ਸਲਾਨਾ ਮੀਟਿੰਗ ਆਤਮਾ ਰਾਮ ਐਡਵੋਕੇਟ ਅਤੇ ਮਨਜੀਤ ਬੱਬੀ ਦੀ ਪ੍ਰਧਾਨਗੀ ਹੇਠ ਸ਼ਕਤੀ ਭਵਨ ਮੰਦਰ ਵਿਖੇ ਕੀਤੀ ਗਈ।ਜਿਸ ਵਿੱਚ ਸਾਲ 2024-25 ਲਈ ਪਹਿਲਾਂ ਤੋਂ ਪ੍ਰਧਾਨਗੀ ਦੇ ਅਹੁਦੇ ਤੇ ਬਿਰਾਜਮਾਨ ਸੁਖਪਾਲ ਬਾਂਸਲ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਹੈ ਅਤੇ ਇਹ ਜਾਣਕਾਰੀ ਦਿੰਦਿਆਂ ਸਾਲ 2024-25 ਲਈ ਦੁਬਾਰਾ ਚੇਅਰਮੈਨ ਦੀ ਜ਼ਿਮੇਵਾਰੀ ਮਿਲਣ ਵਾਲੇ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਪਿਛਲੇ ਸਾਲਾਂ ਵਿੱਚ ਮੰਡਲ ਵਲੋਂ ਸ਼ਹਿਰ ਵਿੱਚ ਹੋਣ ਵਾਲੇ ਹਰੇਕ ਧਾਰਮਿਕ ਪ੍ਰੋਗਰਾਮਾਂ ਸਮੇਂ ਬਹੁਤ ਹੀ ਸੁਚੱਜੇ ਢੰਗ ਨਾਲ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਅਤੇ ਬਤੌਰ ਪ੍ਰਧਾਨ ਸੁਖਪਾਲ ਬਾਂਸਲ ਵਲੋਂ ਮੰਡਲ ਵਲੋਂ ਕੀਤੇ ਜਾਣ ਵਾਲੇ ਜਾਗਰਣ ਅਤੇ ਧਾਰਮਿਕ ਸਥਾਨਾਂ ਤੇ ਜਾਣ ਸਮੇਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾਂਦੀ ਰਹੀ ਹੈ ਇਸ ਲਈ ਸਰਵਸੰਮਤੀ ਕੀਤੀ ਚੋਣ ਵਿੱਚ ਸ਼੍ਰੀ ਵਿਜੇ ਕਮਲ ਨੂੰ ਮਹੰਤ, ਭੀਮ ਸੈਨ ਹੈਪੀ,ਰਾਕੇਸ਼ ਖਿਆਲਾ,ਬਨਵਾਰੀ ਬਜਾਜ, ਮਨਜੀਤ ਬੱਬੀ ਸਰਪ੍ਰਸਤ, ਸੰਜੀਵ ਅਰੋੜਾ ਅਤੇ ਕੇਸ਼ੀ ਸ਼ਰਮਾ ਨੂੰ ਵਾਈਸ ਪ੍ਰਧਾਨ, ਮੁਕੇਸ਼ ਬਾਂਸਲ ਨੂੰ ਜਨਰਲ ਸਕੱਤਰ ,ਵਿਸ਼ਾਲ ਵਿੱਕੀ ਨੂੰ ਜੁਆਇੰਟ ਸਕੱਤਰ, ਈਸ਼ਵਰ ਗੋਇਲ ਅਤੇ ਵਿਜੇ ਕਮਲ ਨੂੰ ਕੈਸ਼ੀਅਰ, ਕੇਸ਼ੀ ਸ਼ਰਮਾ ਅਤੇ ਤਰਸੇਮ ਹੋਂਡਾ ਸਟੇਜ ਸਕੱਤਰ,ਰਮੇਸ਼ ਕੁਮਾਰ, ਅਮਰੀਸ਼ ਜੋਨੀ ਅਤੇ ਬੰਟੀ ਕੁਮਾਰ ਸਟੋਰ ਕੀਪਰ,ਲਛਮਣ ਦਾਸ ਚੇਅਰਮੈਨ ਸ਼ਕਤੀ ਭਵਨ, ਤਰਸੇਮ ਹੋਂਡਾ ਅਤੇ ਵਿਪਨ ਅਰੌੜਾ ਚੇਅਰਮੈਨ ਦੁਰਗਾ ਭਵਨ ਚੁਣੇ ਗਏ। ਇਸ ਮੌਕੇ ਪ੍ਰਧਾਨ ਸੁਖਪਾਲ ਬਾਂਸਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿਮੇਵਾਰੀ ਨੂੰ ਪਹਿਲਾਂ ਨਾਲੋਂ ਵਧੀਆ ਢੰਗ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਵਲੋਂ ਲੋਕਾਂ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਲਈ ਬਣੇ ਦੁਰਗਾ ਭਵਨ ਨੂੰ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨ ਕਰ ਦਿੱਤਾ ਗਿਆ ਹੈ ਜਿਸ ਨੂੰ ਬਹੁਤ ਘੱਟ ਰੇਟਾਂ ਤੇ ਪ੍ਰੋਗਰਾਮ ਕਰਨ ਲਈ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਬੁੱਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਗੌਰਵ ਬਜਾਜ, ਅਨਿਲ ਸਿੰਗਲਾ,ਕੁਲਵਿੰਦਰ ਸਦਿਓੜਾ, ਕ੍ਰਿਸ਼ਨ ਵਰਮਾ, ਨਵਜੋਤ ਬੱਬੀ,ਰਾਜੀਵ ਕਾਲਾ ਸਮੇਤ ਸਮੂਹ ਮੈਂਬਰ ਹਾਜ਼ਰ ਸਨ।

NO COMMENTS