*ਸੀ,ਪੀ,ਆਈ ਆਗੂ ਹਰਦੇਵ ਸਿੰਘ ਅਰਸ਼ੀ ਤੇ ਕ੍ਰਿਸ਼ਨ ਚੋਹਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ*

0
29

ਮਾਨਸਾ 19/10/23 (ਸਾਰਾ ਯਹਾਂ/ਮੁੱਖ ਸੰਪਾਦਕ ): ਪਿਛਲੇ ਦਿਨੀ 19 ਸਾਲਾ ਅਗਨੀਪਥ ਸਕੀਮ ਤਹਿਤ ਭਰਤੀ ਹੋਏ ਨੋਜਵਾਨ ਅਮ੍ਰਿਤਪਾਲ ਸਿੰਘ ਕੋਟਲੀ ਕਲਾਂ ਜੋ ਜੰਮੂ ਕਸਮੀਰ ਵਿਖੇ ਆਪਣੀ ਡਿਉਟੀ ਦੌਰਾਨ ਦੇਸ਼ ਲਈ ਕਰਬਾਨ ਹੋ ਗਿਆ ਤੇ ਸਹੀਦੀ ਜਾਮ ਪੀ ਗਿਆ।ਅਫਸੋਸ਼ ਭਾਰਤ ਸਰਕਾਰ ਵੱਲੋ ਉਕਤ ਨੋਜਵਾਨ ਨੂੰ ਸਰਕਾਰੀ ਮਾਨ ਸਨਮਾਨ ਤਹਿਤ ਕੋਈ ਸਲਾਮੀ ਦਿੱਤੇ ਬਗੈਰ ਅਤੇ ਸਹੀਦ ਨਾ ਮੰਨਣਾ ਭਾਰਤੀ ਫੋਜ ਦੇ ਸਨਮਾਨ ਨੂੰ ਠੇਸ਼ ਪਹੁੰਚਾਈ ਗਈ ਹੈ ਜੋ ਅਤੀ ਨਿੰਦਨਯੋਗ ਤੇ ਨਿਖੇਧੀ ਲਾਈਕ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ,ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਕੀਤਾ।
ਇਸ ਸਮੇਂ ਕਮਿਉਨਿਸਟ ਆਗੂਆਂ ਨੇ ਭਾਰਤ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਸਹੀਦ ਦਾ ਦਰਜਾ ਦਿੱਤਾ ਅਤੇ ਸਹੀਦੀ ਦਾ ਜਾਮ ਪੀਣ ਵਾਲੇ ਨੋਜਵਾਨ ਦੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦਿੱਤੀਆ ਜਾਣ,ਅਗਨੀਪਥ ਸਕੀਮ ਨੂੰ ਫੋਰੀ ਬੰਦ ਕਰਦੇ ਇਸ ਸਕੀਮ ਤਹਿਤ ਭਰਤੀ ਹੋਏ ਨੋਜਵਾਨਾ ਨੂੰ ਪੱਕੀ ਭਰਤੀ ਵਿੱਚ ਲਿਆ ਜਾਵੇ ਅਤੇ ਨਵੀਂਂ ਪੱਕੀ ਭਰਤੀ ਕੀਤੀ ਜਾਵੇ।ਜਿਸ ਕਾਰਨ ਨੋਜਵਾਨ ਦੇ ਦੇਸ਼ ਲਈ ਪ੍ਰੇਮ ਭਾਵਨਾ ਤੇ ਕੁਰਬਾਨੀ ਦੀ ਭਾਵਨਾ ਜਾਰੀ ਰਹਿ ਸਕੇ।

NO COMMENTS