*ਸੀ ਪੀ ਆਈ ਦੀ 100 ਵੀਂ ਵਰੇਗੰਢ ਮੌਕੇ 30 ਦਸੰਬਰ ਨੂੰ ਮਾਨਸਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।-ਚੋਹਾਨਤਿਆਰੀ ਸਬੰਧੀ ਮੀਟਿੰਗ ਸ਼ਹਿਰੀ ਕਮੇਟੀ ਦੀ 13 ਨਵੰਬਰ ਨੂੰ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਵੇਗੀ*

0
24

ਭੋਲਾ/ਬੁਰਜ ਹਰੀ ਮਾਨਸਾ 11/11/2024(ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤ ਦੀ ਕਮਿਊਨਿਸਟ ਪਾਰਟੀ ਜਿਸ ਦੀ ਅਗਵਾਈ ਹੇਠ ਅਨੇਕਾਂ ਘੋਲ ਦੇਸ਼ ਦੀ ਏਕਤਾ ਅਤੇ ਅਖੰਡਤਾ, ਸਾਂਝੀਵਾਲਤਾ, ਸਮਾਜਿਕ ਬਰਾਬਰੀ ਤੇ ਦੱਬੇਕੁਚਲੇ ਸਮਾਜ ਦੀ ਅਵਾਜ਼ ਨੂੰ ਬੁਲੰਦ ਕਰਨ ਸਮੇਤ ਕਿਸਾਨਾਂ ਮਜ਼ਦੂਰਾਂ ਤੇ ਕਿਰਤੀਆਂ ਲਈ ਕੁਰਬਾਨੀਆਂ ਕਰਕੇ ਹੱਕ ਦਿਵਾਏ ਤੇ ਅੱਜ ਵੀ ਸੰਗਰਾਮ ਜਾਰੀ ਹੈ। ਪਾਰਟੀ ਦੀਆਂ ਪ੍ਰਾਪਤੀਆਂ ਤੇ ਕੁਰਬਾਨੀਆਂ ਨੂੰ ਨੋਜਵਾਨਾਂ ਦੀ ਸਮਝ ਦਾ ਹਿੱਸਾ ਬਣਾਉਣ ਲਈ ਪਾਰਟੀ 100 ਵਰੇਗੰਢ ਨੂੰ ਪੂਰੇ ਦੇਸ਼ ਵਿਚ ਵੱਖ ਵੱਖ ਰੂਪਾ ਵਿਚ ਮਨਾਈ ਜਾਵੇਗੀ। ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ 30 ਦਸੰਬਰ ਨੂੰ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ । ਰੈਲੀ ਮੌਕੇ ਪਾਰਟੀ ਦੇ ਸੂਬਾਈ ਆਗੂਆਂ ਤੋਂ ਇਲਾਵਾ ਕੇਂਦਰ ਦੇ ਆਗੂ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ। ਸੀ ਪੀ ਆਈ ਸ਼ਹਿਰ ਕਮੇਟੀ ਦੇ ਸਕੱਤਰ ਰਤਨ ਭੋਲਾ ਅਤੇ ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ ਨੇ ਕਿਹਾ ਕਿ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਵਿਖੇ 13 ਨਵੰਬਰ ਦਿਨ ਬੁਧਵਾਰ ਨੂੰ ਸਵੇਰੇ 11 ਵਜੇ ਹੋਵੇਗੀ। ਮੀਟਿੰਗ ਮੌਕੇ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ। ਆਗੂਆਂ ਨੇ ਕਮੇਟੀ ਮੈਂਬਰਾਂ ਤੇ ਹਮਦਰਦਾਂ ਨੂੰ ਮੀਟਿੰਗ ਦੀ ਸਫਲਤਾ ਲਈ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ,ਹਰਪ੍ਰੀਤ ਮਾਨਸਾ, ਨਰਿੰਦਰ ਕੌਰ, ਸੁਖਦੇਵ ਸਿੰਘ ਮਾਨਸਾ, ਨਿਰਮਲ ਮਾਨਸਾ, ਕਿਰਨਾ ਰਾਣੀ ਸਾਬਕਾ ਐਮ ਸੀ,ਲੀਲਾ ਸਿੰਘ,ਜੀਤ ਰਾਮ, ਬਲਵਿੰਦਰ ਸਿੰਘ ਆਦਿ ਆਗੂ ਹਾਜਰ ਸਨ

NO COMMENTS