*ਸੀਵਰੇਜ ਸਮਸਿਆ ਨੂੰ ਲੈ ਕੇ ਸਰਕਾਰ ਖਿਲਾਫ ਧਰਨਾ ਲਗਾਤਾਰ ਜਾਰੀ*

0
38

ਮਾਨਸਾ 17 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਸ਼ਹਿਰ ਅੰਦਰ ਸੀਵਰੇਜ ਦੇ ਪਾਣੀ ਦੀ ਸਮਸਿਆ ਨੇ ਵਿਕਰਾਲ ਰੂਪ
ਧਾਰਨ ਕੀਤਾ ਹੋਇਆ ਹੈ ਇਸੇ ਸਮਸਿਆ ਦੇ ਹੱਲ ਲਈ ਬੀਤੇ ਕਈ ਦਿਨਾਂ ਤੋਂ ਮਾਨਸਾ ਦੇ ਬੱਸ ਸਟੈਂਡ ਚੌਂਕ ਤੇ ਲੜੀਵਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਸ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਓਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਸੀਵਰੇਜ ਦੇ ਹਾਲਤ ਬਹੁਤ ਨਾਜ਼ੁਕ ਬਣੇ ਹੋਏ ਹਨ ਸ਼ਹਿਰ ਦੀਆਂ ਸਾਰੀਆਂ ਸੜਕਾਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ ਜਿਸਦੇ ਚਲਦੇ ਸ਼ਹਿਰ ਵਾਸੀਆਂ ਨੂੰ ਗੰਦਗੀ ਤੇ ਬਿਮਾਰੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਵਿੱਕੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨਸਾ ਜ਼ਿਲੇ ਨਾਲ ਹਮੇਸ਼ਾ ਬੇਗਾਨਿਆ ਵਾਲਾ ਸਲੂਕ ਕੀਤਾ ਹੈ ਓਹਨਾ ਮਾਨਸਾ ਹਲਕੇ ਦੇ ਵਿਧਾਇਕ ਤੇ ਦੋਸ਼ ਲਾਉਂਦੇ ਕਿਹਾ ਕਿ ਉਹ ਆਪਣੀ ਸਰਕਾਰ ਤੋਂ ਮਾਨਸਾ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾ ਨੂੰ ਹੱਲ ਕਰਵਾਉਣ ਵਿੱਚ ਅਸਫਲ ਰਹੇ ਹਨ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੰਗਲਾ ਪੰਜਾਬ ਦੇ ਸੁਪਨੇ
ਦਿਖਾਉਣ ਵਾਲੀ ਮਜੂਦਾ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਿੱਛਾਂੜ ਕੇ ਰੱਖ ਦਿੱਤਾ ਹੈ ਇਸ ਮੌਕੇ ਉਹਨਾਂ ਨਾਲ ਰਾਮਪਾਲ ਸਿੰਘ mc, ਗੁਰਸੇਵਕ ਸਿੰਘ ਢੂੰਡਾ ,ਸੁਖਦੇਵ ਸਿੰਘ , ਐਡਵੋਕੇਟ ਲਖਨਪਾਲ ਸਿੰਘ , ਚੰਨਪ੍ਰੀਤ ਸ਼ਰਮਾ ,ਗੁਰਜੀਤ ਸਿੰਘ ਸਾਬਕਾ ਸਰਪੰਚ ,ਇੰਦਰਜੀਤ ਸਿੰਘ ਲਹਿਰੀ ,ਸੰਦੀਪ ਅਰੋੜਾ ,ਸਰਬਜੀਤ ਸਿੰਘ ਭੀਮਾ ,ਦਰਸ਼ਨ ਸਿੰਘ ਸਾਬਕਾ ਸਰਪੰਚ ,ਡਾ ਹੰਸਾ ਸਿੰਘ,ਰਾਜੀਵ ਭੋਲਾ ,ਬੂਟਾ ਸਿੰਘ ਕਲ੍ਹੋ ,ਅੰਗਰੇਜ ਰੱਲਾ ,ਸਤਪਾਲ ਸਿੰਘ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮਜੂਦ ਸਨ

NO COMMENTS