ਸੀਵਰੇਜ ਦੀ ਲੀਕੇਜ ਨੂੰ ਲੈ ਕੇ ਵਾਰਡ ਵਾਸੀ ਪੇ੍ਰਸ਼ਾਨ

0
43

ਬੁਢਲਾਡਾ 19,ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਸਥਾਨਕ ਸ਼ਹਿਰ ਚ ਸੀਵਰੇਜ਼ ਦੀ ਲੀਕੇਜ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸ਼ਹਿਰ ਦੇ ਵਾਰਡ ਨੰਬਰ 7 ਦੇ ਲੋਕ ਸੀਵਰੇਜ਼ ਦੀ ਲੀਕੇਜ ਕਾਰਨ ਨਰਕ ਭਰੀ ਜਿੰਦਗੀ ਜਿਉਣ ਦੇ ਲਈ ਮਜ਼ਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਸੀਵਰੇਜ਼ ਬਲੋਕ ਹੋਣ ਕਾਰਨ ਸਾਡੇ ਘਰਾਂ ਦੇ ਅੱਗੇ ਕਾਫੀ ਮਾਤਰਾ ਚ ਗੰਦਾ ਅਤੇ ਬਦਬੂ ਮਾਰਦਾਂ ਪਾਣੀ ਇਕੱਠਾ ਹੋ ਜਾਂਦਾ ਹੈ। ਜਿਸ ਕਾਰਣ ਸਾਡਾ ਗਲੀ ਚੋ ਲੱਗਣਾ ਅਤੇ ਘਰਾਂ ਚ ਰਹਿਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਕਈ ਸਾਲਾਂ ਤੋਂ ਸਾਹਮਣਾ ਕਰ ਰਹੇ ਹਨ ਇਸਦੇ ਲਈ ਵਿਭਾਗ ਦੇ ਅਧਿਕਾਰੀ ਨੂੰ ਵੀ ਅਨੇਕਾਂ ਵਾਰ ਜਾਣੂ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਉਕਤ ਸਮੱਸਿਆ ਦਾ ਕੋਈ ਪੱਕਾ ਹੱਲ ਨਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਗਲੀ ਚ ਘਰਾਂ ਦੇ ਅੱਗੇ ਸੀਵਰੇਜ਼ ਦਾ ਪਾਣੀ ਇਕੱਠਾ ਹੋਣ ਕਾਰਣ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ। ਉੱਥੇ ਹੀ ਛੋਟੇ ਛੋਟੇ ਬੱਚਿਆਂ, ਬਜ਼ੁਰਗਾਂ, ਅੋਰਤਾਂ ਅਤੇ ਮੁਹੱਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੀਵਰੇਜ਼ ਵਿਭਾਗ ਦੇ ਜੇ ਈ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।

NO COMMENTS