ਬੁਢਲਾਡਾ 3 ਦਸੰਬਰ (ਸਾਰਾ ਯਹਾਂ/ਰੀਤਵਾਲ) ਸਥਾਨਕ ਬਾਰ ਐਸੋਸੀਏਸ਼ਨ ਦੀ ਜੋ ਚੋਣ ਬਾਰ ਕੌਂਸਲ
ਪੰਜਾਬ ਅਤੇ ਹਰਿਆਣਾ ਵੱਲੋਂ ਜਾਰੀ ਕੀਤੇ ਸਡਿਊਲ ਮੁਤਾਬਕ 17 ਦਸੰਬਰ ਨੂੰ ਕਰਵਾਈ ਜਾਣੀ
ਸੀ , ਉਸ ਦਾ ਪ੍ਰਧਾਨ, ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਇਕ ਇਕ ਉਮੀਦਵਾਰ
ਵੱਲੋਂ ਕਾਗਜ਼ ਦਾਖਲ ਕਰਨ ਕਾਰਨ ਬਿਨਾਂ ਕਿਸੇ ਮੁਕਾਬਲੇ ਦੇ ਅਮਲ ਨੇਪਰੇ ਚੜ ਗਿਆ ਹੈ।
ਚੋਣ ਵਿਚ ਸੁਖਦਰਸ਼ਨ ਸਿੰਘ ਚੌਹਾਨ ਪ੍ਰਧਾਨ, ਜਗਦੀਪ ਸਿੰਘ ਦਾਤੇਵਾਸ ਸਕੱਤਰ ਅਤੇ
ਸਵਰਨਜੀਤ ਸਿੰਘ ਬੀਰੋਕੇ ਮੀਤ ਪ੍ਰਧਾਨ ਚੁਣੇ ਗਏ । ਬਾਰ ਚੋਣ ਅਧਿਕਾਰੀ ਐਡਵੋਕੇਟ
ਜਸਵਿੰਦਰ ਸਿੰਘ ਅਤੇ ਸਹiਾੲਕ ਚੋਣ ਅਧਿਕਾਰੀ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ
17 ਦਸੰਬਰ ਨੂੰ ਹੋਣ ਵਾਲੀ ਚੋਣ ਦੇ ਸਡਿਊਲ ਮੁਤਾਬਕ 29 ਨਵੰਬਰ ਤੋਂ 1 ਦਸੰਬਰ ਤੱਕ ਬਾਰ
ਦੇ ਪ੍ਰਧਾਨ, ਸਕੱਤਰ, ਮੀਤ ਪ੍ਰਧਾਨ ਅਤੇ ਸਹਾਇਕ ਦੇ ਅਹੁਦੇ ਲਈ ਕਾਗਜ਼ ਦਾਖਲ ਕਰਨ ਦੇ
ਦਿਨ ਨਿਰਧਾਰਿਤ ਕੀਤੇ ਗਏ ਸਨ। 2 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਅਤੇ 3 ਦਸੰਬਰ ਨੂੰ 2 ਵਜੇ
ਤੱਕ ਕਾਜ਼ਗ ਵਾਪਸ ਲੈਣੇ ਸਨ ਅਤੇ 4 ਵਜੇ ਤੱਕ ਯੋਗ ਉਮੀਦਵਾਰਾਂ ਦਾ ਐਲਾਨ ਕਰਨਾ ਸੀ ।
ਉਹਨਾਂ ਦੱਸਿਆ ਕਿ ਕਾਗਜ਼ ਦਾਖਲ ਕਰਨ ਦੀ ਆਖਰੀ ਤਾਰੀਖ ਤੱਕ ਪ੍ਰਧਾਨ ਦੇ ਅਹੁਦੇ ਲਈ
ਸੁਖਦਰਸ਼ਨ ਸਿੰਘ ਚੌਹਾਨ, ਸਕੱਤਰ ਦੇ ਅਹੁਦੇ ਲਈ ਜਗਦੀਪ ਸਿੰਘ ਦਾਤੇਵਾਸ ਅਤੇ ਮੀਤ
ਪ੍ਰਧਾਨ ਦੇ ਅਹੁਦੇ ਲਈ ਸਵਰਨਜੀਤ ਸਿੰਘ ਬੀਰੋਕੇ ਨੇ ਆਪਣੇ ਕਾਗਜ਼ ਦਾਖਲ ਕੀਤੇ ।
ਜਿੰਨਾਂ
ਦੇ ਵਿਰੋਧ ਵਿਚ ਹੋਰ ਕਿਸੇ ਉਮੀਦਵਾਰ ਨੇ ਆਪਣੇ ਕਾਗਜ਼ ਦਾਖਲ ਨਹੀਂ ਕੀਤੇ । ਜਿਸ ਕਾਰਨ
ਬਿਨਾਂ ਕਿਸੇ ਮੁਕਾਬਲੇ ਦੇ ਸੁਖਦਰਸ਼ਨ ਸਿੰਘ ਚੌਹਾਨ ਪ੍ਰਧਾਨ, ਜਗਦੀਪ ਸਿੰਘ ਦਾਤੇਵਾਸ
ਸਕੱਤਰ ਅਤੇ ਸਵਰਨਜੀਤ ਸਿੰਘ ਬੀਰੋਕੇ ਮੀਤ ਪ੍ਰਧਾਨ ਚੁਣੇ ਗਏ ਅਤੇ ਚੋਣ ਅਮਲ ਨਿਰਧਾਰਤ
ਮਿਤੀ ਤੋਂ ਪਹਿਲਾਂ ਹੀ ਨੇਪਰੇ ਚੜ ਗਿਆ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸੁਖਦਰਸ਼ਨ
ਸਿੰਘ ਪਹਿਲਾਂ ਵੀ ਇੱਕ ਵਾਰ ਬਾਰ ਐਸੋਸੀਏਸ਼ਨ ਬੂਢਲਾਡਾ ਦੇ ਪ੍ਰਧਾਨ ਰਹਿ ਚੁੱਕੇ ਸਨ ।
ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੂੰ ਬਾਰ ਮੈਂਬਰਾਂ ਵੱਲੋਂ ਵਧਾਈਆਂ ਦਿੱਤੀਆਂ
ਗਈਆਂ । ਇਸ ਮੌਕੇ ਸੀਨੀਅਰ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਸ਼ਿੰਦਰਪਾਲ ਸਿੰਘ ਦਲਿਓਂ,
ਜਗਤਾਰ ਸਿੰਘ ਚਹਿਲ, ਅਵਤਾਰ ਸਿੰਘ ਕਲੀਪੁਰ, ਸੁਨੀਲ ਕੁਮਾਰ ਗਰਗ, ਗੁਰਵਿੰਦਰ ਸਿੰਘ
ਖੱਤਰੀਵਾਲ, ਸ਼ੁਸ਼ੀਲ ਕੁਮਾਰ ਬਾਂਸਲ , ਜਸਪ੍ਰੀਤ ਸਿੰਘ ਗੁਰਨੇ, ਜਸਵਿੰਦਰ ਸਿੰਘ ਝਿੰਜਰ, ਰਾਜ
ਕੁਮਾਰ ਸ਼ਾਕਿਆ, ਸਤਵੰਤ ਸਿੰਘ ਕਲੀਪੁਰ, ਕਿਰਤੀ ਸ਼ਰਮਾ, ਸੰਜੀਵ ਕੁਮਾਰ ਮਿੱਤਲ, ਭੁਪੇਸ਼
ਬਾਂਸਲ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ ।