ਮਾਨਸਾ 15 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਿਮਕ,ਵਪਾਰਕ ਸੰਸਥਾਵਾਂ ਦੇ ਸਮਰਥਨ ਨਾਲ ਵੋਇਸ ਆਫ ਮਾਨਸਾ ਵੱਲੋਂ ਸੀਵਰੇਜ ਸਿਿਸਟਮ ਦੈ ਮਾੜੇ ਪ੍ਰਬੰਧਾ ਦੇ ਖਿਲਾਫ ਲਾਏ ਗਏ ਧਰਨੇ ਨੂੰ ਉਸ ਸਮੇ ਹੋਰ ਬਲ ਮਿਿਲਆ ਜਦੋਂ ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਮੈਬਰਾਂ ਨੇ ਸ਼ਮੂਲੀਅਤ ਕਰਦਿਆਂ ਭਾਵੁਕਤਾ ਨਾਲ ਗੱਲ ਸਾਝੀ ਕਰਿਦਆਂ ਕਿਹਾਾ ਕਿ ਸੀਵਰੇਜ ਕਾਰਣ ਸਾਨੂੰ ਦੋਹਰੀ ਮਾਰ ਪੈ ਰਹੀ ਹੈ ਜਿਥੇ ਸਾਡੇ ਬੱਚੇ ਬੀਮਾਰ ਹੋ ਰਹੇ ਹਨ ਉਥੇ ਸਾਡਾ ਕਾਰੋਬਾਰ ਵੀ ਠੱਪ ਹੋ ਰਿਹਾ ਹੈ।
ਧਰਨੇ ਦੇ 15ਵੇਂ ਦਿਨ ਅੱਜ ਸ਼੍ਰੀ ਬ੍ਰਿਜ ਲਾਲ ਗੋਠਵਾਲ,ਰਤਨ ਲਾਲ ਠੇਕੇਦਾਰ ਅਤੇ ਸਮਾਜ ਸੇਵੀ,ਲਾਭ ਸਿੰਘ ਮਜਦੂਰ ਮੁਕਤੀ ਮੋਰਚਾ ਅਤੇ ਰੇਹੜੀ ਯੂਨੀਅਨ ਦੇ ਰੇਸ਼ਮ ਸਿੰਘ ਅਤੇ ਭਗਵਾਨ ਸਿੰਘ ਭੁੱਖ ਹੜਤਾਲ ਤੇ ਬੇਠੇ।ਵਾਇਸ ਆਫ ਮਾਨਸਾ ਵਿੱਚ ਸ਼ਾਮਲ ਸੇਵਾ ਮੁਕਤ ਅਧਿਕਾਰੀ ਨਰਿੰਦਰ ਕੁਮਾਰ ਰਿਟਾ,ਐਸਡੀਉ ਜੋ ਧਰਨੇ ਵਿੱਚ ਆਕੇ ਦਰੀਆਂ ਵਿਛਾਉਣ,ਪਾਣੀ ਪਿਆਉਣ ਤੱਕ ਕੰਮ ਕਰਨ ਦੇ ਨਾਲ ਨਾਲ ਸਾਰਾ ਦਿਨ ਤਪਦੀ ਗਰਮੀ ਵਿੱਚ ਧਰਨੇ ਦਾ ਮੰਚ ਸੰਚਾਲਨ ਵੀ ਕਰਦੇ ਦੇਖੇ ਜਾਦੇ ਹਨ।
ਅੱਧਾ ਮਹੀਨਾ ਲੰਘਣ ਦੇ ਬਾਵਜੂਦ ਵਾਇਸ ਆਫ ਮਾਨਸਾ ਦੇ ਸਮੂਹ ਮੈਬਰ ਡਾ.ਜਨਕ ਰਾਜ ਸਿੰਘਲਾ,ਡਾ.ਲਖੀਵੰਦਰ ਸ਼ਿੰਘ ਮੂਸਾ,ਬਲਵਿੰਦਰ ਸਿੰਘ ਕਾਕਾ,ਡਾ.ਸੰਦੀਪ ਘੰਡ,ਬਿਕਰ ਸਿੰਘ ਮਘਾਣੀਆਂ,ਹਰਿੰਦਰ ਸਿੰਘ ਮਾਨਸ਼ਾਹੀਆ,ਬਲਰਾਜ ਨੰਗਲ,ਜਤਿੰਦਰ ਆਗਰਾ,ਵਿਸ਼ਵਦੀਪ ਬਰਾੜ,ਹਰਦੀਪ ਸਿੱਧੂ,ਜਗਸੀਰ ਸਿੰਘ ਢਿਲੋਂ,ਬਾਲਾ ਰਾਮ ਉਸੇ ਸ਼ਕਤੀ ਨਾਲ ਧਦਰਨੇ ਵਿੱਚ ਸ਼ਾਮਲ ਹੁੰਦੇ ਹਨ ਜਿਸ ਸ਼ਕਤੀ ਨਾਲ ਉਹ ਪਹਿਲੇ ਦਿਨ ਧਰਨੇ ਵਿੱਚ ਸ਼ਾਮਲ ਹੋਏ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਡਾ,ਜਨਕ ਰਾਜ ਸਿੰਗਲਾਂ ਅਤੇ ਡਾ ਲਖਵਿੰਦਰ ਸਿੰਘ ਵੋਇਸ ਆਫ ਮਾਨਸਾ ਨੇ ਦੱਸਿਆ ਕਿ ਧਰਨੇ ਨੂੰ ਤੇਜ ਕਰਨ ਅਤੇ ਸੁੱਤੇ ਪਏ ਪ੍ਰਸਾਸ਼ਨ ਨੂੰ ਜਗਾਉਣ ਹਿੱਤ ਅੱਜ ਸ਼ਾਮ ਨੂੰ 6ਵਜੈ ਬੱਸ ਸਟੈਂਡ ਤੋਂ ਗੁਰੂਦੁਆਰਾ ਚੋਂਕ ਮਾਨਸਾ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸਮੂਹ ਸੰਸ਼ਥਾਵਾਂ ਅਤੇ ਵੱਡੀ ਗਿਣਤੀ ਵਿੱਚ ਅੋਰਤਾਂ ਸਾਮਲ ਹੋਣਗੀਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਤਿੱਖੀ ਸੁਰ ਵਿੱਚ ਅਧਿਕਾਰੀਆਂ ਅਤੇ ਨਗਰ ਕੌਸਲ ਦੇ ਪ੍ਰਧਾਨ ਨੂੰ ਚੇਤਾਵਨੀ ਦਿਿਦੰਆਂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਅਤੇ ਜਤਿੰਦਰ ਆਗਰਾ ਸਾਬਕਾ ਮਿਊਸਪਲ ਕਮਿਸ਼ਂਨਰ ਨੇ ਕਿਹਾ ਕਿ ਚੋਣ ਜਾਬਤੇ ਦੀਆਂ ਗੱਲਾਂ ਕਰਨ ਵਾਲੇ ਅਧਿਕਾਰੀਆਂ ਨੂੰ ਅਸੀ ਦੱਸ ਦੇਨਾ ਚਾਹੁੰਦੇ ਹਾਂ ਕਿ ਸਾਨੂੰ ਮੂਰਖ ਨਾ ਬਣਾਇਆ ਜਾਵੇ ਧਾਰਾ 35 ਅਧੀਨ ਐਮਰਜੈਂਸੀ ਹਲਾਤਾਂ ਵਿੱਚ ਜਿਲ੍ਹਾ ਪ੍ਰਸਾਸ਼ਨ ਚੋਣ ਜਾਬਤੇ ਵਿੱਚ ਵੀ ਲੋਕਾਂ ਦੀ ਭਲਾਈ ਲਈ ਕੰਮ ਕਰ ਸਕਦੀ ਹੈ।
ਸੀਨੀਅਰ ਸਿਟੀਜਨ ਬਿਕਰ ਸਿੰਘ ਮਘਾਣੀਆਂ ਅਤੇ ਸ਼ੋਸਿਲਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਚਿਤਾਵਨੀ ਦਿਿਦੰਆ ਕਿਹਾ ਕਿ ਸਾਡੀ ਭੁੱਖ ਹੜਤਾਲ ਕਦੋਂ ਮਰਨ ਵਰਤ ਵਿੱਚ ਬਦਲ ਜਾਵੇ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ ਅਤੇ ਹੁਣ ਤੱਕ 10 ਦੇ ਕਰੀਬ ਸ਼ਹਿਰਵਾਸ਼ੀਆਂ ਨੇ ਮਰਨ ਵਰਤ ਲਈ ਆਪਣਾ ਨਾਮ ਪੇਸ਼ ਕਰ ਦਿੱਤਾ ਹੈ।
ਧਰਨੇ ਨੂੰੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੇਵਾ ਮੁਕਤ ਅਧਿਕਾਰੀ ਡਾ ਸੰਦੀਪ ਘੰਡ ਨੇ ਕਿਹਾ ਕਿ ਲੱਗਦਾ ਹੈ ਕਿ ਜਿਲ੍ਹਾ ਪਸ਼ਾਸ਼ਨ ਅਤੇ ਸਰਕਾਰ ਕਿਸੇ ਅਣਹੋਣੀ ਦੀ ਉਡੀਕ ਕਰ ਰਹੀ ਹੈ। ਅਤੇ ਲੋਕਾਂ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਮੁੱਢਲੀ ਜਰੂਰਤ ਵੀ ਪੂਰੀ ਨਹੀ ਕਰ ਰਹੀ।ਗੁਰਮੀਤ ਸਿੰਘ ਗਾਗੋਵਾਲ ਵੱਲੋਂ ਸੀਵਰੇਜ ਸਬੰਧ ਲਿਿਖਆ ਆਪਣਾ ਗੀਤ ਵੀ ਗਾਕੇ ਸੁਣਾਇਆ ਗਿਆ।
ਦੇਵਿੰਦਰ ਸਿੰਘ ਟੈਕਸਲਾ,ਕ੍ਰਿਸ਼ਨ ਚੰਦ ਸਿੰਗਲਾ,ਕਾਮਰੇਡ ਰਾਜ ਕੁਮਾਰ,ਸ਼ਿਵ ਚਰਨ ਦਾਸ ਸੂਚਨ ਸਮੂਹ ਸੀਨੀਅਰ ਸਿਟੀਜਨ ਨੇ ਕਿਹਾ ਕਿ ਅਸੀ ਬਹੁਤ ਧਰਨੇ ਲਾਏ ਅਤੇ ਦੇਖੇ ਹਨ ਪਰ ਇੰਨੀ ਬੇਸ਼ਰਮ ਸਰਕਾਰ ਅਤੇ ਬੇਸ਼ਰਮ ਪ੍ਰਸਾਸ਼ਨ ਪਹਿਲਾਂ ਕਦੇ ਨਹੀ ਦੇਖਿਆ।
ਧਰਨੇ ਨੂੰ ਹੋਰਨਾਂ ਤੋ ਇਲਾਵਾ ਰਜਿੰਦਰ ਸਿੰਘ ਜਵਾਹਰਕੇ,ਜਸਵੰਤ ਸਿੰਘ,ਨਰਿੰਦਰ ਸਿੰਗਲ,ਸੁਖਵਿੰਦਰ ਸਿੰਘ ਅੋਲਖ ਸਾਬਕਾ ਐਮ.ਐਲ.ਏ.ਮਾਨਸਾ ਰਾਮ ਕ੍ਰਿਸ਼ਨ ਚੁੱਘ,ਬਲਜੀਤ ਸਿੰਘ ਸੂਬਾ,ਜਗਸੀਰ ਸਿੰਘ ਢਿਲੋ ਸੇਵਾ ਮੁਕਤ ਅਧਿਕਾਰੀ,ਵੋਇਸ ਆਫ ਮਾਨਸਾ ਦੇ ਸਕੱਤਰ ਵਿਸ਼ਵਦੀਪ ਸਿੰਘ ਬਰਾੜ ਮੀਡੀਆ ਇੰਚਾਰਜ ਹਰਦੀਪ ਸਿੱਧੂ ਇਕਬਾਲ ਸਿੰਘ ਸੇਵਾ ਮੁਕਤ ਡੀਸੀ ਦਫਤਰ ਮਾਨਸਾ,ਹਰਜੀਵਨ ਸਰਾਂ,ਰਾਜ ਜੋਸ਼ੀ ਬਲਰਾਜ ਨੰਗਲ, ਬਲਵਿੰਦਰ ਕੁਮਾਰ,ਕੁਕੁ ਤੁਰਕੀਆ,ਸੇਵਾ ਮੁਕਤ ਸਿਹਤ ਅੀਧਕਾਰੀ ਕੇਵਲ ਸਿੰਘ.ਸ਼ਮਸ਼ੇਰ ਸਿੰਘ ਸਰਾਉ,ਕਾਕੂ ਮਾਖਾ,ਮੋਤੀ ਰਾਮ,ਰਾਜੇਸ਼ ਬੋਬੀ,ਨਿੱਕਾ ਘਨੀਸ਼ਾਮ ਨਿਕੂ, ਰਾਮ ਰਤਨ ਭੋਲਾ,ਸ਼ਾਮ ਲਾਲ ਗੋਇਲ,ਡਾ.ਧੰਨਾ ਮੱਲ ਗੋਇਲ,ਮਨਜੀਤ ਸਿੰਘ ਮੀਆਂ,ਆਤਮਾ ਸਿੰਘ ਪਮਾਰ, ਨੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਦਾ ਜਲਦੀ ਹੱਲ ਕੱਢਿਆ ਜਾਵੇ।