*ਸੀ.ਜੇ.ਐਮ. ਸੁਰਭੀ ਪ੍ਰਾਸ਼ਰ ਵੱਲੋਂ ਜ਼ਿਲ੍ਹਾ ਸੁਧਾਰ ਘਰ ’ਚ ਕੈਦੀਆਂ ਦੀ ਸਿਹਤ ਜਾਂਚ ਲਈ ਆਯੋਜਿਤ ਮੈਡੀਕਲ ਕੈਂਪ ਦਾ ਉਦਘਾਟਨ*

0
44

ਮਾਨਸਾ, 16 ਜੂਨ:(ਸਾਰਾ ਯਹਾਂ/  ਮੁੱਖ ਸੰਪਾਦਕ)
ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਕੈਦੀਆਂ ਦੀ ਵਿਸ਼ੇਸ਼ ਜਾਂਚ ਲਈ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਸੀ.ਜੇ.ਐਮ. ਸੁਰਭੀ ਪ੍ਰਾਸ਼ਰ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਆਈ.ਐਸ.ਐੱਚ.ਟੀ.ਐਚ. (ਇੰਟੀਗੇਟਡ ਐਸ.ਟੀ.ਆਈ., ਐਚ.ਆਈ.ਵੀ., ਟੀ.ਬੀ., ਹੈਪੇਟਾਈਟਸ ) ਮੁਹਿੰਮ ਦੌਰਾਨ ਸਾਰੇ ਕੈਦੀਆਂ/ਬੰਦੀਆਂ ਦੀ ਐਸ.ਟੀ.ਆਈ., ਐਚ.ਆਈ.ਵੀ., ਟੀ.ਬੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਔਰਤ ਰੋਗਾਂ ਦੇ ਮਾਹਰ ਡਾਕਟਰ ਵੱਲੋਂ ਕੈਦੀ ਗਰਭਵਤੀ ਔਰਤਾਂ ਦਾ ਵਿਸ਼ੇਸ਼ ਚੈਕਅੱਪ ਤੇ ਜਨਰਲ ਚੈੱਕਅੱਪ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ।
ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਐਸ.ਪੀ. ਸ੍ਰ ਜਸਕਿਰਤ ਸਿੰਘ, ਸੁਪਰਡੰਟ ਅਰਵਿੰਦਰ ਪਾਲ ਭੱਟੀ, ਡਿਪਟੀ ਸੁਪਰੀਡੰਟ ਆਸ਼ੂ ਭੱਟੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰੂਬੀ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ।
ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਆਈ.ਐਸ.ਐਚ.ਟੀ.ਐਚ. ਮੁਹਿੰਮ 14 ਜੁਲਾਈ ਤੱਕ ਚਲਾਈ ਜਾਵੇਗੀ। ਇਸ ਦੌਰਾਨ ਜ਼ਿਲ੍ਹਾ ਜੇਲ੍ਹ ਵਿੱਚ ਕੈਦੀਆਂ ਦੀ ਸਿਹਤ ਜਾਂਚ ਤੋਂ ਇਲਾਵਾ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰਾਂ ਵਿਖੇ ਦਾਖਲ ਮਰੀਜ਼ਾਂ ਦੀ ਵੀ ਸਿਹਤ ਜਾਂਚ ਤੇ ਟੈਸਟ ਕੀਤੇ ਜਾਣਗੇ ਅਤੇ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਾ ਟੀ.ਬੀ ਅਫਸਰ ਡਾ. ਨਿਸ਼ੀ ਸੂਦ ਇਸ ਜਾਂਚ ਕੈਂਪ ਦੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਡਾ. ਸ਼ੁਬਮ ਬਾਂਸਲ ਅਤੇ ਡਾ. ਚਰਨਜੀਤ ਸਿੰਘ ਬਤੌਰ ਮੈਡੀਕਲ ਅਫ਼ਸਰ, ਡਾਂ ਅਰਸ਼ਦੀਪ, ਡਾ. ਅਰਜਨ ਮੈਡੀਕਲ ਅਫ਼ਰਸ ਬਤੌਰ ਇਸ਼ਟ ਮੁਹਿੰਮ, ਸ੍ਰੀ ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਪਵਨ ਕੁਮਾਰ ਜ਼ਿਲਾ ਮਾਸ ਮੀਡੀਆ ਅਫਸਰ, ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡਮੈਲੋਜਿਸਟ, ਸੰਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਕੁਮਾਰ ਐਸ .ਟੀ.ਐਸ.ਹਾਜਰ ਹਨ

NO COMMENTS