*ਸੀਵਰੇਜ ਸਮੱਸਿਆ ਸਬੰਧੀ ਮਾਨਸਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ*

0
128

ਮਾਨਸਾ, 03 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਵਿੱਚ ਸੀਵਰੇਜ਼ ਦੀ ਗੰਭੀਰ ਸਮੱਸਿਆ ਸਬੰਧੀ ਸ਼ਹਿਰ ਦੀਆਂ ਧਾਰਮਿਕ , ਸਮਾਜਿਕ ਵਪਾਰਕ , ਜਨਤਕ ਜਮਹੂਰੀ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਬਣਾਈ ਮਾਨਸਾ ਸੰਘਰਸ਼ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨਾਲ  ਮੀਟਿੰਗ ਕੀਤੀ ਗਈ। ਮੀਟਿੰਗ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, ਕ੍ਰਿਸ਼ਨ ਚੌਹਾਨ, ਜਤਿੰਦਰ ਆਗਰਾ,ਡਾ. ਧੰਨਾ ਮੱਲ ਗੋਇਲ , ਐਡਵੋਕੇਟ ਬਲਕਰਨ ਬੱਲੀ ਤੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਨਗਰ ਕੌਂਸਲ ਮਾਨਸਾ ਤੇ ਸੀਵਰੇਜ਼ ਕੰਪਨੀ ਦੀ ਲਾਪ੍ਰਵਾਹੀ ਕਾਰਨ ਸੀਵਰੇਜ ਸਿਸਟਮ ਵਿੱਚ ਹੋਈ ਬਲੋਕਜ ਕਾਰਨ ਗੰਦਾ ਪਾਣੀ ਘਰਾਂ , ਦੁਕਾਨਾਂ , ਗਲੀਆਂ ,ਬਜ਼ਾਰਾਂ ਵਿੱਚ ਆਉਣ ਕਾਰਨ ਲੋਕਾਂ ਦਾ ਜੀਨਾ ਦੁੱਭਰ ਹੋਇਆ ਪਿਆ ਹੈ ਅਤੇ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਕਿਉਂਕਿ ਬਾਰਸ਼ਾਂ ਦੇ ਮੋਸਮ ਹੋਣ ਕਰਕੇ ਅਗੇਤੇ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਣ ਸ਼ਹਿਰੀਆਂ ਵਿੱਚ ਭਾਰੀ ਰੋਸ਼ ਦੀ ਲਹਿਰ ਬਣ ਚੁੱਕੀ ਹੈ, ਅਤੇ ਮਜਬੂਰੀ ਵੱਸ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ।

     ਆਗੂਆਂ ਨੇ ਮੰਗ ਕੀਤੀ ਕਿ ਸੀਵਰੇਜ਼ ਦੀ ਨਿਕਾਸ਼ੀ ਲਈ ਸਫ਼ਾਈ ਫੌਰੀ ਤੌਰ ਤੇ ਕਰਵਾਈ ਜਾਵੇ।ਸੁਪਰ ਸੱਕਰ ਮਸ਼ੀਨ ਜ਼ਿਲ੍ਹੇ ਲਈ ਪੱਕੇ ਤੌਰ ਲਿਉਣ, ਸੀਵਰੇਜ ਦੇ ਪੱਕੇ ਹੱਲ ਲਈ ਕੇਂਦਰ ਦੀਆਂ ਹਦਾਇਤਾਂ ਨੂੰ ਲਾਗੂ  ਕਰਦਿਆਂ ਥਰਮਲ ਪਲਾਂਟ ਬਣਾਂਵਾਲੀ ਵਿਖੇ ਆਪਣੇ ਖਰਚੇ ਤੇ ਪਾਇਪ ਲਾਈਨ ਰਾਹੀਂ ਗੰਦਾ ਪਾਣੀ ਟਰੀਟ ਕਰਕੇ ਲਿਜਾਣ ਦੇ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਥਰਮਲ ਪਲਾਂਟ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਵਰਤਿਆ ਜਾ ਰਿਹਾ ਨਹਿਰੀ ਪਾਣੀ ਰੋਕਿਆ ਜਾਵੇ। ਜਿਸ ਨਾਲ ਥਰਮਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਸਿੰਚਾਈ ਲਈ ਵਰਤਿਆ ਜਾ ਸਕੇ ।

   ਸ਼ਾਮਲ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਸਬੰਧਤ ਅਧਿਕਾਰੀਆਂ ਨਾਲ ਲੰਮੇ ਸਮੇਂ ਚੱਲ ਰਹੀ ਸੀਵਰੇਜ਼ ਦੀ ਗੰਭੀਰ ਸਮੱਸਿਆ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ।

 ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਟੋਭੇ ਦੀ ਸਿਲਟ ਕੱਢਣ ਸਬੰਧੀ ਤਿੰਨ ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਹੋ ਚੁੱਕਾ ਹੈ, ਜਿਸ ਦੇ ਤਹਿਤ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ। ਅਤੇ ਕੇਂਦਰ ਸਰਕਾਰ ਦੀ ਸਕੀਮ ‘ ਸਵੱਛ ਭਾਰਤ ਅਭਿਆਨ ‘ ਤਹਿਤ ਮਾਨਸਾ ਜ਼ਿਲ੍ਹੇ ਲਈ ਸੁਪਰ ਸੱਕਰ ਮਸ਼ੀਨ ਦੇ ਪ੍ਰਬੰਧ ਪੱਕੇ ਤੌਰ ਵੀ ਕੀਤੇ ਜਾਣਗੇ।

  ਵਫਦ ਵਿੱਚ ਸ਼ਾਮਲ ਆਗੂਆਂ ਮੇਜ਼ਰ ਸਿੰਘ ਦੁਲੋਵਾਲ, ਮੇਜ਼ਰ ਸਿੰਘ ਸਰਪੰਚ,ਰਾਜ ਕੁਮਾਰ ਗਰਗ, ਤਰਸੇਮ ਗੋਇਲ ਜੋਗਾ, ਮਨਿੰਦਰ ਸਿੰਘ ਜਵਾਹਰਕੇ, ਮਨਜੀਤ ਸਿੰਘ ਮੀਹਾਂ, ਸੁਰਿੰਦਰਪਾਲ ਸ਼ਰਮਾ, ਗਗਨਦੀਪ ਸਿਰਸੀਵਾਲਾ, ਗੋਰਾ ਲਾਲ ਅਤਲਾ,ਉਗਰ ਸਿੰਘ ਮਾਨਸਾ,ਕਰਮ ਸਿੰਘ , ਕਰਨੈਲ ਸਿੰਘ ਮਾਨਸਾ ਸਮੇਤ ਸੰਘਰਸ਼ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ, ਭਗਵੰਤ ਮਾਨ ਵੱਲੋਂ ਸਪੱਸ਼ਟ ਰੂਪ ਵਿੱਚ ਸੀਵਰੇਜ ਦੇ ਪੱਕੇ ਹੱਲ ਦੇ ਐਲਾਨ ਨੂੰ ਲਾਗੂ ਨਾ ਕਰਨ ਸਬੰਧੀ ਜਲਦੀ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਮਿਲਿਆ ਜਾਵੇਗਾ। ਆਗੂਆਂ ਨੇ ਪੱਕਾ ਤੇ ਸਥਾਈ ਹੱਲ ਹੋਣ ਤੱਕ ਸੰਘਰਸ਼ ਦਾ ਅਹਿਦ ਲਿਆ।

NO COMMENTS