*ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਕਾਰਣ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ*

0
21

ਮਾਨਸਾ, 18 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ): : ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਕਾਰਣ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸ਼ਹਿਰ ਦੇ ਗੁਰਜੰਟ ਸਿੰਘ ਕੋਚਵਾਲੀ ਗਲੀ ਅਤੇ ਕਾਲਜ ਰੋਡ ਨੇੜੇ ਸੜਕ ਦੇ ਬਾਹਰ ਨਿਕਲਣ ਵਾਲੇ ਸੀਵਰੇਜ਼ ਦੇ ਗੰਦੇ ਪਾਣੀ ਦੀ ਮਿਲੀ ਸ਼ਿਕਾਇਤ ਦਾ ਮੌਕੇ ’ਤੇ ਜਾਇਜ਼ਾ ਲੈਂਦਿਆਂ ਕਾਰਜ ਸਾਧਕ ਅਫ਼ਸਰ ਮਾਨਸਾ ਅਤੇ ਐਕਸ਼ੀਅਨ ਸੀਵਰੇਜ਼ ਬੋਰਡ ਨੂੰ ਤੁਰੰਤ ਮੋਟਰ ਲਗਾਕੇ ਸੀਵਰੇਜ ਦੀ ਸਫ਼ਾਈ ਕਰਵਾਉਣ ਦੇ ਆਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਕਾਰਜਸਾਧਕ ਅਫ਼ਸਰ ਨੂੰ ਪਹਿਲਕਦਮੀ ਨਾਲ ਸਫ਼ਾਈ ਕਰਮੀਆਂ ਰਾਹੀ ਗਲੀਆਂ, ਨਾਲੀਆਂ ਦੀ ਹੋਰ ਵਧੀਆਂ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਨੂੰ ਚੰਗੇ ਢੰਗ ਨਾਲ ਚੈਕ ਕਰ ਲਿਆ ਜਾਵੇ, ਤਾਂ ਜੋ ਸੀਵਰੇਜ਼ ਦੀ ਗੰਦਗੀ ਪੀਣ ਵਾਲੇ ਪਾਣੀ ’ਚ ਮਿਕਸ ਹੋਣ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਨਾ ਪਵੇ।
ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਦੇ ਨਾਲ ਸੁਖਾਵੇ ਅਤੇ ਪਾਰਦਰਸ਼ੀ ਮਾਹੌਲ ’ਚ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ, ਕਾਰਜਸਾਧਕ ਅਫ਼ਸਰ ਮਾਨਸਾ ਸ੍ਰੀ ਬਿਪਨ ਕੁਮਾਰ, ਐਕਸੀਅਨ ਸੀਵਰੇਜ ਬੋਰਡ ਸ੍ਰੀ ਅਸ਼ਵਨੀ ਕੁਮਾਰ, ਐਸ.ਡੀ.ਓ. ਸ੍ਰੀ ਰਾਜ ਕੁਮਾਰ ਮੌਜੂਦ ਸਨ।

NO COMMENTS