*ਸੀਵਰੇਜ ਦੇ ਪੱਕੇ ਹੱਲ ਲਈ ਲਗਾਏ ਧਰਨੇ ਦੇ 27ਵੇਂ ਦਿਨ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਹਲਕਾ ਵਿਧਾਇਕ ਨੇ ਧਰਨਾਕਾਰੀਆਂ ਦੀ ਨਹੀ ਲਈ ਸਾਰ – ਆਗੂ*

0
128

ਮਾਨਸਾ 23 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮਾਨਸਾ ਸ਼ਹਿਰ ਦੇ ਕੁਝ ਕੌਂਸਲਰਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸੀਵਰੇਜ਼ ਦੀ ਸਮੱਸਿਆ ਨੂੰ ਲੈ ਕੇ ਸੇਵਾ ਸਿੰਘ ਠੀਕਰੀਵਾਲਾ ਚੌਂਕ ‘ਚ ਲਗਾਏ ਧਰਨੇ ਦੇ 27ਵੇਂ ਦਿਨ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕਾ ਵਿਧਾਇਕ ਨੇ ਧਰਨਾਕਾਰੀਆਂ ਦੀ ਕੋਈ ਸਾਰ ਨਹੀਂ ਲਈ।ਭਾਵੇਂ ਧਰਨੇ ਦੇ ਦਬਾਅ ਹੇਠ ਸ਼ਹਿਰ ਵਿੱਚ ਦੋ ਸੁਪਰ ਸੰਕਸ਼ਨ ਮਸ਼ੀਨਾਂ ਨਾਲ ਸਫਾਈ ਦਾ ਕੰਮ ਸ਼ੁਰੂ ਤਾਂ ਕੀਤਾ ਹੈ। ਉਮੀਦ ਹੈ ਕਿ ਇਸ ਨਾਲ ਲੋਕਾਂ ਦੇ ਘਰਾਂ ਅੱਗੇ ਖੜਾ ਗੰਦਾ ਪਾਣੀ ਆਰਜੀ ਤੌਰ ‘ਤੇ ਬਾਹਰ ਕੱਢਿਆ ਜਾ ਸਕਦਾ। ਪਰ ਇਸ ਤਰਾਂ ਬੁੱਤਾ ਸਾਰਣ ਨਾਲ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ। ਧਰਨਾਕਾਰੀਆਂ ਨੇ ਕਿਹਾ ਕੀ ਇਹ ਧਰਨੇ ਦੀ ਪ੍ਰਾਪਤੀ ਤਾਂ ਹੈ ਪਰ ਧਰਨੇ ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਸੀਵਰੇਜ ਦਾ ਪੱਕੇ ਤੌਰ ਤੇ ਹੱਲ ਹੋਣਾ ਚਾਹੀਦਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸ਼ਹਿਰ ਦੇ ਸੀਵਰੇਜ ਦਾ ਪੱਕੇ ਤੌਰ ਤੇ ਹੱਲ ਕਰੇ ਤੇ 44 ਕਰੋੜ ਰੁਪਏ ਜਲਦੀ ਤੋਂ ਜਲਦੀ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਸੀਵਰੇਜ ਦੀ ਮੁਰੰਮਤ ਲਈ ਭੇਜਿਆ ਜਾਵੇ। ਜੇਕਰ ਇਸੇ ਤਰਾਂ ਲੱਗੇ ਧਰਨੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਜਲਦੀ ਅਗਲੇ ਸੰਘਰਸ਼ ਦਾ ਮੀਟਿੰਗ ਕਰਕੇ ਐਲਾਨ ਕੀਤਾ ਜਾਵੇਗਾ। ਇਸ ਸਮੇਂ ਰੇਖਾ ਰਾਣੀ ਐਮ ਸੀ , ਰਾਮਪਾਲ ਵਾਇਸ ਪ੍ਰਧਾਨ ਨਗਰ ਕੌਂਸਲ , ਅਜੀਤ ਸਿੰਘ ਸਰਪੰਚ , ਅਮ੍ਰਿਤ ਪਾਲ ਗੋਗਾ , ਹੰਸਾ ਸਿੰਘ , ਡਾ. ਧੰਨਾ ਮੱਲ ਗੋਇਲ , ਰਤਨ ਲਾਲ , ਐਡਵੋਕੇਟ ਬਲਕਰਨ ਬੱਲੀ , ਕਿ੍ਸਨ ਚੌਹਾਨ, ਭਗਵੰਤ ਸਮਾਉਂ , ਮੇਜ਼ਰ ਸਿੰਘ ਦੂਲੋਵਾਲ, ਮੱਖਣ ਲਾਲ ,ਸੁਰਿੰਦਰ ਪਾਲ ਸ਼ਰਮਾ, ਆਤਮਾ ਸਿੰਘ ਪਮਾਰ,ਜਸਵੰਤ ਸਿੰਘ ਮਾਨਸਾ , ਗੁਰਸੇਵਕ ਸਿੰਘ ਮਾਨਬੀਬੜੀਆਂ, ਰਘਵੀਰ ਸਿੰਘ ਰਾਮਗੜ੍ਹੀਆ , ਗੁਰਮੇਲ ਸਿੰਘ , ਗਗਨਦੀਪ ਸਿਰਸੀ ਵਾਲਾ , ਪ੍ਰਦੀਪ ਮਾਖਾ, ਦਰਸਨ ਸਿੰਘ ਮਾਨਸ਼ਾਹੀਆ , ਗੁਰਜੀਤ ਸਿੰਘ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।

NO COMMENTS