*ਸੀ.ਪੀ.ਆਈ.(ਐਮ) ਜਿਲ੍ਹਾ ਮਾਨਸਾ ਦੇ ਕਾਰਜਕਾਰੀ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਚੁਣੇ ਗਏ*

0
71

ਮਾਨਸਾ – 17 ਮਾਰਚ –  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) – ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੀ ਬਰਬਾਦੀ ਰੋਕਣ ਲਈ ਫਿਰਕੂ ਫਾਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਵਿਚਾਰਧਾਰਕ ਅਤੇ ਜਨਤਕ ਸੰਘਰਸ਼ ਹੋਰ ਤੇਜ਼ ਕਰਨ ਦੀ ਲੋੜ ਹੈ। ਇੰਨਾਂ ਤਾਕਤਾਂ ਦੁਆਰਾ ਦੇਸ਼ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ। ਜਨਤਕ ਸੰਪਤੀ ਆਪਣੇ ਚਹੇਤਿਆਂ ਨੂੰ ਮਿੱਟੀ ਦੇ ਭਾਅ ਲੁਟਾਈ ਜਾ ਰਹੀ ਹੈ। ਅਨੇਕਾਂ ਹੱਥਕੰਡੇ ਵਰਤ ਕੇ ਸਮਾਜ ਵਿੱਚ ਫਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ। ਜਿਸ ਵਿਰੁੱਧ ਖੱਬੀਆਂ ਧਿਰਾਂ ਮੁੱਖ ਰੂਪ ਵਿੱਚ ਸੀ.ਪੀ.ਆਈ.(ਐਮ) ਡੱਟਕੇ ਲੜਾਈ ਲੜ ਰਹੀ ਹੈ।    ਕਾਮਰੇਡ ਸੇਖੋਂ ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਜ਼ਿਲਾ ਮਾਨਸਾ ਦੀ ਜਨਰਲ ਬਾਡੀ ਮੀਟਿੰਗ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਨਾਲ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾ.ਭੂਪ ਚੰਦ ਚੰਨੋਂ ਵੀ ਸਨ।   ਸਥਾਨਕ ਕਾ.ਗੱਜਣ ਸਿੰਘ ਟਾਂਡੀਆ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਬਜ਼ੁਰਗ ਕਮਿਊਨਿਸਟ ਆਗੂ ਕਾ.ਹਰਨੇਕ ਸਿੰਘ ਖੀਵਾ , ਕਾ.ਅਵਤਾਰ ਸਿੰਘ ਛਾਪਿਆਂਵਾਲੀ (ਸਾਬਕਾ ਜ਼ਿਲਾ ਸਕੱਤਰ) ਅਤੇ ਕਾ.ਅਮਰਜੀਤ ਸਿੰਘ ਸਿੱਧੂ (ਸੇਵਾਮੁਕਤ ਐਸ.ਡੀ.ਓ) ਨੇ ਕੀਤੀ।  ਕਾ.ਸੇਖੋਂ ਨੇ ਪਾਰਟੀ ਦੇ ਕਾਰਜਕਾਰੀ ਜਿਲ੍ਹਾ ਸਕੱਤਰ ਲਈ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਦਾ ਨਾਮ ਪੇਸ਼ ਕੀਤਾ। ਜਿਸਨੂੰ ਸਰਬਸੰਮਤੀ ਨਾਲ ਪਾਰਟੀ ਮੈਂਬਰਾਂ ਨੇ ਪ੍ਰਵਾਨ ਕਰ ਲਿਆ।    ਮੀਟਿੰਗ ਵਿੱਚ ਲੲੇ ਫੈਸਲੇ ਮੁਤਾਬਕ ਪਾਰਟੀ ਦੇ ਜਿਲ੍ਹਾ ਦਫ਼ਤਰ ਦੇ ਸਕੱਤਰ ਦੀ ਡਿਊਟੀ ਕਾ.ਅਮਰਜੀਤ ਸਿੰਘ ਸਿੱਧੂ ਅਤੇ ਕਾ.ਘਨੀਸ਼ਾਮ ਨਿੱਕੂ ਨੂੰ ਸੌਂਪੀ ਗਈ।    ਮੀਟਿੰਗ ਵਿੱਚ ਜਿਲ੍ਹੇ ਦੀਆਂ ਤਿੰਨਾਂ ਤਹਿਸੀਲਾਂ ਵਿੱਚੋਂ ਇੱਕ ਸੌ ਤੋਂ ਵੱਧ ਕਮਿਊਨਿਸਟ ਵਰਕਰ ਸ਼ਾਮਲ ਹੋਏ ਜਿੰਨਾਂ ਵਿੱਚ ਬੀਬੀਆਂ ਵੀ ਸ਼ਾਮਲ ਸਨ।   ਕਾਮਰੇਡ ਸੇਖੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ-ਆਰ ਐਸ ਐਸ ਵਿਚਾਰਧਾਰਕ ਪੱਖੋਂ ਸੀ.ਪੀ.ਆਈ.(ਐਮ) ਨੰਬਰ ਇੱਕ ਦੁਸ਼ਮਣ ਮੰਨਦੀ ਹੈ ਅਤੇ ਇਹ ਫਿਰਕੂ ਤਾਕਤਾਂ ਪਾਰਟੀ ਦੇ ਕਾਡਰ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੀਆਂ ਹਨ ਜਿਸਦਾ ਪਾਰਟੀ ਡੱਟਕੇ ਟਾਕਰਾ ਕਰ ਰਹੀ ਹੈ। ਭਵਿੱਖ ਵਿੱਚ ਇਹ ਲੜਾਈ ਦੇਸ਼ ਭਰ ਵਿੱਚ ਹੋਰ ਤਿੱਖੀ ਹੋਵੇਗੀ।  ਕਮਿਊਨਿਸਟ ਆਗੂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਇੱਕ ਸਾਲ ਦੇ ਅੰਦਰ ਹੀ ਨਖਿੱਧ ਸਰਕਾਰ ਸਾਬਤ ਹੋਈ ਹੈ। ਭ੍ਰਿਸ਼ਟਾਚਾਰ ਦਾ ਹਰ ਵਿਭਾਗ ਵਿੱਚ ਬੋਲਬਾਲਾ ਹੈ। ਕਤਲੋਗਾਰਤ , ਲੁੱਟ ਖੋਹ , ਚੋਰੀ ਆਦਿ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ। ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਬਜਟ ਵਿੱਚ ਕਿਸੇ ਵਰਗ ਲਈ ਕੋਈ ਰਾਹਤ ਨਹੀਂ। ਸੂਬੇ ਵਿੱਚ ਗੜਬੜੀ ਵਾਲੇ ਮਾਹੌਲ ਨੇ ਵਪਾਰੀਆਂ-ਕਾਰੋਬਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੰਜਾਬ ਵਿੱਚੋਂ ਇੰਡਸਟਰੀ ਬਾਹਰ ਜਾ ਰਹੀ ਹੈ। ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਵਧਿਆ ਹੈ। ਸਰਹਾਲੀ ਥਾਣੇ ਵਿੱਚ ਰੌਕਟ ਲਾਂਚਰ ਦੇ ਹਮਲੇ ਸਮੇਤ ਹੋਰ ਕੲੀ ਘਟਨਾਵਾਂ ਵਿੱਚ ਨਾਬਾਲਿਗਾਂ ਦੇ ਸ਼ਾਮਲ ਹੋਣ ਨੇ ਹਰ ਕਿਸੇ ਨੂੰ ਚਿੰਤਤ ਕੀਤਾ ਹੈ।   ਕਾ.ਸੇਖੋਂ ਨੇ ਸ਼ਹੀਦ ਭਗਤ ਸਿੰਘ , ਰਾਜਗੁਰੂ , ਸੁਖਦੇਵ ਦੇ ਸ਼ਹੀਦੀ ਦਿਵਸ , ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜਨਮ ਦਿਵਸ ਅਤੇ ਆਜ਼ਾਦੀ ਦੀ 75 ਵੀਂ ਵਰੇਗੰਢ ਨੂੰ ਸਮਰਪਿਤ 23 ਮਾਰਚ ਨੂੰ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਜਿਲ੍ਹੇ ਦੇ ਸਾਥੀਆਂ ਨੂੰ ਵਧ ਚੜ ਕੇ ਪਹੁੰਚਣ ਦਾ ਸੱਦਾ ਦਿੱਤਾ।   ਉਨ੍ਹਾਂ ਕਿਹਾ ਕਿ ਸਾਰੇ ਸਾਥੀ ਦਿਨ ਰਾਤ ਇੱਕ ਕਰਕੇ ਕਿਸਾਨ ਸਭਾ , ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ 5 ਅਪਰੈਲ ਨੂੰ ਦਿੱਲੀ ਵਿਖੇ ਹੋ ਰਹੀ ਵਿਸ਼ਾਲ ਰੈਲੀ ਦੀ ਸਫਲਤਾ ਲਈ ਜੁੱਟ ਜਾਣ।   ਕਾਮਰੇਡ ਸੇਖੋਂ ਨੇ ਪਾਰਟੀ ਛੱਡਣ ਵਾਲਿਆਂ ਸਬੰਧੀ ਬੋਲਦਿਆਂ ਕਿਹਾ ਕਿ ਇੰਨਾਂ ਵਿਅਕਤੀਆਂ ਨੇ ਪਾਰਟੀ ਨਾਲ ਗਦਾਰੀ ਕੀਤੀ ਹੈ।    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾ.ਜਸਵੰਤ ਸਿੰਘ ਬੀਰੋਕੇ , ਕਾ.ਨਛੱਤਰ ਸਿੰਘ ਢੈਪੲੀ , ਸਤਪਾਲ ਕੌਰ ਖੀਵਾ , ਘਨੀਸ਼ਾਮ ਨਿੱਕੂ , ਗੁਰਚਰਨ ਸਿੰਘ ਕੈਂਥ , ਕਾ.ਬਲਜੀਤ ਸਿੰਘ ਖੀਵਾ , ਕਾ.ਸੁਰੇਸ਼ ਕੁਮਾਰ ਮਾਨਸਾ , ਕਾ.ਰਾਜ ਕੁਮਾਰ ਗਰਗ , ਕਾ.ਜੱਗਾ ਸਿੰਘ ਰਾਏਪੁਰ , ਵਿਦਿਆਰਥੀ ਆਗੂ ਮਾਨਵ ਮਾਨਸਾ , ਕਾ.ਪਰਵਿੰਦਰ ਸਿੰਘ ਭੀਖੀ , ਕਾ.ਰੂਪਾ ਸਿੰਘ ਬੁਢਲਾਢਾ , ਕਾ.ਸੰਤ ਰਾਮ ਬੀਰੋਕੇ , ਕਾ.ਬਿੰਦਰ ਸਿੰਘ ਅਹਿਮਦਪੁਰ , ਕਾ.ਹਰਜਿੰਦਰ ਸਿੰਘ ਬਰੇਟਾ , ਕਾ.ਜਗਸ਼ੀਰ ਸਿੰਘ ਬਰੇਟਾ , ਕਾ.ਜਗਦੇਵ ਸਿੰਘ ਢੈਪਈ , ਕਾ.ਸੁਖਮਨ ਸਿੰਘ ਖੀਵਾ ਕਲਾਂ , ਕਾ.ਚਰਨਜੀਤ ਸਿੰਘ , ਕਾ.ਗੁਰਮੀਤ ਸਿੰਘ ਦਾਤੇਵਾਸੀਆ , ਕਾ.ਅੰਮ੍ਰਿਤਪਾਲ  ਸਿੰਘ ਗੋਬਿੰਦਪੁਰਾ ,ਸੁਖਵਿੰਦਰ ਸਿੰਘ ਬੀਰੋਕੇ ਕਲਾਂ , ਦਾਰਾ ਸਿੰਘ ਪ੍ਰਧਾਨ ਬੁਢਲਾਡਾ , ਬੀਰਬਲ ਚੌਹਾਨ , ਰਾਜੇਸ਼ ਕੁਮਾਰ ਮਾਨਸਾ , ਨਿਹਾਲ ਸਿੰਘ ਜੀਵਨ ਕਾਲੋਨੀ , ਤਰਸੇਮ ਸਿੰਘ ਬਹਾਦਰਪੁਰ , ਜਗਤਾਰ ਸਿੰਘ ਜੁਗਲਾਨ , ਰਾਮਪਾਲ ਸਿੰਘ ਚੱਕ ਅਲੀਸ਼ੇਰ ,ਅਵਤਾਰ ਸਿੰਘ ਬਰੇਟਾ ,ਬਿੱਲੂ ਸਿੰਘ ਦਰੀਆਪੁਰ ਕਲਾਂ , ਲਾਭ ਸਿੰਘ ਰਾਏਪੁਰ , ਰਵਿੰਦਰ ਕੁਮਾਰ ਗੱਗੀ ਸਰਦੂਲਗੜ੍ਹ , ਸੋਨੂ ਸਰਦੂਲਗੜ੍ਹ , ਸੱਚਪ੍ਰੀਤ ਸੱਚੂ ਸਰਦੂਲਗੜ੍ਹ , ਜੰਟਾ ਸਿੰਘ ਬਹਾਦਰਪੁਰ , ਅਜਾਇਬ ਸਿੰਘ ਬੀਰੋਕੇ ਕਲਾਂ ,ਅਮਰੀਕ ਸਿੰਘ ਬੀਰੋਕੇ ਕਲਾਂ , ਬੀਬੀ ਰਣਜੀਤ ਕੌਰ ਬਰੇਟਾ , ਬੀਬੀ ਪਰਮਜੀਤ ਕੌਰ ਮਾਨਸਾ , ਬੀਬੀ ਮਨਜੀਤ ਕੌਰ ਬੀਰੋਕੇ ਆਦਿ ਸ਼ਾਮਲ ਸਨ।    ਆਖੀਰ ਵਿੱਚ ਕਾ.ਅਵਤਾਰ ਸਿੰਘ ਛਾਪਿਆਂਵਾਲੀ ਨੇ ਸੂਬਾ ਲੀਡਰਸ਼ਿਪ ਅਤੇ ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

NO COMMENTS