*ਸੀ ਆਈ ਏ ਪੁਲਿਸ ਵੱਲੋਂ ਭੁੱਕੀ ਸਮੇਤ ਔਰਤ ਕਾਬੂ*

0
373

ਬੁਢਲਾਡਾ, 7 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਤੋਂ ਥੋੜੀ ਦੂਰ ਪਿੰਡ ਕਲੀਪੁਰ ਨਜਦੀਕ ਦੌਰਾਨੇ ਗਸ਼ਤ ਸੀ ਆਈ ਏ ਪੁਲਿਸ ਵੱਲੋਂ 1 ਔਰਤ ਤੋਂ ਭੂਕੀ ਚੂਰਾ ਪੋਸਤ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਭੁਪਿੰਦਰ ਸਿੰਘ ਸੀ ਆਈ ਏ  ਨੇ ਦੱਸਿਆ ਕਿ ਦੌਰਾਨੇ ਗਸ਼ਤ ਗੁਰਦੇਵ ਸਿੰਘ ਐਚ.ਪੀ. ਪੰਪ ਕਲੀਪੁਰ ਨਜਦੀਕ ਦਰਖਤਾਂ ਦੇ ਆੜ ਹੇਠ ਇੱਕ ਔਰਤ ਸ਼ੱਕੀ ਹਾਲਤ ਵਿੱਚ ਖੜ੍ਹੀ ਸੀ ਜਦ ਉਸਦੀ ਜਾਂਚ ਕੀਤੀ ਤਾਂ ਉਸ ਪਾਸ 4 ਕਿਲੋ ਭੂਕੀ ਚੂਰਾ ਪੋਸਤ ਬਰਾਮਦ ਹੋਈ ਜਿਸਦੀ ਪਹਿਚਾਣ ਰਾਣੀ ਕੌਰ (45) ਪੁੱਤਰੀ ਬੱੁਧ ਸਿੰਘ ਵਾਸੀ ਕਲੀਪੁਰ ਵਜੋ ਹੋਈ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਐਨ ਡੀ ਪੀ ਸੀ ਐਕਟ ਅਧੀਨ ਸਿਟੀ ਥਾਣਾ ਚ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਕਰਦਿਆਂ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

NO COMMENTS