*ਸੀਵਰੇਜ਼ ਧਰਨਾ -ਰੋਸ ਮਾਰਚ ਦੌਰਾਨ ਲੋਕਾਂ ਵਲੋਂ ਦਿੱਤੇ ਗਏ ਸਾਥ ਕਰਕੇ  ਸ਼ਹਿਰ ਵਿਚ ਸਵਿਰੇਜ ਪਾਈਪਾਂ ਦੀ ਸਫਾਈ ਮਸ਼ੀਨਾਂ ਰਾਹੀਂ ਸ਼ੁਰੂ ਹੋਣ ਦੀ ਸੰਭਾਵਨਾ ਬਣੀ, ਭੁੱਖ ਹੜਤਾਲ 16 ਦਿਨ ਵੀ ਬਰਕਰਾਰ*

0
112

ਮਾਨਸਾ 16 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਦੇ ਸ਼ਹਿਰੀਆਂ ਵਲੋਂ ਵਾਇਸ ਆਫ ਮਾਨਸਾ ਦੀ ਅਗਵਾਈ ਵਿਚ ਲਗਾਇਆ ਗਿਆ ਧਰਨਾ ਤੇ ਲੜੀਵਾਰ ਭੁੱਖ ਹੜਤਾਲ 16 ਵੇਂ ਦਿਨ ਵੀ ਜਾਰੀ ਰਹੀ। ਬੀਤੇ ਸ਼ਾਮ ਸ਼ਹਿਰੀਆਂ ਸਨਾਤਨ ਧਰਮ ਸਭਾ, ਪ੍ਰਾਈਵੇਟ ਟਰਾਸਪੋਰਟਰਸ ਐਸੋਸੀਏਸ਼ਨ, ਰੇਹੜੀ ਫੜ੍ਹੀ ਯੂਨੀਅਨ ਅਤੇ ਸਿਨੇਮਾ ਰੋਡ ਟਰੇਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚੋਂ ਦੀ ਕੱਢੇ ਗਏ ਰੋਸ ਮਾਰਚ ਦਾ ਦੁਕਾਨਦਾਰਾਂ ਵਲੋਂ ਆਪਣੇ ਵਪਾਰਕ ਅਦਾਰਿਆਂ ਦੀਆਂ  ਬੱਤੀਆਂ ਬੰਦ ਕਰਕੇ ਸੜਕਾਂ ਤੇ ਆ ਕੇ ਮਪਮਬੱਤੀਆਂ ਜਗਾ ਕੇ ਭਰਵਾਂ ਸਵਾਗਤ ਕੀਤਾ ਗਿਆ ਤੇ ਸੈਂਕੜੇ ਲੋਕਾਂ ਨੇ ਇਕ ਕਾਫਲੇ ਦੇ ਰੂਪ ਵਿਚ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਖਿਲਾਫ ਨਾਅਰੇ ਲਗਾਉਦੇ ਹੋਏ ਆਪਣਾ ਭਰਵਾਂ ਰੋਸ ਜ਼ਾਹਿਰ ਕੀਤਾ ਸੀ। ਇਸ ਰੋਸ ਮੁਜਾਹਰੇ ਦੇ ਚਲਦਿਆਂ ਅੱਜ ਪ੍ਰਸ਼ਾਸਨ ਨੂੰ ਮਜਬੂਰੀ ਬੱਸ ਸ਼ਹਿਰੀਆਂ ਦੀ ਮੁੱਖ ਮੰਗ ਸੀਵਰੇਜ਼ ਦੀਆ ਪਾਇਪ ਲਾਇਨਾਂ ਦੀ ਸਫਾਈ ਲਈ ਬਠਿੰਡਾ ਨਗਰ ਨਿਗਮ ਤੋਂ ਸੁਪਰ ਸਕਸ਼ਨ ਮਸ਼ੀਨ ਲਏ ਜਾਣ ਲਈ ਪੱਤਰ ਜਾਰੀ ਕਰਨਾ ਪਿਆ।  ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਵਿਨੋਦ ਭੰਮਾ ਅਤੇ ਰੁਲਦੂ ਰਾਮ ਨੇ ਕਿਹਾ ਕਿ ਇਹ ਸਮੱਸਿਆ ਕਿਸੇ ਵਿਅਕਤੀ ਵਿਸ਼ੇਸ਼ ਦੀ ਨਾ ਹੋ ਕੇ ਸਾਰੇ ਸ਼ਹਿਰ ਦੀ ਸਮੱਸਿਆ ਬਣ ਗਈ ਹੈ ਤੇ ਲੋਕਾਂ ਨੂੰ ਇਸ ਦਾ ਠੋਸ ਹੱਲ ਹਾਲੇ ਵਿਖਾਈ ਨਾ ਦੇਣ ਕਰਕੇ ਧਰਨਾ ਲਗਾਤਾਰ ਜਾਰੀ ਹੈ। ਧਰਨੇ ਦੌਰਾਨ ਔਰਤਾਂ ਦੇ ਵਫਦ ਦੀ ਅਗਾਵਈ ਡਾ ਗੁਰਮੇਲ ਕੌਰ ਜੋਸ਼ੀ, ਜੀਤ ਦਹੀਆ ਏਕਨੂਰ ਵੈਲਫੇਅਰ ਐਸੋਸ਼ੀਏਸ਼ਨ , ਮੰਜੂ ਬਾਲਾ, ਪੂਨਮ ਸ਼ਰਮਾ ਵਲੋਂ ਕੀਤੀ ਗਈ ਅਤੇ ਅੱਜ ਲੱਛਮੀ ਦੇਵੀ ਅਤੇ ਜੀਤ ਦਹੀਆ ਭੁੱਖ ਹੜਤਾਲ ਤੇ ਵੀ ਬੈਠੀਆਂ।ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸਾਬਕਾ ਪ੍ਰਧਾਨ ਨਵਲ ਗੋਇਲ, ਬਲਜਿੰਦਰ ਕੌਰ , ਬਲਵੀਰ ਕੌਰ ਅਤੇ ਅਮਨਦੀਪ ਸਿੰਗਲਾ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਮੁੱਢਲੀ ਸਹੂਲਤ ਪ੍ਰਦਾਨ ਕੀਤੇ ਜਾਣਾ ਯਕੀਨੀ ਬਣਾਉਣ ਦੀ ਮੰਗ ਰੱਖੀ। ਮੈਡੀਕਲ ਲੈਬ ਐਸੋਸੀਏਸ਼ਨ ਵਲੋਂ ਨਰਿੰਦਰ ਗੁਪਤਾ, ਰਵਿੰਦਰ ਗਰਗ ਅਤੇ ਰਮੇਸ਼ ਜਿੰਦਲ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆਂ ਰੋਕਣ ਤੋਂ ਪਹਿਲਾਂ ਗੰਦੇ ਪਾਣੀ ਦਾ ਫੈਲਾ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਮਾਨਸਾ ਇਲਾਕੇ ਚ ਪਾਣੀ ਤੋਂ ਹੁੰਦੀਆਂ ਬੀਮਾਰੀਆਂ ਦਾ ਫੈਲਾਅ ਨਾ ਹੋਵੇ। ਨਗਰ ਕੌਂਸਲ ਦੇ ਕੌਂਸਲਰ ਸਤੀਸ਼ ਮਹਿਤਾ ਨੇ ਆਪਣੀ ਹੀ ਨਗਰ ਕੌਂਸਲ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਦੀ ਗਾਰ ਨਾ ਕੱਢੇ ਜਾਣ ਨੂੰ ਹੀ ਸਮੱਸਿਆ ਵਧਣ ਦਾ ਮੁੱਖ ਕਾਰਨ ਐਲਾਨਿਆ। ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਸੋਸਾਇਟੀ ਦੇ ਮੁਨੀਸ਼ ਸਿੰਗਲਾ ਅਤੇ ਵਿਵੇਕ ਸਿੰਗਲਾ ਸਰਕਾਰ ਤੋਂ ਮੰਗ ਕੀਤੀ ਕੀ ਮੀਹਾਂ ਤੋਂ ਪਹਿਲਾ ਇਸ ਸਮੱਸਿਆ ਦਾ ਹੱਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਨਗਰ ਕੌਂਸਲਰ ਜਤਿੰਦਰ ਆਗਰਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੀਵਰੇਜ ਦੀ ਗਾਰ ਕੱਢਣ ਦੇ ਨਾਲ ਨਾਲ ਟੋਬਿਆਂ ਦੀ ਸਫਾਈ ਕਰਨ ਲਈ ਵੀ ਪਹਿਲ ਕਰਨੀ ਚਾਹੀਦੀ ਹੈ। ਇਸ ਮੌਕੇ ਕ੍ਰਿਸ਼ਨ ਚੌਹਾਲ, ਘਨੀਸ਼ਾਮ ਨਿੱਕੂ, ਪਵਨ ਕੁਮਾਰ, ਓਮ ਪ੍ਰਕਾਸ਼, ਕ੍ਰਿਸ਼ਨ ਕੁਮਾਰ, ਰਾਜ ਜੋਸ਼ੀ, ਸੇਠੀ ਸਿੰਘ ਸਰਾਂ, ਕੇਸਰ ਸਿੰਘ ਧਲੇਵਾਂ, ਕੰਵਲਜੀਤ ਸ਼ਰਮਾਂ, ਨਰਿੰਦਰ ਸਿੰਘਲ, ਸੁਖਪਾਲ ਬਾਂਸਲ, ਡਾ ਸ਼ੇਰ ਜੰਗ ਸਿੰਘ ਸਿੱਧੂ, ਡਾ ਤਿਰਲੋਕ ਸਿੰਘ, ਦਰਸ਼ਨ ਕੁਮਾਰ ਸਮੇਤ ਬਲਵਿੰਦਰ ਕਾਕਾ ਹਰਿੰਦਰ ਸਿੰਘ ਮਾਨਸ਼ਾਹੀਆ, ਜਗਸੀਰ ਸਿੰਘ ਢਿਲੋਂ ਸਮੇਤ ਸੰਸਥਾ ਦੇ ਬਹੁਤ ਸਾਰੇ ਮੇਂਬਰ ਵੀ ਹਾਜ਼ਰ ਸਨ। ਇਸੇ ਦੌਰਾਨ ਧਰਨੇ ਵਿਚ ਅੱਜ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਚੁਸਪਿੰਦਰ ਸਿੰਘ ਭੋਪਾਲ ਅਤੇ ਮੰਡੀਬੋਰਡ ਦੇ ਡਾਇਰੈਕਟਰ ਇੰਦਰਜੀਤ ਉੱਭਾ ਅਤੇ ਨਰੇਸ਼ ਬਿਰਲਾ ਵੀ ਵਿਸ਼ੇਸ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਧਰਾਨੇ ਤੇ ਬੈਠੇ ਸ਼ਹਿਰੀਆਂ ਨਾਲ ਸੀਵਰੇਜ ਦੀ ਸਮੱਸਿਆ ਦੇ ਸਾਰੇ ਸੰਭਾਵੀਂ ਹੱਲਾਂ ਤੇ ਵਿਚਾਰ ਚਰਚਾ ਕੀਤੀ ਤੇ ਆਪਣੇ ਪੱਧਰ ਤੇ ਇਸ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸ਼ਾਮ ਨੂੰ ਭੁੱਖ ਹੜਤਾਲ ਤੇ ਬੈਠੇ ਧਰਨਾਕਾਰੀਆਂ ਮਹਿੰਦਰ ਸਿੰਘ , ਹਰਬੰਸ ਸਿੰਘ , ਅੰਮ੍ਰਿਤ ਸਮਿਤੋਜ, ਲੱਛਮੀ ਦੇਵੀ ਅਤੇ ਜੀਤ ਦਹੀਆ  ਨੂੰ ਜੂਸ ਪਿਲਾਉਦੇ ਹੋਏ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਨੇ ਕਿਹਾ ਕਿ 90 ਵਿਅਕਤੀ ਹੁਣ ਤੱਕ ਧਰਨੇ ਵਿਚ ਭੁੱਖ ਹੜਤਾਲ ਤੇ ਬੈਠ ਚੁੱਕੇ ਹਨ ਤੇ ਬਿੱਕਰ ਸਿੰਘ ਮਘਾਣੀਆ ਸਮੇਤ ਹੋਰ ਕਈ ਸੀਨੀਅਰ ਸਿਟੀਜ਼ਨ ਮਨਰ ਵਰਤ ਤੇ ਵੀ ਬੈਠਣ ਦਾ ਐਲਾਨ ਕਰ ਚੁੱਕੇ ਹਨ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹੱਲ ਲਈ ਹਾਲੇ ਸੁਪਰ ਸਕਸ਼ਨ ਮਸ਼ੀਨ ਵੀ ਸ਼ੁਰੂ ਨਾ ਕਰਨਾ ਆਪਣੇ ਆਪ ਵਿਚ ਚਿੰਤਾਜਨਕ ਹੈ ਜਿਸ ਕਰਕੇ ਉਹਨਾਂ ਵਲੋਂ ਹੋਰ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਸ਼ਨੀਵਾਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ।

NO COMMENTS