*ਸੀਵਰੇਜ ਦੇ ਪੱਕੇ ਹੱਲ ਲਈ ਲੋਕਾਂ ਨੂੰ ਤਿੱਖੇ ਸੰਘਰਸ਼ ਲਈ ਮਜਬੂਰ ਕਰ ਰਿਹਾ ਹੈ ਪ੍ਰਸਾਸ਼ਨ:ਆਗੂ*

0
75

ਮਾਨਸਾ 21/10/23(ਸਾਰਾ ਯਹਾਂ/ਬੀਰਬਲ ਧਾਲੀਵਾਲ):  ਸਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਨਗਰ ਕੌਸ਼ਲ ਤੇ ਸੀਵਰੇਜ ਦੇ ਮਾੜੇ ਪ੍ਰਬੰਧਾ ਕਾਰਨ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ,ਚੁਣੇ ਹੋਏ ਨੁਮਾਇੰਦੇ ਆਪਣੀ ਜਿੰਮੇਵਾਰੀ ਤੋ ਭਜ ਰਹੇ ਹਨ।ਸਥਾਨਕ ਵਾਰਡ ਨੰਬਰ 2 ਤੇ 3 ਵਿੱਚ ਨੇੜੇ ਆਰੀਆਂ ਹਾਈ ਸਕੂਲ ਕੋਲ ਸੀਵਰੇਜ ਦੀ ਸਮੱਸਿਆ ਆਮ ਰਾਹਗੀਰਾਂ ਤੇ ਮੁਹੱਲਾ ਨਿਵਾਸੀਆ ਲਈ ਮੁਬੀਬਤ ਬਣਿਆ ਹੋਇਆ ਹੈ,ਜਿਸ ਦੇ ਹੱਲ ਸਬੰਧੀ ਵੱਖ ਵੱਖ ਆਗੂਆਂ ਤੇ ਪ੍ਰਸਾਸ਼ਨਕ ਅਧਿਕਾਰੀਆ ਡਿਪਟੀ ਕਮਿਸ਼ਨਰ,ਸੀਵਰੇਜ ਬੋਰਡ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ,ਪਰੰਤੂ ਪਤਨਾਲਾ ਉਥੇ ਦਾ ਉਥੇ ਹੈ।
ਨਗਰ ਕੌਸ਼ਲ ਪ੍ਰਧਾਨ ਵਿਜੇ ਸਿੰਗਲਾ,ਕੌਸ਼ਲਰ ਰਾਮਪਾਲ ਸਿੰਘ,ਸਮਾਜ ਸੇਵੀ ਪਾਲੀ ਠੇਕੇਦਾਰ ਅਤੇ ਵਾਰਡ ਨੰਬਰ 7 ਦੇ ਪਤੀ ਅਮ੍ਰਿਤਪਾਲ ਗੋਗਾ ਆਦਿ ਵੱਲੋ ਹਾਜਰ ਲੋਕਾਂ ਵਿੱਚ ਪੁੱਜ ਕੇ ਇਸ ਦਾ ਸਾਰਥਕ ਹੱਲ ਕੱਢਣ ਲਈ ਭਰੋਸਾ ਦਿੱਤਾ ਗਿਆ ਤੇ ਕਿਹਾ ਕਿ ਮੁਹੱਲਾ ਨਿਵਾਸੀਆਂ ਨਾਲ ਰਲ ਕੇ ਮਸਲਾ ਦਾ ਹੱਲ ਕਰਵਾਇਆ ਜਾਵੇਗਾ।
ਸੀਵਰੇਜ ਸਬੰਧੀ ਇਕੱਤਰ ਹੋਏ ਆਗੂਆ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ,ਏਟਕ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਉੱਡਤ,ਸੀ ਪੀ ਆਈ ਐਮ ਐਲ ਦੇ ਆਗੂ ਰਾਜਵਿੰਦਰ ਰਾਣਾ ਤੇ ਸਾਬਕਾ ਕੌਸ਼ਲਰ ਹਰਬੰਸ਼ ਪੰਮੀ ਨੇ ਕਿਹਾ ਕਿ ਨਗਰ ਕੌਸ਼ਲ ਤੇ ਸੀਵਰੇਜ ਬੋਰਡ ਦੇ ਮਾੜੇ ਪ੍ਰਬੰਧਾ ਕਰਕੇ ਵੱਡੀ ਸਮੱਸਿਆ ਬਣ ਚੁੱਕੀ ਹੈ,ਪ੍ਰਸਾਸ਼ਨ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ ਅਤੇ ਆਪਣੀ ਬਣਦੀ ਜਿੰਮੇਵਾਰੀ ਤੋ ਭਜ ਰਿਹਾ ਹੈ।ਆਗੂਆ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਗਰ ਕੌਸ਼ਲ ਤੇ ਸੀਵਰੇਜ ਬੋਰਡ ਨੇ ਇਸ ਦਾ ਪੱਕਾ ਹੱਲ ਨਾ ਕੱਢਿਆ ਤਾਂ ਮਜ਼ਬੂਰੀ ਵਸ ਲੋਕਾਂ ਨੂੰ ਨਾਲ ਲੈ ਕਿ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਾ ਪਏਗਾ।
ਇਸ ਮੌਕੇ ਹਰਦਿਆਲ ਭੋਲਾ,ਗੁਰਵਿੰਦਰ ਸਿੰਘ,ਰਾਜਵਿੰਦਰ ਸਿੰਘ,ਜਸਵਿੰਦਰ ਸਿੰਘ,ਪ੍ਰਦੀਪ ਸਿੰਘ,ਤਰਸੇਮ ਸਿੰਘ,ਅੰਗਰੇਜ ਸਿੰਘ,ਸਮਸੇਰ ਸਿੰਘ,ਬਲਵੀਰ ਭੋਲਾ,ਅੰਗਰੇਜ ਕੌਰ,ਜਸਮੇਲ ਕੌਰ,ਬਲਜਿੰਦਰ ਕੌਰ ਅਤੇ ਜਸਪ੍ਰੀਤ ਕੌਰ ਆਦਿ ਮੁਹੱਲਾ ਨਿਵਾਸੀ ਸਾਮਲ ਸਨ।

NO COMMENTS