ਸੀ ਐੱਚ ਸੀ ਝੁਨੀਰ ਵਿਖੇ ਕੋਵਿਡ-19 ਦੇ ਸੈਂਪਲ ਲਏ ਗਏ

0
31

ਝੁਨੀਰ, 25 ਜੂਨ (ਸਾਰਾ ਯਹਾ/ਔਲਖ)ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਮਾਨਸਾ ਡਾਕਟਰ ਲਾਲ ਚੰਦ ਠੁਕਰਾਲ ਦੀ ਰਹਿਨੁਮਾਈ ਹੇਠ ਮਿਸ਼ਨ ਫਤਿਹ ਤਹਿਤਅੱਜ ਸੀ ਐੱਚ ਸੀ ਝੁਨੀਰ ਵਿਚ ਕੋਵਿਡ ਦੇ ਸੈਂਪਲ ਡਾਕਟਰ ਰਣਜੀਤ ਸਿੰਘ ਰਾਏ ਇੰਜਾਰਜ ਸੈਂਪਲਿੰਗ ਟੀਮ ਅਤੇ ਡਾਕਟਰ ਅਰਸ਼ਦੀਪ ਸਿੰਘ, ਡਾਕਟਰ ਵਿਸ਼ਵਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਲੲੇ ਗੲੇ।ਇਸ ਦੌਰਾਨ ਉਨ੍ਹਾਂ ਵੱਲੋਂ 113 ਸੈਂਪਲ ਲੲੇ ਗੲੇ। ਡਾਕਟਰ ਰਾਏ ਨੇ ਦੱਸਿਆ ਕਿ ਉਹਨਾਂ ਦੀ  ਟੀਮ ਵੱਲੋਂ ਲਗਾਤਾਰ ਕੋਵਿਡ ਦੇ ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ।ਇਸ  ਟੀਮ ਵੱਲੋਂ ਹੁਣ ਤੱਕ ਮਾਨਸਾ, ਝੁਨੀਰ, ਬੁੱਢਲਾਡਾ, ਸਰਦੂਲਗੜ੍ਹ, ਨੰਗਲ ਕਲਾਂ,ਉੱਭਾ ਵਿਖੇ 7000 ਸੈਂਪਲ ਲਏ ਹਨ। ਜਿੰਨਾਂ ਵਿਚੋਂ 45 ਵਿਅਕਤੀ ਪੋਜੇਟਿਵ ਪਾਏ ਗਏ। ਇਸ ਸਮੇਂ ਸੱਤ ਵਿਅਕਤੀ ਇਲਾਜ ਅਧੀਨ ਹਨ। ਬਾਕੀ ਵਿਅਕਤੀ ਤੰਦਰੁਸਤ ਹੋ ਕੇ ਘਰ ਚਲੇ ਗਏ ਹਨ।    ਇਸ ਸਬੰਧੀ ਡਾਕਟਰ ਵਿਵੇਕ ਮੈਡੀਕਲ ਅਫਸਰ ਸੀ ਐੱਚ ਸੀ ਝੁਨੀਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਕੇਸ ਦਿਨੋ-ਦਿਨ ਵਧ ਰਹੇ ਹਨ।ਸੰਸਾਰ ਪੱਧਰ ਤੇ ਲਗਭਗ 92 ਲੱਖ ਕੇਸ ਭਾਰਤ ਵਿੱਚ ਇਸਦੇ ਲਗਭਗ ਸਾਢੇ ਚਾਰ ਲੱਖ ਕੇਸ  ਪੋਜੇਟਿਵ ਆਏ ਹਨ। ਪੰਜਾਬ ਵਿੱਚ ਇਸ ਸਮੇਂ ਲਗਭਗ 1400 ਪੋਜੇਟਿਵ ਵਿਅਕਤੀ ਇਲਾਜ ਅਧੀਨ ਹਨ।ਹਾਜਰ ਹੋਏ ਲੋਕਾਂ ਨੂੰ ਦੱਸਿਆ ਕਿ ਇਸ ਬੀਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਥੋੜੀ ਸਾਵਧਾਨੀ ਵਰਤ ਕੇ ਇਸਤੋ ਬਚਿਆ ਜਾ ਸਕਦਾ। ਬਾਹਰੋਂ ਘਰ ਆਉਣ ਤੋਂ ਬਾਅਦ ਸਾਬਣ ਨਾਲ ਹੱਦ ਚੰਗੀ ਤਰ੍ਹਾਂ ਧੋਵੋ। ਜਨਤਕ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮੂੰਹ ਤੇ ਮਾਸਕ ਦੀ ਵਰਤੋਂ ਜ਼ਰੂਰ ਕਰੋ। ਸੋਸ਼ਲ ਡਿਸਟੈਂਸ ਬਣਾ ਕੇ ਇਸਤੋ ਬਚਿਆ ਜਾ ਸਕਦਾ ਹੈ। ਦੁਕਾਨਦਾਰਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ ਦੁਕਾਨਾਂ ਵਿਚ ਭੀੜ ਨਾਂ ਹੋਣ ਦੇਣ। ਫਲਾਂ ਸਬਜ਼ੀਆਂ ਵਾਲੇ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਮਾਨ ਦੀ ਵਿਕਰੀ ਕਰਨ।