*ਸੀਵਰੇਜ਼ ਸੰਘਰਸ਼ ਕਮੇਟੀ ਦੀ ਭਵਿੱਖੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਨੂੰ ਲੈ ਕੇ ਹੋਈ ਅਹਿਮ ਮੀਟਿੰਗ*

0
32

ਮਾਨਸਾ 21 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ਼ ਸਮੱਸਿਆ ਦੇ ਪੱਕੇ ਹੱਲ ਲਈ ਚੱਲ ਰਿਹਾ ਧਰਨਾ 117ਵੇਂ ਦਿਨ ਵੀ ਜਾਰੀ ਰਿਹਾ।ਧਰਨੇ ਦੀ ਅਗਵਾਈ ਵਾਇਸ ਪ੍ਰਧਾਨ ਨਗਰ ਕੌਂਸਲ ਰਾਮਪਾਲ ਸਿੰਘ ਬੱਪੀਆਣਾ, ਅੰਮ੍ਰਿਤ ਪਾਲ ਗੋਗਾ, ਹੰਸਾ ਸਿੰਘ ਅਤੇ ਅਜੀਤ ਸਿੰਘ ਸਰਪੰਚ ਦੀ ਅਗਵਾਈ ਵਿੱਚ ਸ਼ਹਿਰੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਗਈ। ਇਸ ਸਮੇਂ ਮੌਜੂਦ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਵਰੇਜ਼ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੱਕੇ ਹੱਲ ਲਈ ਜਾਰੀ ਧਰਨੇ ਦੀ ਬਦੌਲਤ ਸਬੰਧਤ ਵਿਭਾਗ ਵੱਲੋਂ ਸੀਵਰੇਜ਼ ਸਮੱਸਿਆ ਦੇ ਹੱਲ ਲਈ ਟੈਂਡਰ ਕਾਲ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਹੈ। ਜਿਸ ਨੂੰ ਲੈਕੇ ਧਰਨੇ ਵਾਲੀ ਜਗ੍ਹਾ ਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਨੀਨੂ ਵੱਲੋਂ ਧਰਨੇ ਨੂੰ ਸਮਾਪਤ ਕਰਨ ਸਬੰਧੀ ਸੰਘਰਸ਼ ਕਮੇਟੀ ਕੋਲ ਪਹੁੰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਧਰਨੇ ਵਾਲੀ ਜਗ੍ਹਾ ‘ਤੇ ਖੁਦ ਵਿਧਾਇਕ ਡਾ. ਵਿਜੈ ਸਿੰਗਲਾ ਆ ਕੇ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸੰਘਰਸ਼ ਕਮੇਟੀ ਨੂੰ ਵਿਸ਼ਵਾਸ ਵੀ ਦਿਵਾਉਣਗੇ। ਉਧਰ ਦੂਜੇ ਪਾਸੇ ਕਮੇਟੀ ਵੱਲੋਂ ਅੱਜ ਇਸ ਧਰਨੇ ਨਾਲ ਜੁੜੀਆਂ ਜੱਥੇਬੰਦੀਆਂ ਦੀ ਇਸ ਸਬੰਧੀ ਇੱਕ ਹੰਗਾਮੀ ਮੀਟਿੰਗ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਮੱਸਿਆ ਦੇ ਹੱਲ ਸਬੰਧੀ ਕੋਈ ਸਮਰੱਥ ਅਧਿਕਾਰੀ ਧਰਨੇ ਵਾਲੀ ਜਗ੍ਹਾ ਤੇ ਆ ਕੇ ਵਿਸ਼ਵਾਸ਼ ਦਿਵਾਉਂਦਾ ਹੈ ਤਾਂ ਸੰਘਰਸ਼ ਕਮੇਟੀ ਦੀ ਅੱਜ ਨਿਰਧਾਰਿਤ ਮੀਟਿੰਗ ‘ਚ ਧਰਨਾ ਮੁਲਤਵੀ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਸੰਘਰਸ਼ ਕਮੇਟੀ ਵੱਲੋਂ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਈ ਇਸ ਅੰਸਿਕ ਜਿੱਤ ਲਈ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਅੱਜ ਦੀ ਮੀਟਿੰਗ ਅਤੇ ਧਰਨੇ ਚ ਸ਼ਾਮਲ ਸਮੂਹ ਜਥੇਬੰਦੀਆਂ ਅਤੇ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਤਨਦੇਹੀ ਨਾਲ ਡਟੇ ਰਹਿਣ ਦੀ ਅਪੀਲ ਵੀ ਕੀਤੀ। ਇਸ ਸਮੇਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਨਦੀਪ ਸਿੰਘ ਗੋਰਾ, ਡਾ. ਧੰਨਾ ਮੱਲ ਗੋਇਲ , ਕ੍ਰਿਸ਼ਨ ਚੌਹਾਨ , ਭਗਵੰਤ ਸਿੰਘ ਸਮਾਓ, ਜਤਿੰਦਰ ਆਗਰਾ, ਨਿਰਮਲ ਸਿੰਘ ਝੰਡੂਕੇ, ਜਸਬੀਰ ਕੌਰ ਨੱਤ, ਆਤਮਾ ਸਿੰਘ ਪਮਾਰ, ਐਡਵੋਕੇਟ ਬਲਕਰਨ ਬੱਲੀ ਅਤੇ ਐਡਵੋਕੇਟ ਬਲਵੀਰ ਕੌਰ,ਐਡਵੋਕੇਟ ਰੁਪਿੰਦਰ ਕੌਰ , ਹਰਵਿੰਦਰ ਸ਼ਰਮਾ , ਸਾਬਕਾ ਕੌਂਸਲਰ ਪਰਮਜੀਤ ਸਿੰਘ ਢੂੰਡਾ ਅਤੇ ਗੁਰਦੀਪ ਸਿੰਘ ਦੀਪਾ, ਮਨਜੀਤ ਸਿੰਘ ਮੀਹਾਂ, ਮੇਜ਼ਰ ਸਿੰਘ ਦੂਲੋਵਾਲ , ਅਮ੍ਰਿਤ ਪਾਲ ਕੂਕਾ, ਅਭੀ ਮੌੜ , ਸੁਰਿੰਦਰਪਾਲ ਸ਼ਰਮਾ, ਰਤਨ ਭੋਲਾ, ਜਸਵੰਤ ਸਿੰਘ ਮਾਨਸਾ,ਕਾਕਾ ਮਾਨ , ਦਲਵਿੰਦਰ ਸਿੰਘ ਆਦਿ ਆਗੂ ਵੀ ਮੌਜੂਦ ਸਨ

NO COMMENTS