ਮਾਨਸਾ 21ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਬੀਤੀ ਰਾਤ ਹੋਈ ਬਾਰਸ਼ ਅਤੇ ਤੇਜ਼ ਝੱਖੜ ਕਾਰਨ ਮਾਨਸਾ ਜ਼ਿਲ੍ਹੇ ਚ ਬਹੁਤ ਸਾਰੇ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ ਅਤੇ ਹੋਰ ਦਰੱਖਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ।ਇਸ ਤੋਂ ਇਲਾਵਾ ਬਹੁਤ ਸਾਰੇ ਸ਼ੈਲਰਾਂ ਦੀਆਂ ਕੰਧਾਂ ਅਤੇ ਕਾਫੀ ਮਕਾਨਾਂ ਦੀ ਵੀ ਟੁੱਟ ਭੱਜ ਹੋਈ ਹੈ ।ਇਸ ਤੋਂ ਇਲਾਵਾ ਮਾਨਸਾ ਸ਼ਹਿਰ ਵਿਚ ਸਾਰੀਆਂ ਗਲੀਆਂ ਵਿਚ ਪਾਣੀ ਭਰ ਗਿਆ ਹੈ ਮਾਨਸਾ ਦੇ ਬੱਸ ਸਟੈਂਡ, ਠੀਕਰੀਵਾਲਾ ਚੌਕ ‘ਧੀਰ ਵਾਲੀ ਗਲੀ ,ਦਰਸ਼ਨ ਸਿੰਘ ਗੁਰਦੁਆਰੇ ਵਾਲੀ ਗਲੀ ,ਤੋਂ ਇਲਾਵਾ ਬਹੁਤ ਸਾਰੀਆਂ ਗਲੀਆਂ ਵਿਚ ਪਾਣੀ ਭਰ ਗਿਆ ਹੈ। ਸੀਵਰੇਜ ਸੁਚਾਰੂ ਢੰਗ ਨਾਲ ਨਾ ਚੱਲਣ ਕਾਰਨ ਜਾਮ ਹੋਇਆ ਸੀਵਰੇਜ ਸੀਵਰੇਜ ਓਵਰਫਲੋਅ ਹੋ ਜਾਂਦਾ ਹੈ ।ਜਿਸ ਕਾਰਨ ਪਾਣੀ ਸ਼ਹਿਰ ਵਿੱਚ ਭਰ ਜਾਂਦਾ ਹੈ ਮਾਨਸਾ ਦੇ ਉੱਘੇ ਵਕੀਲ ਰਾਜ ਕੁਮਾਰ ਕੋਟਲੀ ਨੇ ਇਸ ਸਬੰਧੀ ਕੋਰਟ ਵਿਚ ਇਕ ਪਟੀਸ਼ਨ ਵੀ ਪਾਈ ਹੋਈ ਹੈ। ਕਿ ਵਾਰ ਵਾਰ ਜਾਮ ਹੁੰਦੇ ਸੀਵਰੇਜ ਕਾਰਨ ਗਲੀਆਂ ਅਤੇ ਸੜਕਾਂ ਉੱਪਰ ਗੰਦਾ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਹਮੇਸ਼ਾ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ।ਉਨ੍ਹਾਂ ਆਪਣੀ ਪਟੀਸ਼ਨ ਵਿੱਚ ਹੋਰ ਵੀ ਮਾਨਸਾ ਦੇ ਬਹੁਤ ਸਾਰੇ ਮੁੱਦੇ ਚੁੱਕੇ ਹਨ ਜਿਨ੍ਹਾਂ ਵਿੱਚ ਸਿਹਤ ਸਹੂਲਤਾਂ ਸਿੱਖਿਆ ਅਤੇ ਬਿਜਲੀ ਪਾਣੀ ਸ਼ਹਿਰ ਵਿਚ ਸਾਫ ਸਫਾਈ ਦਾ ਮਾੜਾ ਹਾਲ ਦਾ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਸੀਵਰੇਜ ਵਾਰ ਵਾਰ ਓਵਰਫਲੋਅ ਹੋ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮ ਸਾਹਮਣਾ ਕਰਨਾ ਪੈਂਦਾ ਹੈ।
ਕਿਉਂਕਿ ਮਾਨਸਾ ਦਾ ਸੀਵਰੇਜ ਇੰਨਾ ਕਾਮਯਾਬ ਨਹੀਂ ਕਿ ਇਹ ਬਾਰਸ਼ ਦੇ ਪਾਣੀ ਨੂੰ ਝੱਲ ਸਕੇ ਬੀਤੀ ਰਾਤ ਬੇਸ਼ੱਕ ਬਹੁਤ ਥੋੜ੍ਹੀ ਬਾਰਸ਼ ਹੋਈ ਹੈ। ਪਰ ਇਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਬੇਸ਼ੱਕ ਜ਼ਿਲਾ ਪ੍ਰਸ਼ਾਸਨ ਨੂੰ ਸਮੇਂ ਸਮੇਂ ਤੇ ਸੀਵਰੇਜ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਵਾਅਦੇ ਕਰਦਾ ਹੈ ਫਰਜ਼ ਸਭ ਫਰਜ਼ੀ ਨਿਕਲਦੇ ਹਨ। ਬਾਰਸ਼ਾਂ ਦੇ ਦਿਨਾਂ ਵਿੱਚ ਮਾਨਸਾ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ ਇਸ ਮੌਕੇ ਉਨ੍ਹਾਂ ਨਾਲ ਰਾਧੇ ਸ਼ਾਮ ਵੀ ਹਾਜ਼ਰ ਸਨ।