ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਪੈਰਾ ਮਿਲਟਰੀ ਫੋਰਸਿਜ਼ ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦੀ ਸਰੀਰਿਕ ਸਿਖਲਾਈ ਸ਼ੁਰੂ

0
25

ਮਾਨਸਾ, 17 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਵੱਲੋਂ ਭਾਰਤ ਸਰਕਾਰ ਦੀ ਤਰਫ਼ੋਂ ਵੱਖ-ਵੱਖ ਫੋਰਸਾਂ ਲਈ ਕੱਢੀਆਂ 39481 ਪੋਸਟਾਂ ਜਿੰਨ੍ਹਾਂ ਵਿਚ ਐਸ.ਐਸ.ਸੀ. (ਜੀ.ਡੀ.), ਬੀ.ਐਸ.ਐਫ., ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ., ਆਸਾਮ ਰਾਈਫਲਜ਼ (ਏ.ਆਰ.), ਐਸ.ਐਸ.ਐਫ. ਅਤੇ ਐਨ.ਸੀ.ਬੀ., ਈ.ਟੀ.ਸੀ.  (SSC (GD) (BSF,CISF,CRPF,SSB,ITBP, ASSAM RIFLES (AR), SSF & NCB ETC)     ਸ਼ਾਮਿਲ ਹਨ, ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦਾ ਟੈਸਟ ਪਾਸ ਕਰ ਚੁੱਕੇ ਯੁਵਕਾਂ ਦੀ  ਸਰੀਰਿਕ ਸਿਖਲਾਈ ਸਬੰਧੀ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਖਲਾਈ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ 14 ਅਕਤੂਬਰ 2024 ਤੱਕ https://ssc.gov.in ਵੈੱਬਸਾਈਟ ’ਤੇ ਕੀਤਾ ਜਾ ਸਕਦਾ ਹੈ।
ਕੈਪਟਨ ਲਖਵਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਵਿਚ ਇੰਨ੍ਹਾਂ ਭਰਤੀਆਂ ਲਈ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, 02 ਪਾਸਪੋਰਟ ਸਾਈਜ਼ ਫੋਟੋ, ਪੋਸਟ ਵਾਸਤੇ ਕੀਤੇ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ ਲੈ ਕੇ ਸੀ ਪਾਈਟ ਕੈਂਪ, ਭੀਖੀ-ਬੁਢਲਾਡਾ ਮੇਨ ਰੋਡ ’ਤੇ ਸਥਿਤ ਪਿੰਡ ਬੋੜਾਵਾਲ ਵਿਖੇ ਨਿੱਜੀ ਤੌਰ ’ਤੇ 18 ਸਤੰਬਰ 2024 ਤੋਂ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸਿਖਲਾਈ ਅਧਿਕਾਰੀ ਨੇ ਦੱਸਿਆ ਕਿ ਸੀ-ਪਾਈਟ ਪੰਜਾਬ ਸਰਕਾਰ ਦਾ ਅਦਾਰਾ ਹੈ। ਇੱਥੇ ਯੁਵਕਾਂ ਦੀ ਲਿਖਤੀ ਤੇ ਸਰੀਰਿਕ ਸਿਖਲਾਈ, ਖਾਣੇ ਅਤੇ ਰਿਹਾਇਸ਼ ਦੀ ਕੋਈ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 98148-50214, 90563-35220 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS