ਮਾਨਸਾ, 05 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸੰਘਰਸ਼ ਕਮੇਟੀ ਵੱਲੋਂ ਸੀਵਰੇਜ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਕੀਤੀ ਮੀਟਿੰਗ ਮੀਟਿੰਗ ਦੀ ਅਗਵਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਾਮਰੇਡ ਰਾਜਵਿੰਦਰ ਰਾਣਾ , ਸੁਰੇਸ਼ ਕੁਮਾਰ ਨੰਦਗੜੀਆ, ਵਿਨੋਦ ਭੰਮਾ , ਕ੍ਰਿਸ਼ਨ ਚੌਹਾਨ, ਡਾ. ਧੰਨਾ ਮੱਲ ਗੋਇਲ, ਜਤਿੰਦਰ ਆਗਰਾ , ਨਿਰਮਲ ਸਿੰਘ ਝੰਡੂਕੇ , ਬਿੰਦਰ ਪਾਲ ਵੱਲੋਂ ਕੀਤੀ ਗਈ ਆਗੂਆਂ ਨੇ ਸੀਵਰੇਜ ਦੀ ਸਮੱਸਿਆ ਸਬੰਧੀ ਕਿਹਾ ਕਿ ਪਹਿਲੀ ਬਾਰਸ਼ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਇਸ ਪ੍ਰਤੀ ਗੰਭੀਰਤਾ ਨੂੰ ਜਨਤਕ ਕਰਕੇ ਰੱਖ ਦਿੱਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਦੁਕਾਨਾਂ ਮਕਾਨਾਂ ਵਿੱਚ ਗਏ ਬਾਰਸ਼ ਦੇ ਪਾਣੀ ਕਰਕੇ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਕਾਰਨ ਲੋਕਾਂ ਵਿੱਚ ਰੋਸ਼ ਦੀ ਲਹਿਰ ਹੈ । ਸੰਘਰਸ਼ ਕਮੇਟੀ ਦੇ ਆਗੂਆਂ ਨੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਪਿਛਲੀ ਦਿਨੀਂ ਮਾਨਯੋਗ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਯਤਨ ਕਰਦਿਆਂ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਲਈ 2017 ਦੀਆਂ ਹਦਾਇਤਾਂ ਨੂੰ ਲਾਗੂ ਕਰਾਉਂਦਿਆਂ ਪਾਣੀ ਟ੍ਰੀਟ ਕਰਕੇ ਭੇਜਿਆ ਜਾਵੇ ਅਤੇ ਸ਼ਹਿਰ ਅੰਦਰ ਸਫਾਈ ਦਾ ਧਿਆਨ ਰੱਖਦਿਆਂ ਪ੍ਰਾਈਵੇਟ ਕੰਪਨੀ ਅਧਿਕਾਰੀਆਂ ਨੂੰ ਠੇਕੇ ਸਬੰਧੀ ਹੋਏ ਐਗਰੀਮੈਂਟ ਤਹਿਤ ਸੀਵਰੇਜ਼ ਪਾਇਪਾਂ ਦੀ ਸਫਾਈ ਦਾ ਪ੍ਰੌਪਰ ਪ੍ਰਬੰਧ ਕੀਤਾ ਜਾਵੇ ।
ਇਸ ਸਮੇਂ ਹਾਜ਼ਰ ਮਾਨਸਾ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਹਲਕਾ ਵਿਧਾਇਕ ਵੱਲੋਂ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਅਤੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਥਰਮਲ ਪਲਾਂਟ ਬਣਾਂਵਾਲੀ ਨੂੰ ਸੀਵਰੇਜ਼ ਦਾ ਪਾਣੀ ਟਰੀਟ ਕਰਕੇ ਆਪਣੇ ਖਰਚੇ ਤੇ ਲਿਜਾਣ ਦੀ ਕਰਵਾਈ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ ਇਸ ਸਬੰਧੀ ਮੈਂ ਕਈ ਵਾਰ ਵਿਧਾਨ ਸਭਾ ਵਿੱਚ ਸਰਕਾਰ ਦੇ ਧਿਆਨ ਵਿੱਚ ਲਿਆ ਚੁਕਿਆ ਹਾਂ ਅਤੇ ਸਰਕਾਰ ਨੇ ਇਸ ਪ੍ਰਤੀ ਹਾਂ ਪੱਖੀ ਹੁੰਘਾਰਾ ਭਰਿਆ ਹੈ ਇਸ ਸਮੇਂ ਏ ਡੀ ਸੀ ਜਨਰਲ ਸ੍ਰੀ ਨਿਰਮਲ ਜੀ ਵੀ ਹਾਜ਼ਰ ਸਨ ,ਫੌਰੀ ਤੌਰ ਤੇ ਭਾਈ ਗੁਰਦਾਸ ਦੇ ਟੋਭੇ ਵਿੱਚੋਂ ਗਾਰ ਕੱਢਣ ਦੇ ਕਾਰਜ ਅਤੇ ਕਮੇਟੀ ਦੀ ਜਲਦ ਐਮਰਜੈਂਸੀ ਮੀਟਿੰਗ ਕਰਵਾ ਕੇ ਚੇਅਰਪਰਸਨ ਦੀ ਨਿਯੁਕਤੀ ਕਰਵਾ ਕੇ ਕੰਮ ਵਿਚ ਆਈ ਖੜੌਤ ਨੂੰ ਖਤਮ ਕੀਤਾ ਜਾਵੇਗਾ ਅਤੇ ਸੁਪਰ ਸੱਕਰ ਮਸ਼ੀਨ ਪੱਕੇ ਤੌਰ ਤੇ ਜਲਦੀ ਪ੍ਰਬੰਧ ਹੋ ਜਾਵੇਗਾ ਬਾਰਸ਼ ਦੇ ਪਾਣੀ ਨੂੰ ਰੀਚਾਰਜ਼ ਕਰਨ ਦੇ ਪ੍ਰਬੰਧਾਂ ਸਬੰਧੀ ਵੀ ਵਿਉਂਤਬੰਦੀ ਕੀਤੀ ਗਈ ਹੈ ਇਸ ਸਬੰਧੀ ਇਸ ਮੌਕੇ ਮੇਜਰ ਸਿੰਘ ਦੂਲੋਵਾਲ, ਮੇਜਰ ਸਿੰਘ ਸਰਪੰਚ, ਪ੍ਰਸ਼ੋਤਮ ਗੋਇਲ, ਤਰਸੇਮ ਜੋਗਾ, ਰਾਜ ਕੁਮਾਰ ਗਰਗ ਗਗਨਦੀਪ ਸਿਰਸੀਵਾਲਾ, ਅਮਨ ਐਡਵੋਕੇਟ, ਰਤਨ ਭੋਲਾ, ਐਡਵੋਕੇਟ ਮਨੋਜ ਗੋਇਲ, ਕਰਮ ਸਿੰਘ, ਸੁਰਿੰਦਰ ਸ਼ਰਮਾਂ, ਕਰਨੈਲ ਸਿੰਘ, ਸੁਖਚਰਨ ਦਾਨੇਵਾਲੀਆ , ਗੁਰਸੇਵਕ ਮਾਨ ਬੀੜੀਆਂ, ਸੁਖਜੀਤ ਰਾਮਾਨੰਦੀ, ਰਾਜਦੀਪ ਗੇਹਲੇ , ਮਨਜੀਤ ਸਿੰਘ ਧਿੰਗੜ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਜਲਦੀ ਸਥਾਈ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।