*ਸੀ ਪੀ ਆਈ ਵੱਲੋਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਕੀਤਾਂ ਰੋਸ ਪ੍ਰਦਰਸ਼ਨ, ਰੱਦ ਕਰਨ ਦੀ ਮੰਗ ਕੀਤੀ*

0
87

ਮਾਨਸਾ, 02 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀ ਪੀ ਆਈ ਦੇ ਆਗੂਆਂ ਤੇ ਵਰਕਰਾਂ ਵੱਲੋਂ ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫਤਰ ਤੋਂ ਠੀਕਰੀਵਾਲਾ ਚੌਕ ਵਿਖੇ ਰੋਸ ਮਾਰਚ ਕਰਨ ਉਪਰੰਤ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ,ਸਬ ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਮਾਨਸਾ ਦੇ ਸਕੱਤਰ ਰੂਪ ਸਿੰਘ ਢਿੱਲੋਂ, ਸ਼ਹਿਰੀ ਸਕੱਤਰ ਰਤਨ ਭੋਲਾ ਦੀ ਅਗਵਾਈ ਹੇਠ ਨਾਹਰੇਬਾਜੀ ਕਰਕੇ ਰੋਸ਼ ਪ੍ਰਦਰਸਨ ਕੀਤਾ ਗਿਆ।

      ਇਸ ਮੌਕੇ ਜੁੜੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਇਹ ਕਾਨੂੰਨ ਜਮਹੂਰੀ ਸ਼ਕਤੀਆਂ ਦੀਆਂ ਰਾਜਨੀਤਕ ਗਤੀਵਿਧੀਆਂ ਨੂੰ ਰੋਕਣ ਤੇ ਮਨੁੱਖੀ ਅਧਿਕਾਰਾਂ ਤੇ ਰੋਕਾਂ ਲਾਉਣ ਲਈ ਵਰਤੇ ਜਾਣਗੇ। ਨਾਲ ਹੀ ਮੋਦੀ ਦੀ ਫਾਸ਼ੀਵਾਦੀ ਵਿਚਾਰਧਾਰਾ ਤੇ ਅਧਾਰਿਤ ਸਰਕਾਰ ਆਪਣੇ ਪਿਛਲੇ ਕਾਰਜਕਾਲ ਦੌਰਾਨ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਢੰਗ ਨਾਲ ਇੱਕ ਤਰਫਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਦਾ ਸੀਪੀਆਈ ਪੂਰਨ ਤੌਰ ਤੇ ਵਿਰੋਧ ਕਰਦੀਂ ਹੈ।

      ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਬਹੁਤ ਸਾਰੀਆਂ ਨਵੀਆਂ ਧਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਪੁਰਾਣੀਆਂ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਮੋਦੀ ਸਰਕਾਰ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਦੇਸ਼ ਵਿੱਚ ਪੁਲਿਸ ਰਾਜ ਥੋਪਣ ਦੇ ਮਨਸੂਬੇ ਤਿਆਰ ਕੀਤੇ ਗਏ ਹਨ।ਇਸ ਸਮੇਂ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕਰਾਉਣ ਵੇਲੇ ਧੱਕੇ ਨਾਲ ਸਾਰੇ ਵਿਰੋਧੀ ਧਿਰ ਦੇ 175 ਐਮ ਪੀਜ਼ ਨੂੰ ਸੰਸਦ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਬਿਨਾਂ ਬਹਿਸ ਪਾਸ ਕਰ ਦਿੱਤਾ ਗਿਆ ਸੀ। ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਸਾਂਝੀ ਲੋਕ ਰਾਇ ਬਣਾਉਣ ਲਈ ਪਾਰਲੀਮੈਂਟ ਵਿੱਚ ਬਹਿਸ ਕਰਾਈ ਜਾਵੇ ਤੇ ਇਸ ਨੂੰ ਰੱਦ ਕੀਤਾ ਜਾਵੇ।

     ਇਸ ਮੌਕੇ ਹੋਰਨਾਂ ਤੋਂ ਇਲਾਵਾ ਏਟਕ ਆਗੂ ਕਰਨੈਲ ਭੀਖੀ, ਨੋਜਵਾਨ ਸਭਾ ਦੇ ਜਗਤਾਰ ਬੁਢਲਾਡਾ, ਹਰਪ੍ਰੀਤ ਮਾਨਸਾ, ਖੇਤ ਮਜ਼ਦੂਰ ਸਭਾ ਦੇ ਸੁਖਦੇਵ ਪੰਧੇਰ, ਸੁਖਦੇਵ ਮਾਨਸਾ, ਗੁਰਦਿਆਲ ਦਲੇਲ ਸਿੰਘ ਵਾਲਾ, ਮੁਖਤਿਆਰ ਖਿਆਲਾ, ਭਜਨ ਸਿੰਘ, ਬਲਵੰਤ ਭੈਣੀ ਬਾਘਾ,ਡਾ, ਰਾਜ ਕੁਮਾਰ ਸ਼ਰਮਾ, ਸਤਨਾਮ ਸਿੰਘ, ਹਰਪਾਲ ਸਿੰਘ ਬੱਪੀਆਣਾ, ਬੰਬੂ ਸਿੰਘ,ਚਿਮਨ ਲਾਲ ਕਾਕਾ,ਪਵਨ ਬੁਢਲਾਡਾ, ਅਤੇ ਸਾਧੂ ਰਾਮ ਢਲਾਈ ਵਾਲੇ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS