ਬੁਢਲਾਡਾ 16 ਜੁਲਾਈ(ਸਾਰਾ ਯਹਾਂ/ ਅਮਨ ਮੇਹਤਾ): ਸਥਾਨਕ ਸਹਿਰ ਦੇ ਵਾਰਡ ਨੰ: 6 ਕੁਲਾਣਾ ਰੋਡ ਤੇ ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦਾ ਪਾਣੀ ਸੜਕ ਤੇ ਆ ਜਾਣ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਇਸ ਸੰਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਡੀ ਸੀ ਮਾਨਸਾ , ਏ ਡੀ ਸੀ ਸ਼ਹਿਰੀ ਵਿਕਾਸ , ਅੇਸ ਡੀ ਐਮ ਬੁਢਲਾਡਾ ਅਤੇ ਐਕਸੀਅਨ , ਐਸ ਡੀ ੳ , ਜੇ ਈ (ਸੀਵਰੇਜ ਬੋਰਡ) ਨੂੰ ਚਿਠੀ ਲਿਖਕੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੁਲਾਣਾ ਚੌਂਕ ਤੇ ਸਥਿਤ ਆਰ ੳ ਪਲਾਂਟ ਤੋਂ ਗੁਰਦੁਆਰਾ ਬਾਬਾ ਜੀਵਣ ਸਿੰਘ ਤੱਕ ਹੇਠਾਂ ਪਈ ਸੀਵਰੇਜ ਦੀ ਪਾਇਪ ਜਾਂ ਟੁਟ ਗਈ ਹੈ ਜਾਂ ਦੱਬ ਗਈ ਹੈ ਜਿਸ ਕਰਕੇ ਆਰ ੳ ਪਲਾਂਟ ਤੋਂ ਅੱਗੇ ਸੀਵਰੇਜ ਦਾ ਪਾਣੀ ਨਹੀ ਜਾਂਦਾ। ਉਨ੍ਹਾਂ ਕਿਹਾ ਕਿ ਕੰਪਨੀ ਵਾਲੇ ਸਿਰਫ ਇੱਕ ਵਾਰ ਸੀਵਰੇਜ ਚਲਾ ਕੇ ਚਲੇ ਜਾਂਦੇ ਹਨ ਪਰ ਕੋਈ ਪੱਕਾ ਹਲ ਨਹੀ ਕਰਦੇ। ਉਨ੍ਹਾ ਕਿਹਾ ਕਿ ਪਹਿਲਾ ਵੀ ਕਈ ਵਾਰ ਇਸ ਵਾਰਡ ਦੀ ਸਮੱਸਿਆ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਰੋਡ ਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸਦੇ ਬਾਹਰ ਇਹ ਸਾਰਾ ਪਾਣੀ ਇੱਕਠਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਪਾਣੀ ਸੜਕ ਤੇ ਆ ਜਾਣ ਕਾਰਨ ਬਦਬੂ ਫੈਲਣ ਕਰਕੇ ਬਿਮਾਰੀ ਫੈਲਣ ਦਾ ਡਰ ਹੋਇਆ ਪਿਆ ਹੈ ।
ਉਨ੍ਹਾ ਕਿਹਾ ਕਿ ਏ ਡੀ ਸੀ ਮਾਨਸਾ ਨੇ ਆ ਕੇ ਇਸ ਸਮੱਸਿਆ ਦਾ ਜਾਇਜ਼ਾ ਲਿਆ ਸੀ ਪਰ ਉਸ ਤੋਂ ਬਾਅਦ ਫਿਰ ਹਾਲਾਤ ਪਹਿਲਾ ਨਾਲੋਂ ਵੀ ਬਦਤਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾ ਸਰਕਾਰੀ ਸਿਵਲ ਹਸਪਤਾਲ ਕੋਲ ਵੀ ਸੀਵਰੇਜ ਬੰਦ ਪਿਆ ਹੈ ਹਸਪਤਾਲ ਵਿੱਚ ਕਿਟਾਣੂ ਰਹਿਤ ਵਾਤਾਵਰਨ ਕਿਵੇ ਸਿਰਜੇਗਾ । ਉਨ੍ਹਾਂ ਕਿਹਾ ਕਿ ਛੇ ਮਹੀਨੇ ਹੋ ਗਏ ਰਾਈਜਿੰਗ ਮੇਨ 1500 ਮੀਟਰ ਪਾਉਣੀ ਰਹਿਦੀ ਹੈ । ਵਿਧਾਨ ਸਭਾ ਵਿੱਚ ਇਸ ਸਬੰਧੀ ਲਿਖਤੀ ਦਿਤਾ ਸੀ ਕਿ ਤੀਹ ਜੂਨ ਤੱਕ ਮੁਕੱਮਲ ਹੋ ਜਾਵੇਗੀ ਪਰ ਨਹੀ ਹੋਈ । ਉਨ੍ਹਾਂ ਮੰਗ ਕੀਤੀ ਕਿ ਇਸ ਸਹਿਰ ਦੀ ਸੀਵਰੇਜ ਦੀ ਸਮੱਸਿਆ ਅਤੇ
ਇਸ ਵਾਰਡ ਦੀ ਸਮੱਸਿਆ ਦਾ ਆ ਕੇ ਜਾਇਜ਼ਾ ਲਿਆ ਜਾਵੇ ਅਤੇ ਜਲਦੀ ਇਸਦਾ ਹੱਲ ਕਰਵਾਇਆ ਜਾਵੇ ਨਹੀਂ ਉਹ ਵਾਰਡ ਵਾਸੀਆਂ ਸਮੇਤ ਭੁੱਖ ਹੜਤਾਲ ਅਤੇ ਧਰਨਾ ਦੇਣ ਲਈ ਮਜਬੂਰ ਹੋਣਗੇ।