ਮਾਨਸਾ 22 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਸੰਘਰਸ਼ ਕਮੇਟੀ ਵੱਲੋਂ ਸਮੱਸਿਆ ਦੇ ਪੱਕੇ ਹੱਲ ਲਈ ਚੱਲ ਰਿਹਾ ਧਰਨਾ ਅੱਜ 118ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਵਾਇਸ ਪ੍ਰਧਾਨ ਨਗਰ ਕੌਂਸਲ ਰਾਮਪਾਲ ਸਿੰਘ ਬੱਪੀਆਣਾ, ਨਗਰ ਕੌਂਸਲਰ, ਰੇਖਾ ਰਾਣੀ , ਅੰਮ੍ਰਿਤ ਪਾਲ ਗੋਗਾ, ਹੰਸਾ ਸਿੰਘ ਅਤੇ ਅਜੀਤ ਸਿੰਘ ਸਰਪੰਚ ਦੀ ਅਗਵਾਈ ਵਿੱਚ ਸ਼ਹਿਰੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਗਈ। ਇਸ ਸਮੇਂ ਚੱਲ ਰਹੇ ਸੰਘਰਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ‘ਤੇ ਵਿਚਾਰ ਵਟਾਂਦਰਾ ਕਰਨ ਬੀਤੇ ਕੱਲ੍ਹ ਅਤੇ ਅੱਜ ਲਗਾਤਾਰ ਦੂਸਰੇ ਦਿਨ ਵੀ ਸੰਘਰਸ਼ ਕਮੇਟੀ ਅਤੇ ਹੋਰ ਜੱਥੇਬੰਦੀਆਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ, ਕਿਉਂ ਕਿ ਸੀਵਰੇਜ਼ ਸਮੱਸਿਆ ਦੇ ਹੱਲ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵੱਲੋਂ ਟੈਂਡਰ ਲਗਾਉਣ ਉਪਰੰਤ ਧਰਨਾ ਖ਼ਤਮ ਕਰਨ ਜਾਂ ਮੁਲਤਵੀ ਕਰਨ ਬਾਰੇ ਵੱਖ ਵੱਖ ਵਿਚਾਰ ਆ ਰਹੇ ਸਨ। ਮੀਟਿੰਗ ਦੌਰਾਨ ਧਰਨਾ ਮੁਲਤਵੀ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਇਸ ਸ਼ਰਤ ‘ਤੇ ਲਿਆ ਕੋਈ ਸਮਰੱਥ ਅਧਿਕਾਰੀ ਆ ਕੇ ਚੱਲ ਰਹੀ ਪ੍ਰਕਿਰਿਆ ਸਬੰਧੀ ਜਾਣਕਾਰੀ ਅਤੇ ਵਿਸ਼ਵਾਸ ਦਵਾ ਕੇ ਜਾਵੇ ਤਾਂ ਧਰਨਾ ਮੁਲਤਵੀ ਕਰ ਦਿੱਤਾ ਜਾਵੇਗਾ ਇਸੇ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਧਰਨੇ ਵਾਲੀ ਜਗ੍ਹਾ ‘ਤੇ ਆਏ ਅਤੇ ਸੀਵਰੇਜ਼ ਦੇ ਹੱਲ ਸਬੰਧੀ ਕਾਲ ਕੀਤੇ ਟੈਂਡਰਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਬਹੁਤ ਜਲਦੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਜਿਸ ਦਾ ਸੰਘਰਸ਼ ਕਮੇਟੀ, ਹਾਜ਼ਰ ਸਮੂਹ ਜੱਥੇਬੰਦੀਆਂ ਅਤੇ ਆਮ ਸ਼ਹਿਰੀਆਂ ਵੱਲੋਂ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸੰਘਰਸ਼ ਦੇ ਮੋਹਰੀ ਨਗਰ ਕੌਂਸਲਰਾਂ ਨੂੰ ਹਾਰ ਪਹਿਨਾ ਕੇ ਧਰਨਾ ਮੁਲਤਵੀ ਕਰਨ ਦੀ ਰਸਮ ਵੀ ਅਦਾ ਕੀਤੀ ਗਈ।
