ਸੀਵਰੇਜ਼ ਦੇ ਪਾਣੀ ਇੱਕਠਾ ਹੋ ਕੇ ਘਰਾਂ ਦੀਆਂ ਨੀਹਾਂ ਚ ਵੜਿਆ, ਜਾਨੀ ਮਾਲੀ ਨੁਕਸਾਨ ਦਾ ਖਦਸ਼ਾ

0
34

ਬੁਢਲਾਡਾ 12 ਸਤੰਬਰ (ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਤੋਂ ਦਿਨੋ ਦਿਨ ਲੋਕ ਤੰਗ ਹੋ ਰਹੇ ਹਨ। ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਸੀਵਰੇਜ ਦੇ ਪਾਣੀ ਨੇ ਟੋਬੇ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਰਾਹੀਂ ਨੀਹਾ ਵਿੱਚ ਚਲਾ ਗਿਆ ਹੈ ਜਿਸ ਨਾਲ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਵਾਸੀਆਂ ਮਿਸਤਰੀ ਭੂਰਾ ਸਿੰਘ, ਗੁਰਨਾਮ ਸਿੰਘ ਕੋਹਲੀ, ਸੁਨੀਲ ਮਹਿਤਾ, ਕਰਮਜੀਤ ਸਿੰਘ ਵਿਰਦੀ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਦੇ ਪਿਛਲੇ ਪਾਸੇ ਸੀਵਰੇਜ ਦਾ ਪਾਣੀ ਇੱਕਠਾ ਹੋ ਰਿਹਾ ਹੈ ਅਤੇ ਇੱਕ ਟੋੇਬੇ ਦਾ ਰੂਪ ਘਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗੰਦਾ ਪਾਣੀ ਇੱਕਠਾ ਹੋਣ ਕਾਰਨ ਬਦਬੂਦਾਰ ਮਾਹੌਲ ਵਿੱਚ ਉਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ ਅਤੇ ਕਈ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਉਨ੍ਹਾਂ ਦੇ ਘਰਾਂ ਦੀਆ ਨੀਹਾਂ ਦੇ ਅੰਦਰ ਵੀ ਚਲਾ ਗਿਆ ਹੇ ਜਿਸ ਨਾਲ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਇਸ ਸੰਬੰਧੀ ਕਈ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਸ ਪਾਣੀ ਨੂੰ ਇੱਥੋ ਕਢਵਾਇਆ ਜਾਵੇ ਅਤੇ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੋੇਕੇ ਕੁਲਦੀਪ ਵਿਰਦੀ, ਹਰਵਿੰਦਰ ਸ਼ੋਕੀ, ਅਵਤਾਰ ਸਿੰਘ, ਸੁੱਖਾ ਖੱਤਰੀ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।

NO COMMENTS