*ਸੀਵਰੇਜ ਦੀ ਬਦਤਰ ਹੋਈ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ*

0
95

ਮਾਨਸਾ 7 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਰ ਦੀ ਬਦ ਤੋਂ ਬਦਤਰ ਹੋ ਰਹੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਕਿਸਾਨ , ਮਜ਼ਦੂਰ ਦੁਕਾਨਦਾਰ , ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਸਮੇਂ ਦੌਰਾਨ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੀਤੇ ਸੰਘਰਸ਼ਾਂ ਦੇ ਤਜਰਬੇ ਸਾਂਝੇ ਕੀਤੇ ਗਏ ਇਸ ਤੋਂ ਇਲਾਵਾ ਭਵਿੱਖ ਵਿੱਚ ਵਿੱਢੇ ਜਾਣ ਵਾਲੇ ਸੰਘਰਸ਼ਾਂ ਬਾਰੇ ਵੀ ਵਿਸਤਾਰਤ ਵਿਚਾਰ ਵਟਾਂਦਰਾ ਕੀਤਾ ਗਿਆ । ਜਿਕਰ ਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸਹਿਰ ਦੇ ਕੁਝ ਨਗਰ ਕੌਂਸਲਰਾਂ ਵੱਲੋਂ ਸੀਵਰੇਜ ਬੋਰਡ ਸੀਵਰੇਜ ਬੋਰਡ , ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸਥਾਨਕ ਠੀਕਰੀ ਵਾਲਾ ਚੌਕ ਵਿੱਚ ਆਪਣੇ ਪੱਧਰ ਤੇ ਹੀ ਸੰਘਰਸ਼ ਵਿੱਢਿਆ ਹੋਇਆ ਹੈ ਅੱਜ ਉਹਨਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਉਕਤ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ । ਇਸ ਸਮੇਂ ਸਰਬ ਸੰਮਤੀ ਨਾਲ ਇੱਕ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ । ਜਿਸ ਨੂੰ ਭਵਿੱਖ ਵਿੱਚ ਇਸ ਸਮੱਸਿਆ ਦੇ ਪੱਕੇ ਹੱਲ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕਣ ਦੀ ਜ਼ਿੰਮੇਵਾਰੀ ਸੌਂਪੀ ਗਈ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਂਦੇ 14 ਨਵੰਬਰ ਨੂੰ ਇਸ ਸੰਘਰਸ਼ ਕਮੇਟੀ ਦੀ ਇਸੇ ਸਥਾਨ ਤੇ ਚਾਰ ਵਜੇ ਮੀਟਿੰਗ ਹੋਵੇਗੀ । ਮੀਟਿੰਗ ਮੌਕੇ ਇਸ ਸਮੇਂ ਰੁਲਦੂ ਸਿੰਘ ਮਾਨਸਾ, ਸਿੰਗਲਾ, ਡਾ ਧੰਨਾ ਮੱਲ ਗੋਇਲ, ਰਾਜਵਿੰਦਰ ਰਾਣਾ, ਡਾ ਲਖਵਿੰਦਰ ਮੂਸਾ ਅਮ੍ਰਿਤ ਪਾਲ ਗੋਗਾ,ਡਾ ਜਨਕ ਰਾਜ ਜਤਿੰਦਰ ਆਗਰਾ, ਹਰਿੰਦਰ ਮਾਨਸ਼ਾਹੀਆ, , ਐਡਵੋਕੇਟ ਕੇਸਰ ਸਿੰਘ ਧਲੇਵਾਂ, ਐਡਵੋਕੇਟ ਬਲਕਰਨ ਬੱਲੀ, ਇੰਦਰਸੈਨ ਅਕਲੀਆ, ਕੇਵਲ ਸਿੰਘ ਮਾਨਸਾ, , ਅਸ਼ੋਕ ਬਾਂਸਲ , ਹੰਸ ਰਾਜ ਮੋਫ਼ਰ, ਸੁਰਿੰਦਰ ਪਾਲ ਸ਼ਰਮਾ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ, ਸੁਖਚਰਨ ਦਾਨੇਵਾਲੀਆ, ਗਗਨਦੀਪ ਸਿਰਸੀਵਾਲਾ, ਲਾਲ ਚੰਦ ਯਾਦਵ , ਗੁਰਚਰਨ ਸਿੰਘ, ਹੰਸਾਂ ਸਿੰਘ , ਦੀਪਕ ਕੁਮਾਰ ਸਕੱਤਰ, ਤਰਸੇਮ ਚੰਦ, ਜੋਨੀ ਕੁਮਾਰ ਵਿਸ਼ਵਜੀਤ ਬਰਾੜ ਆਦਿ ਆਗੂਆਂ ਨੇ ਵੀ ਮੀਟਿੰਗ ਸੰਬੋਧਨ ਕੀਤਾ।

NO COMMENTS