ਸੀ ਪੀ ਆਈ (ਐਮ) ਦੀ ਦੇਸ਼ ਵਿਆਪੀ ਮੁਹਿੰਮ ਤਹਿਤ ਪਿੰਡਾਂ ਵਿੱਚ ਮੀਟਿੰਗਾਂ

0
26

ਬੁਢਲਾਡਾ – 25 ਅਗਸਤ (ਸਾਰਾ ਯਹਾ, ਅਮਨ ਮਹਿਤਾ) – ਸੀ ਪੀ ਆਈ (ਐਮ) ਦੇ ਦੇਸ਼ ਵਿਆਪੀ ਸੱਦੇ ਮਜਦੂਰਾਂ-ਕਿਸਾਨਾਂ ਦੀ 16 ਮੰਗਾਂ ਨੂੰ ਲੈ ਕੇ ਆਰੰਭੀ ਮੁਹਿੰਮ ਤਹਿਤ ਬੁਢਲਾਡਾ ਤਹਿਸੀਲ ਦੇ ਪਿੰਡਾਂ ਬੁਢਲਾਡਾ , ਗੁਰਨੇ ਕਲਾਂ ,ਬੱਛੋਆਣਾ ,ਬੀਰੋਕੇ ਕਲਾਂ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ । ਸੀ ਪੀ ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੇ ਦੇਸ਼ ਦੀ ਆਰਥਿਕਤਾ ਤਬਾਹ ਕਰਕੇ ਰੱਖ ਦਿੱਤੀ ਹੈ। ਪਬਲਿਕ ਸੈਕਟਰ ਜਿਵੇਂ ਰੇਲਵੇ , ਏਅਰਪੋਰਟ , ਪੈਟਰੋਲੀਅਮ ਕਾਰਪੋਰੇਸ਼ਨਾਂ, ਥਰਮਲ ਪਲਾਂਟ ,ਬੈਂ ਆਦਿ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਮਜਦੂਰਾਂ ਦੇ ਸ਼ੋਸ਼ਣ ਦਾ ਰਾਹ ਪੱਧਰਾ ਕੀਤਾ ਜਾ ਰਿਹੈ ਅਤੇ ਛੋਟੇ – ਮੋਟੇ ਉਦਯੋਗਾਂ ਖਤਮ ਕਰ ਦਿੱਤੇ ਹਨ। ਖੇਤੀਬਾੜੀ ਦਾ ਧੰਦਾ ਪਹਿਲਾਂ ਘਾਟੇ ਦਾ ਕਾਰੋਬਾਰ ਬਣਿਆ ਹੋਇਆ ਹੈ। ਨਵੇਂ ਆਰਡੀਨੈਂਸਾਂ ਖੇਤੀ ਅਤੇ ਮਜਦੂਰ-ਕਿਸਾਨ ਨੂੰ ਬਰਬਾਦ ਕਰ ਦੇਣਗੇ। ਐਡਵੋਕੇਟ ਦਲਿਓ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹਰ ਖੇਤਰ ਵਿੱਚ ਅਸਫਲ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਦੇ ਸ਼ਾਸਨ ਦਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਨਾਲੋਂ ਰੱਤੀ ਭਰ ਵੀ ਫਰਕ ਨਹੀਂ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਨਹੀਂ ਅਫਸ਼ਰਸ਼ਾਹੀ ਸ਼ਾਸ਼ਨ ਕਰ ਰਹੀ ਹੈ , ਆਮ ਲੋਕਾਂ ਦੀ ਕਿਸੇ ਵੀ ਮਹਿਕਮੇ ਵਿੱਚ ਪੁੱਛ ਪ੍ਰਤੀਤ ਨਹੀਂ ਹੈ।  ਇਸ ਮੌਕੇ ਸੀ ਪੀ ਆਈ (ਐਮ) ਦੇ ਆਗੂਆਂ ਕਾ.ਜਸਵੰਤ ਸਿੰਘ ਬੀਰੋਕੇ , ਕਾ.ਬਿੰਦਰ ਸਿੰਘ ਅਤੇ ਕਾ.ਸੰਤ ਰਾਮ ਬੀਰੋਕੇ ਨੇ ਮੰਗ ਕੀਤੀ ਕਿ ਮਜਦੂਰਾਂ-ਕਿਸਾਨਾਂ ਅਤੇ ਘਰੇਲੂ ਔਰਤਾਂ ਸਿਰ ਚੜਿਆ ਸਾਰਾ ਕਰਜਾ ਮੁਆਫ਼ ਕੀਤਾ ਜਾਵੇ , ਕਰੋਨਾ ਮਹਾਂਮਾਰੀ ਦੇ ਕਾਰਨ ਆਮਦਨ ਕਰ ਦੇ ਘੇਰੇ ਤੋਂ ਬਾਹਰ ਆਉਂਦੇ ਪਰਿਵਾਰਾਂ ਦੇ ਪ੍ਰਤੀ ਪਰਿਵਾਰ 7500 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਪਾਇਆ ਜਾਵੇ , ਮਗਨਰੇਗਾ ਸਕੀਮ ਤਹਿਤ ਸਾਲ ਵਿੱਚ ਰੁਜ਼ਗਾਰ 200 ਦਿਨ ਦਿੱਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ।

NO COMMENTS