ਸਿਹਤ ਵਿਭਾਗ ਵੱਲੋਂ  ਹੁਣ ਝੁਨੀਰ ਅਤੇ ਇਸਦੇ ਨੇੜੇ ਪਿੰਡਾਂ ਦੇ ਸਬਜ਼ੀ ਫਲਾਂ ਵਾਲੇ ਦੁਕਾਨਦਾਰਾਂ,ਕਰਿਆਨਾ ਦੁਕਾਨਦਾਰ ਅਤੇ ਦੋਧੀਆਂ ਦੇ ਸੈਂਪਲ ਵੀ ਲੲੇ ਜਾਣਗੇ । ਬਲਜੀਤ ਕੌਰ ਐੱਲ ਐੱਚ ਵੀ ਦੱਸਿਆ ਕਿ ਹੈਲਥ ਵਰਕਰ ਮੇਲ ਅਤੇ ਫੀਮੇਲ, ਆਸ਼ਾ ਵਰਕਰਾਂ ਵੱਲੋਂ ਪਿੰਡਾਂ ਵਿੱਚ ਜਾਂ ਕੇ ਇਸ ਮਹਾਂਮਾਰੀ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਲੋਕਾਂ ਨੂੰ ਹੱਥ ਧੋਣ ਦੀ ਮਹੱਤਤਾ ਬਾਰੇ ਦੱਸ ਕੇ ਟ੍ਰੇਨਿੰਗ ਦਿੱਤੀ ਜਾ ਗੲੀ ਹੈ।ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਜਾਂਦਾ ਹੈ। ਡਾਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਝੁਨੀਰ ਸੀ ਐੱਚ ਸੀ ਵਿੱਚ ਲਗਾਤਾਰ ਸੈਂਪਲ ਲਏ ਜਾ ਰਹੇ ਹਨ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ, ਆਸ਼ਾ ਵਰਕਰਾਂ, ਝੋਨਾਂ ਲਗਾਉਣ ਆਈ ਬਾਹਰਲੇ ਸੂਬਿਆਂ ਦੀ ਲੇਬਰ ਦੇ ਸੈਂਪਲ ਲਏ ਜਾ ਰਹੇ ਹਨ।ਨਾਲ ਹੀ ਜੇਕਰ ਕੋਈ ਬਾਹਰਲੇ ਦੇਸ਼ਾਂ, ਦੂਸਰੇ ਸੂਬਿਆਂ ਅਤੇ ਕਰੋਨਾ ਤੋਂ ਪ੍ਰਭਾਵਿਤ ਜ਼ਿਲਿਆਂ ਤੋਂ ਕੋਈ ਆਉਂਦਾ ਹੈ ਉਹਨਾਂ ਨੂੰ ਘਰਾਂ ਵਿੱਚ ਏਕਾਂਤਵਾਸ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ। ਲੋਕਾਂ ਨੂੰ ਦੱਸਿਆ ਕਿ ਇਸ ਬੀਮਾਰੀ ਤੋਂ ਡਰੋ ਨਾ ਸਾਵਧਾਨੀ ਜਰੂਰ ਵਰਤੋਂ। ਜੇਕਰ ਕਿਸੇ ਵਿਅਕਤੀ ਨੂੰ ਸੁੱਕੀ ਖਾਂਸੀ, ਬੁਖਾਰ,ਸਾਂਹ ਲੈਣ ਵਿੱਚ ਤਕਲੀਫ ਆਉਂਦੀ ਹੈ ਤਾਂ ਉਹ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੇ ਤਾਂ ਕਿ ਉਸਦਾ ਟੈਸਟ ਕਰਕੇ ਉਸਦਾ ਇਲਾਜ਼ ਸ਼ੁਰੂ ਕੀਤਾ ਜਾਵੇ ਅਤੇ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਕਿਉਂਕਿ ਹੁਣ ਜੋ ਕੇਸ ਆ ਰਹੇ ਹਨ ਉਹ ਜ਼ਿਆਦਾਤਰ ਸੰਪਰਕ ਵਾਲੇ ਲੋਕਾਂ ਦੇ ਹੀ ਹਨ।ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਜਾ ਰਿਹਾ ਹੈ। ਸੁਖਪ੍ਰੀਤ ਸਿੰਘ ਅਤੇ ਵਿਨੋਜ ਜੈਨ ਨੇ ਦੱਸਿਆ ਕਿ ਅਸੀਂ ਜ਼ਲਦੀ ਹੀ ਇਸ ਬੀਮਾਰੀ ਨੂੰ ਕੰਟਰੋਲ ਕਰ ਲਵਾਂਗੇ।ਬੱਸ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ। ਅਤੇ ਜ਼ਿੰਦਗੀ ਪਹਿਲਾਂ ਵਾਂਗ ਹੀ ਚੱਲ ਪਵੇਗੀ।ਇਸ ਮੌਕੇ ਤੇ ਕੁਲਵਿੰਦਰ ਕੌਰ ਸੀ ਐੱਚ ਓ, ਜਸਕੀਰਤ ਕੌਰ, ਕੁਲਜੀਤ ਸਿੰਘ, ਅੰਗਰੇਜ਼ ਸਿੰਘ, ਗੁਰਤੇਜ ਸਿੰਘ, ਕੁਲਵੀਰ ਸਿੰਘ,ਪਰਭਜੋਤ ਕੌਰ ਸੀ ਐੱਚ ਓ, ਸੁਖਵਿੰਦਰ ਸਿੰਘ ਹਾਜਰ ਸਨ।

NO COMMENTS