*ਸੀ ਪੀ ਆਈ ਆਗੂ ਸਾਥੀ ਕ੍ਰਿਸ਼ਨ ਚੌਹਾਨ ਨੂੰ ਸਦਮਾ ਤਾਏ (ਬਾਈ) ਜਸਵੰਤ ਸਿੰਘ ਚੋਹਾਨ 76 ਦਾ ਦਿਹਾਂਤ, ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂਆਂ ਵੱਲੋਂ ਗਹਿਰੇ ਦੁੱਖ਼ ਦਾ ਪ੍ਰਗਟਾਵਾ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 8ਜਨਵਰੀ ਨੂੰ ਜੀਵਨ ਸਿੰਘ ਵਾਲਾ ਵਿਖੇ ਹੋਵੇਗਾ:-ਐਡਵੋਕੇਟ ਕੁਲਵਿੰਦਰ ਉੱਡਤ*

0
28

ਮਾਨਸਾ 11 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਕਾਮਰੇਡ ਕ੍ਰਿਸ਼ਨ ਚੌਹਾਨ ਜ਼ਿਲ੍ਹਾ ਸਕੱਤਰ ਸੀ ਪੀ ਆਈ ਮਾਨਸਾ ਅਤੇ ਡਾ, ਕੁਲਦੀਪ ਸਿੰਘ ਚੋਹਾਨ ਦੇ ਤਾਇਆ(ਬਾਈ) ਸ੍ਰ, ਜਸਵੰਤ ਸਿੰਘ ਚੋਹਾਨ 76 ਲੋਗੜ ਮੈਂਬਰ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਅਧਰੰਗ ਦੀ ਭਿਆਨਕ ਬਿਮਾਰੀ ਤੋਂ ਪੀੜਤ ਸਨ, ਜਿਨ੍ਹਾਂ ਨੇ 8 ਜਨਵਰੀ ਦੀ ਸਵੇਰ ਪਰਿਵਾਰ, ਰਿਸ਼ਤੇਦਾਰਾਂ ਤੇ ਆਪਣੇ ਸੁਨੇਹੀਆਂ ਨੂੰ ਸਦਾ ਲਈ ਜੀਵਨ ਸਿੰਘ ਵਾਲਾ ਵਿਛੋੜਾ ਦੇ ਗਏ

ਸੀ ਪੀ ਆਈ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ,ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਐਡਵੋਕੇਟ ਕੁਲਵਿੰਦਰ ਉੱਡਤ, ਕਰਨੈਲ ਭੀਖੀ, ਨਰੇਸ਼ ਬੁਰਜ ਹਰੀ ਏਟਕ,ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼ ਬੁਢਲਾਡਾ, ਦੋਵੇਂ ਸਬ ਡਵੀਜ਼ਨ ਸਕੱਤਰ,ਰਤਨ ਭੋਲਾ ਸ਼ਹਿਰੀ ਸਕੱਤਰ,ਬਲਦੇਵ ਸਿੰਘ ਵਾਜੇਵਾਲਾ, ਸੀਤਾਰਾਮ ਗੋਬਿੰਦਪੁਰਾ,ਕੇਵਲ ਸਮਾਓ,ਪੰਜਾਬ ਖੇਤ ਮਜ਼ਦੂਰ ਸਭਾ, ਮਲਕੀਤ ਮੰਦਰਾਂ, ਜਗਰਾਜ ਹਰੀਕੇ, ਦਲਜੀਤ ਸਿੰਘ ਮਾਨਸ਼ਾਹੀਆ ਕੁਲ ਹਿੰਦ ਕਿਸਾਨ ਸਭਾ, ਰਜਿੰਦਰ ਸਿੰਘ ਹੀਰੇਵਾਲਾ, ਹਰਪ੍ਰੀਤ ਮਾਨਸਾ,ਸਰਵ ਭਾਰਤ ਨੋਜਵਾਨ ਸਭਾ, ਮਨਜੀਤ ਕੌਰ ਗਾਮੀਵਾਲਾ, ਅਰਵਿੰਦਰ ਕੌਰ, ਚਰਨਜੀਤ ਕੌਰ ਪੰਜਾਬ ਇਸਤਰੀ ਸਭਾ ਆਦਿ ਨੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੰਯੁਕਤ ਮੋਰਚਾ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ, ਬਾਂਬਾ ਅਮ੍ਰਿਤ ਮੁਨੀ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ,ਡਾ,ਧੰਨਾ ਮੱਲ ਗੋਇਲ, ਮੁਨੀਸ਼ ਬੱਬੀ ਦਾਨੇਵਾਲੀਆ ਵਪਾਰ ਮੰਡਲ,ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਦੀਪ ਸਿੰਘ ਦੀਪਾ,ਰਾਜੂ ਦਰਾਕਾ ਸਾਬਕਾ ਐਮ ਸੀਜ਼,ਐਡਵੋਕੇਟ ਗੁਰਲਾਭ ਸਿੰਘ ਮਾਹਲ, ਸੁਰੇਸ਼ ਨੰਦਗੜਈਆ ਕਰਿਆਨਾ ਐਸੋਸੀਏਸ਼ਨ ਆਦਿ ਆਗੂਆਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸੀ ਪੀ ਆਈ ਆਗੂ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਉਹਨਾਂ ਦੇ ਜ਼ੱਦੀ ਪਿੰਡ ਜੀਵਨ ਸਿੰਘ ਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ 16 ਜਨਵਰੀ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਅੰਦਰਲੇ ਗੁਰੂ ਘਰ ਵਿਖੇ ਹੋਵੇਗਾ।

NO COMMENTS