*ਸੀਵਰੇਜ ਦੀ ਸਮੱਸਿਆ ਸਬੰਧੀ ਇੱਕ ਦਸੰਬਰ ਨੂੰ ਰੋਸ਼ ਪ੍ਰਦਰਸ਼ਨ ਦਾ ਕੀਤਾ ਐਲਾਨ*

0
46

ਮਾਨਸਾ 15 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਕੁਝ ਨਗਰ ਕੌਂਸਲਰਾਂ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੌਕ ਚੱਲ ਰਹੇ ਧਰਨੇ ਦੀ ਸਮੀਖਿਆ ਕਰਦਿਆਂ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿਛਲੇ ਸਮੇਂ ਸਾਂਝੇ ਤੌਰ ਤੇ ਕੀਤੇ ਸੰਘਰਸ਼ਾਂ ਦੇ ਅਮਲ ਤੇ ਝਾਤ ਮਾਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੰਘਰਸ਼ਾਂ ਦੇ ਦਬਾਅ ਹੇਠ ਦਾਅਵੇ ,ਵਾਅਦੇ ਅਤੇ ਲਾਰਿਆਂ ਨਾਲ ਹੀ ਬੁੱਤਾ ਸਾਰਿਆ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਹੈ ਸ਼ਹਿਰ ਦੀ ਸਫਾਈ ਦਾ ਪ੍ਰਬੰਧ ਦਿਨੋ ਦਿਨ ਨਿਘਾਰ ਵੱਲ ਜਾ ਰਿਹਾ ਹੈ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਸਰਬ ਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਗਏ ਕਿ ਚੱਲ ਰਹੇ ਧਰਨੇ ਵਿੱਚ 9 ਵਜੇ ਤੋਂ 12 ਵਜੇ ਤੱਕ ਰੋਜ਼ਾਨਾ ਹਰ ਜਥੇਬੰਦੀ ਸ਼ਮੂਲੀਅਤ ਕਰੇਗੀ ਅਤੇ ਇੱਕ ਦਸੰਬਰ ਨੂੰ ਸ਼ਹਿਰੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਲਈ ਸ਼ਹਿਰ ਦੀਆਂ ਤਮਾਮ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਆਪਣਾ ਵਡਮੁੱਲਾ ਯੋਗਦਾਨ ਪਾਉਣ ਤਾਂ ਜੋ ਸ਼ਹਿਰ ਨਿਵਾਸੀ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾ ਸਕਣ ਤਿਆਰੀ ਸਬੰਧੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ਼ ਦੀ ਸਮੱਸਿਆ ਸਬੰਧੀ ਸਰਕਾਰ ਦੇ ਨਾਂਹ ਪੱਖੀ ਅਤੇ ਲਾਰਿਆਂ ਅਤੇ ਡੰਗ ਟਪਾਊ ਰਵਈਏ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਸਮੇਂ ਮਨਦੀਪ ਗੋਰਾ, ਰਮੇਸ਼ ਟੋਨੀ, ਕ੍ਰਿਸ਼ਨ ਚੌਹਾਨ, ਗੁਰਜੰਟ ਮਾਨਸਾ, ਭਗਵੰਤ ਸਮਾਉਂ, ਧੰਨਾ ਮੱਲ ਗੋਇਲ, ਜਤਿੰਦਰ ਆਗਰਾ, ਵਿਨੋਦ ਭੱਮਾ , ਅਮਰੀਕ ਸਿੰਘ ਫਫੜੇ , ਮੇਜ਼ਰ ਸਿੰਘ ਦੂਲੋਵਾਲ, ਅਮ੍ਰਿਤ ਪਾਲ ਗੋਗਾ , ਰਾਮਪਾਲ ਐਮ ਸੀ , ਦਵਿੰਦਰ ਕੁਮਾਰ ਐਮ.ਸੀ. , ਅਜੀਤ ਸਿੰਘ , ਸੁਰਿੰਦਰ ਪਾਲ ਸ਼ਰਮਾ, ਗਗਨਦੀਪ ਸਿਰਸੀਵਾਲਾ, ਜਸਵੰਤ ਸਿੰਘ ਮਾਨਸਾ, ਭੀਮ ਸਿੰਘ ਫੌਜੀ , ਹਰਮੀਤ ਸਿੰਘ, ਮੇਜ਼ਰ ਸਿੰਘ ਗੇਹਲੇ , ਬਲਕਰਨ ਸਿੰਘ , ਕਰਨਦੀਪ ਸਿੰਘ ਸਰਾਂ, ਸੁਰਿੰਦਰ ਸਿੰਘ, ਮਨਿੰਦਰ ਸਿੰਘ , ਲਾਭ ਸਿੰਘ , ਸੁਖਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ

NO COMMENTS