*ਸੁਖਦਰਸ਼ਨ ਸਿੰਘ ਮਰਾੜ ਸੀ ਲੋਕਾਂ ਦਾ ਸੱਚਾ ਆਗੂ-ਚਰਨਜੀਤ ਸਿੰਘ ਚੰਨੀ*

0
20

 ਮੁਕਤਸਰ ਸਾਹਿਬ, 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸਵ: ਸੁਖਦਰਸ਼ਨ ਸਿੰਘ ਮਰਾੜ ਦੀ ਪਹਿਲੀ ਬਰਸੀ ਮੌਕੇ ਉਨਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਵ: ਮਰਾੜ ਲੋਕਾਂ ਨਾਲ ਨੇੜਿਓ ਜੁੜਿਆਂ ਅਜਿਹਾ ਆਗੂ ਸੀ ਜੋ ਆਪਣੇ ਪੰਜ ਦਹਾਕਿਆਂ ਦੇ ਲੰਬੇ ਸਿਆਸੀ ਕੈਰੀਅਰ ਦੌਰਾਨ ਅਨੇਕਾਂ ਮਹੱਤਵਪੂਰਨ ਰਾਜਸੀ ਅਹੁਦਿਆਂ ਤੇ ਰਿਹਾ। 
ਮੁੱਖ ਮੰਤਰੀ ਨੇ ਕਿਹਾ ਕਿ 2002 ਤੋਂ 2007 ਤੱਕ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਨੁੰਮਾਇੰਦਗੀ ਕਰਨੀ ਤੋਂ ਇਲਾਵਾ ਸੁਖਦਰਸ਼ਨ ਸਿੰਘ ਮਰਾੜ ਪ੍ਰਾਈਮਰੀ ਕੋਆਪ੍ਰੇਟਿਵ ਵਿਕਾਸ ਬੈਂਕ ਦੇ ਡਾਇਰੈਕਟਰ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ, ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਲਾ ਪ੍ਰੀਸਦ ਤੇ ਬਲਾਕ ਸੰਮਤੀ ਦੇ ਮੈਂਬਰ, ਮਾਰਕਿਟ ਕਮੇਟੀ ਦੇ ਮੈਂਬਰ ਅਤੇ ਪਿੰਡ ਮਰਾੜ ਕਲਾਂ ਦੇ 25 ਸਾਲ ਤੱਕ ਸਰਪੰਚ ਰਹੇ। ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਕੋਈ ਵੀ ਆਗੂ ਆਪਣੇ ਲੋਕਾਂ ਦੇ ਪਿਆਰ ਬਿਨਾਂ ਸਿਆਸੀ ਜੀਵਨ ਵਿਚ ਉਨਾਂ ਵਾਂਗ ਸਫਲ ਨਹੀਂ ਹੋ ਸਕਦਾ ਹੈ। ਉਨਾਂ ਨੇ ਕਿਹਾ ਕਿ ਸਵ: ਮਰਾੜ ਨੇ ਸਖਤ ਮਿਹਨਤ ਨਾਲ ਅਤੇ ਲੋਕਾਂ ਨਾਲ ਜੁੜ ਕੇ ਉਨਾਂ ਦਾ ਆਗੂ ਬਣ ਕੇ ਇਹ ਮੰਜਿਲਾਂ ਸਰ ਕੀਤੀਆਂ ਸਨ।ਉਨਾਂ ਨੇ ਕਿਹਾ ਕਿ ਸਵ: ਮਰਾੜ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੀ ਬਿਹਤਰੀ ਲਈ ਯਤਨਸ਼ੀਲ ਰਹੇ।
ਸਾਬਕਾ ਵਿਧਾਇਕ ਸਵ: ਮਰਾੜ ਦੇ ਸਪੁੱਤਰ ਰਾਜਬਲਵਿੰਦਰ ਸਿੰਘ ਮਰਾੜ ਦੀਆਂ ਇਲਾਕੇ ਸਬੰਧੀ ਕੀਤੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਲਈ 10 ਕਰੋੜ ਰੁਪਏ ਅਤੇ ਊਦੇਕਰਨ ਮਾਇਨਰ ਸਮੇਤ ਇਲਾਕੇ ਦੀਆਂ ਨਹਿਰਾਂ ਲਈ 2.5 ਕਰੋੜ ਰੁਪਏ ਦੇਣ ਦਾ ਐਲਾਣ ਵੀ ਕੀਤਾ।
 ਇਸ ਮੌਕੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਸ: ਜ਼ਸਪਾਲ ਸਿੰਘ ਮਰਾੜ, ਜਗਜੀਤ ਸਿੰਘ ਹੰਨੀ ਫੱਤਣਵਾਲਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਅਤੇ ਐਸਐਸਪੀ ਸਰਬਜੀਤ ਸਿੰਘ ਵੀ ਹਾਜਰ ਸਨ।———-

NO COMMENTS