*ਸੀਵਰੇਜ ਦੇ ਹੱਲ ਲਈ ਮੁੱਖ ਮੰਤਰੀ ਕੋਲ਼ ਸ਼ਹਿਰ ਦੀ ਅਵਾਜ਼ ਪਹੁੰਚਾਉਣ ਵਿੱਚ ਵਿਧਾਇਕ ਬੂਰੀ ਤਰਾਂ ਫੇਲ੍ਹ ਸਾਬਿਤ ਹੋਇਆ*

0
51

ਮਾਨਸਾ, 09 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਸੀਵਰੇਜ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ਼ ਧਰਨਾ 74 ਵੇਂ ਦਿਨ ਮੌਕੇ ਸੀ ਪੀ ਆਈ ਦੇ ਸ਼ਹਿਰੀ ਕਮੇਟੀ ਦੇ ਸਕੱਤਰ ਰਤਨ ਭੋਲਾ ਤੇ ਸਰਵ ਭਾਰਤ ਨੋਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਾਨਸਾ ਦੀ ਅਗਵਾਈ ਹੇਠ ਸੀ ਪੀ ਆਈ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ।

   ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੂਬਾ ਸਰਕਾਰ ਤੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਕਿ ਹਲਕਾ ਵਿਧਾਇਕ ਵਿਜੇ ਕੁਮਾਰ ਸਿੰਗਲਾ ਮੁੱਖ ਮੰਤਰੀ ਸ੍ਰ, ਭਗਵੰਤ ਸਿੰਘ ਮਾਨ ਤੱਕ ਸ਼ਹਿਰ ਦੀ ਸੀਵਰੇਜ ਗੰਭੀਰ ਤੇ ਵੱਡੀ ਸਮੱਸਿਆ ਨੂੰ ਪਹੁੰਚਾਉਣ ਵਿੱਚ ਬੂਰੀ ਤਰਾਂ ਫੇਲ੍ਹ ਸਾਬਤ ਹੋ ਹੋਇਆ ਹੈ। ਉਲਟਾ ਉਸ ਦੇ ਹੱਲ ਸਬੰਧੀ ਆਮ ਪਾਰਟੀ ਦੀ ਲੀਡਰਸ਼ਿਪ ਦੀ ਚੁੱਪ ਸ਼ਹਿਰ ਵਿੱਚ ਰੋਸ਼ ਭਰ ਰਹੀ ਹੈ।

  ਕਮਿਊਨਿਸਟ ਆਗੂ ਸਾਥੀ ਕ੍ਰਿਸ਼ਨ ਚੌਹਾਨ ਨੇ ਸ਼ਹਿਰ ਵਿਚ ਸੀਵਰੇਜ ਦੇ ਗੰਦੇ ਪਾਣੀ ਕਰਕੇ ਮਹਾਂਮਾਰੀ ਦੀ ਲਪੇਟ ਅਤੇ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਫੌਰੀ ਕਦਮ ਚੁਕਦਿਆਂ ਮੁੱਖ ਮੰਤਰੀ ਦੇ ਬਿਆਨਾ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ, ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ।

   ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਅਮ੍ਰਿਤਪਾਲ ਗੋਗਾ, ਰਾਮਪਾਲ ਸਿੰਘ ਬੱਪੀਆਣਾ, ਹੰਸਾ ਸਿੰਘ, ਅਜੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਮੋਨੀ ਸਮੇਤ ਸੀ ਪੀ ਆਈ ਸ਼ਹਿਰ ਦੇ ਸਕੱਤਰ ਰਤਨ ਭੋਲਾ, ਨੋਜਵਾਨ ਸਭਾ ਦੇ ਹਰਪ੍ਰੀਤ ਸਿੰਘ ਮਾਨਸਾ, ਏਟਕ ਆਗੂ ਬੂਟਾ ਸਿੰਘ ਬਰਨਾਲਾ ਐਫ਼ ਸੀ ਆਈ,ਸਾਬਕਾ ਕੌਂਸਲਰ ਗੁਰਦੀਪ ਦੀਪਾ, ਫਿਜ਼ੀਕਲ ਹੈਡੀਕੈਪਟ ਐਸੋਸੀਏਸ਼ਨ ਦੇ ਅਵੀਨਾਸ਼ ਸ਼ਰਮਾ ਆਦਿ ਨੇ ਕਿਹਾ ਕਿ ਸੀਵਰੇਜ ਦੇ ਪੱਕੇ ਹੱਲ ਕਰਨ ਲਈ ਚਲ ਸੰਘਰਸ਼ ਪ੍ਰਤੀ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਕੋਈ ਸਾਰ ਤੱਕ ਨਹੀਂ ਲਈ

ਜਿਸ ਕਾਰਨ ਸ਼ਹਿਰ ਵਿੱਚ ਰੋਸ਼ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।

ਜਿਸ ਦੇ ਸਿੱਟੇ ਵਜੋਂ 12 ਜਨਵਰੀ ਨੂੰ ਸਵੇਰੇ 11 ਵਜੇ ਠੀਕਰੀਵਾਲਾ ਚੌਕ ਵਿਖੇ ਧਾਰਮਿਕ ਸਮਾਜਿਕ ਵਪਾਰਕ, ਜਮਹੂਰੀ, ਜਨਤਕ ਤੇ ਰਾਜਸੀ ਜਥੇਬੰਦੀਆਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕਰਕੇ ਵਿਧਾਇਕ ਦੀ ਰਿਹਾਇਸ਼ ਕੋਲ ਸਰਕਾਰ ਦੀ ਅਰਥੀ ਫੂਕੀ ਜਾਵੇਗੀ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਧੂ ਰਾਮ ਢਲਾਈ ਵਾਲੇ,ਨਿਰਮਲ ਮਾਨਸਾ, ਗੁਰਦਾਸ ਸਿੰਘ, ਕਾਮਰੇਡ ਸ਼ਸ਼ੀ ਭੂਸ਼ਨ ਜੋਗਾ, ਸੁਖਦੇਵ ਸਿੰਘ ਮਾਨਸਾ,ਰਾਜੂ ਸਿੰਘ,ਅਮਨ ਸਿੰਘ, ਦੇਵਰਾਜ ਤੇ ਨਰਿੰਦਰ ਪਾਲ ਸ਼ਰਮਾ ਤੇ ਲਛਮਣ ਸਿੰਘ ਸੀ ਪੀ ਆਈ ਵਰਕਰ ਸ਼ਾਮਲ ਸਨ।  ਧਰਨੇ ਦੀ ਸਮਾਪਤੀ ਮੌਕੇ ਆਗੂਆਂ ਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

NO COMMENTS