ਸੰਘਰਸ਼ ਕਮੇਟੀ ਵੱਲੋਂ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਈ ਇਸ ਅੰਸਿਕ ਜਿੱਤ ਲਈ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਧਰਨਾ ਮੁਲਤਵੀ ਕਰਨ ਦਾ ਰਸਮੀ ਐਲਾਨ ਕਰ ਦਿੱਤਾ । ਇਸ ਉਪਰੰਤ ਸ਼ਾਮਲ ਸਮੂਹ ਜਥੇਬੰਦੀਆਂ ਨੇ ਟੈਂਡਰ ਖੋਲ੍ਹੇ ਜਾਣ ਤੇ ਕੰਮ ਨੂੰ ਸ਼ੁਰੂ ਕਰਨ ਅਤੇ ਇਸ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਣ ਤੱਕ ਨਿਗਰਾਨੀ ਕਰਨ ਲਈ ਯੌਜਨਾਬੰਦੀ ਦੀ ਗੱਲ ਵੀ ਕਹੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੌਂਸਲਰਾਂ ਅਤੇ ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਨਿਗਰਾਨ ਕਮੇਟੀ ਵਿੱਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ।
ਅਖੀਰ ਵਿੱਚ ਆਗੂਆਂ ਵੱਲੋਂ ਸਮੁੱਚੀ ਪ੍ਰੈਸ ਦਾ ਵੀ ਸੰਘਰਸ਼ ਦੌਰਾਨ ਕਵਰੇਜ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ਼ਹਿਰੀਆਂ ਦਾ ਵੀ ਧੰਨਵਾਦ ਕੀਤਾ ਅਤੇ ਨਗਰ ਕੌਂਸਲਰਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਸਮੇਂ ਰੁਲਦੂ ਸਿੰਘ ਮਾਨਸਾ , ਡਾ. ਧੰਨਾ ਮੱਲ ਗੋਇਲ , ਕ੍ਰਿਸ਼ਨ ਚੌਹਾਨ , ਸੁਖਦਰਸ਼ਨ ਨੱਤ, ਜਤਿੰਦਰ ਆਗਰਾ, ਜਸਬੀਰ ਕੌਰ ਨੱਤ, ਆਤਮਾ ਸਿੰਘ ਪਮਾਰ, ਐਡਵੋਕੇਟ ਬਲਕਰਨ ਬੱਲੀ ਹਰਵਿੰਦਰ ਭਾਰਦਵਾਜ , ਸਾਬਕਾ ਕੌਂਸਲਰ ਪਰਮਜੀਤ ਸਿੰਘ ਢੂੰਡਾ ਅਤੇ ਗੁਰਦੀਪ ਸਿੰਘ ਦੀਪਾ, ਮਨਜੀਤ ਸਿੰਘ ਮੀਹਾਂ, ਮੇਜ਼ਰ ਸਿੰਘ ਦੂਲੋਵਾਲ , ਅਮ੍ਰਿਤ ਪਾਲ ਕੂਕਾ, ਅਭੀ ਮੌੜ , ਸੁਰਿੰਦਰਪਾਲ ਸ਼ਰਮਾ, ਰਤਨ ਭੋਲਾ, ਜਸਵੰਤ ਸਿੰਘ ਮਾਨਸਾ , ਸੰਦੀਪ ਘੰਡ ,ਅਮ੍ਰਿਤ ਪਾਲ ਕੂਕਾ, ਕਰਨੈਲ ਸਿੰਘ ਮਾਨਸਾ, ਉੱਗਰ ਸਿੰਘ , ਗੁਰਮੀਤ ਸਿੰਘ ਧਾਲੀਵਾਲ , ਮੰਗੂ ਸਿੰਘ ਜੁਗਰਾਜ ਰੱਲਾ, ਸੁਖਦੇਵ ਪੰਧੇਰ, ਹਰਬੰਸ ਸਿੰਘ , ਦਲਵਿੰਦਰ ਸਿੰਘ, ਟਹਿਲ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ ਮਾਨਸਾ, ਕ੍ਰਿਸ਼ਨਾ ਕੌਰ, ਗੁਰਬਿੰਦਰ ਸਿੰਘ ਧਾਲੀਵਾਲ ਆਦਿ ਆਗੂ ਵੀ ਮੌਜੂਦ ਸਨ।