ਮਾਨਸਾ 13 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਅੱਜ ਮਿਤੀ 13-9-2020 ਨੂੰ ਸੀਪੀਐੱਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਟੀਚਰ ਹੋਮ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਸ੍ਰੀ ਧਰਮਿੰਦਰ ਸਿੰਘ ਜੀ ਵੱਲੋਂ ਜ਼ਿਲ੍ਹਾ ਮਾਨਸਾ ਦੇ ਸਾਥੀਆਂ ਵੱਲੋਂ ਸਮੇਂ ਸਮੇਂ ਤੇ ਕੀਤੇ ਗਏ ਰੋਸ ਧਰਨਿਆਂ ਤੇ ਚਾਨਣਾ ਪਾਇਆ ਗਿਆ। ਜ਼ਿਲ੍ਹਾ ਕਮੇਟੀ ਮਾਨਸਾ ਨੂੰ ਲਗਭਗ ਦੋ ਸਾਲ ਦਾ ਸਮਾਂ ਪੂਰਾ ਹੋ ਜਾਣ ਕਾਰਣ ਜ਼ਿਲ੍ਹਾ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਤੋਂ ਸਾਥੀ ਕਰਮਚਾਰੀ ਸ਼ਾਮਲ ਹੋਏ । ਜ਼ਿਲ੍ਹਾ ਕਮੇਟੀ ਦੇ ਪੁਨਰ ਵਿਸਥਾਰ ਲਈ ਸਾਰੇ ਵਿਭਾਗਾਂ ਵਿੱਚੋਂ ਸਾਥੀਆਂ ਨੂੰ ਸ਼ਾਮਿਲ ਕੀਤਾ ਗਿਆ । ਪੁਨਰਗਠਿਤ ਕੀਤੀ ਗਈ ਕਮੇਟੀ ਵਿੱਚ ਸਰਪ੍ਰਸਤ ਸ੍ਰੀ ਜਸਦੀਪ ਸਿੰਘ ਚਹਿਲ ਜਲ ਅਤੇ ਸੈਨੀਟੇਸ਼ਨ ਵਿੱਚੋ ਵਿਭਾਗ ਮਾਨਸਾ। ਪ੍ਰਧਾਨ ਸ੍ਰੀ ਧਰਮਿੰਦਰ ਸਿੰਘ ਸਿੱਖਿਆ ਵਿਭਾਗ ਮਾਨਸਾ। ਜਨਰਲ ਸਕੱਤਰ ਸ੍ਰੀ ਲਕਸ਼ਵੀਰ ਸਿੰਘ ਸਿਹਤ ਵਿਭਾਗ ਮਾਨਸਾ ਤੇ ਸ੍ਰੀ ਪ੍ਰਭਜੋਤ ਸਿੰਘ ਆਈਟੀਆਈ ਵਿਭਾਗ ਬੁਢਲਾਡਾ।ਖ਼ਜ਼ਾਨਚੀ ਸ੍ਰੀ ਪਰਵਾਜ਼ਪਾਲ ਸਿੰਘ ਅਕਸਾਈਜ ਵਿਭਾਗ ਮਾਨਸਾ। ਸਹਾਇਕ ਖ਼ਜ਼ਾਨਚੀ ਸ੍ਰੀ ਨਰਿੰਦਰ ਸਿੰਘ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਾਨਸਾ। ਸੀਨੀਅਰ ਮੀਤ ਪ੍ਰਧਾਨ ਸ੍ਰੀ ਕਰਮਜੀਤ ਸਿੰਘ ਖੀਵਾ ਪੀਐਸਪੀਸੀਐਲ ਮਾਨਸਾ। ਮੀਤ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ ਪਟਵਾਰੀ ਮਾਲ ਵਿਭਾਗ, ਸ੍ਰੀ ਜੋਗਿੰਦਰ ਸਿੰਘ ਵੈਟਰਨਿਟੀ ਡਿਪਾਰਟਮੈਂਟ ਮਾਨਸਾ, ਸ੍ਰੀ ਸੁਖਚੈਨ ਸਿੰਘ ਡੀਸੀ ਦਫਤਰ ਮਾਨਸਾ, ਸ੍ਰੀ ਦੀਪਕ ਕੁਮਾਰ ਡੀਸੀ ਦਫਤਰ ਮਾਨਸਾ। ਪ੍ਰੈੱਸ ਸਕੱਤਰ ਸ੍ਰੀ ਭੁਪਿੰਦਰ ਸਿੰਘ ਤੇ ਸ੍ਰੀ ਅਮਨਿੰਦਰ ਸਿੰਘ ਸਿੱਖਿਆ ਵਿਭਾਗ ਮਾਨਸਾ। ਸ੍ਰੀ ਉਜਰ ਸਿੰਘ ਪੀਐਸਪੀਸੀਐਲ ਮਾਨਸਾ। ਆਈ.ਟੀ. ਸੈੱਲ ਸ੍ਰੀਮਤੀ ਅਮਰਦੀਪ ਕੌਰ ਮੰਡੀ ਬੋਰਡ ਮਾਨਸਾ, ਰਣਬੀਰ ਸਿੰਘ ਰੁਜ਼ਗਾਰ ਦਫ਼ਤਰ ਮਾਨਸਾ ਤੇ ਸ੍ਰੀ ਅੰਮ੍ਰਿਤਪਾਲ ਸਿੰਘ ਪੀਐਸਪੀਸੀਐਲ ਮਾਨਸਾ ਨੂੰ ਲਗਾਇਆ ਗਿਆ।ਇਸ ਮੋਕੇ ਜੈਪਾਲ ਸਿੰਘ ਪਟਵਾਰੀ, ਬਹਾਦਰ ਸਿੰਘ, ਰਸਵੀਰ ਸਿੰਘ, ਰਵਿੰਦਰਪਾਲ ਸਿੰਘ ਤੇ ਸੰਦੀਪ ਸਿੰਘ ਹਾਜਰ ਸਨ। ਅੰਤ ਵਿੱਚ 16.09.2020 ਤੋਂ 30.09.2020 ਤੱਕ ਕੀਤੀ ਜਾਣ ਵਾਲੀ ਭੁੱਖ ਹੜਤਾਲ ਸਬੰਧੀ ਵੀ ਚਰਚਾ ਕੀਤੀ ਗਈ। ਸਮੂਹ ਸਾਥੀਆਂ ਨੇ ਇਸ ਭੁੱਖ ਹੜਤਾਲ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਸਬੰਧੀ ਸਹਿਮਤੀ ਪ੍ਰਗਟਾਈ।