*ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਧੋਖੇ ਨਾਲ ਚੋਣ ਕਰਾਉਣ ਦਾ ਇਲਜ਼ਾਮ*

0
306

ਮਾਨਸਾ30 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਲਵਿੰਦਰ ਬਾਂਸਲ ਨੇ ਸੰਸਥਾ ਦੇ ਪ੍ਰਧਾਨ ਭਗਵਾਨ ਦਾਸ ਮਿੱਤਲ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਹਨ੍ਹੇਰੇ ਵਿਚ  ਰੱਖਦੇ ਹੋਏ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਗੈਰ ਹਾਜ਼ਰੀ ਵਿੱਚ ਇੱਕ ਮੀਟਿੰਗ ਬੁਲਾ ਕੇ ਖੁਦ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਦੇ ਦਿੱਤੇ। ਜਦੋਂ ਕਿ ਸੰਸਥਾ ਵਿੱਚ 361 ਮੈਂਬਰ ਹਨ ਪਰ ਇਸ ਮੀਟਿੰਗ ਵਿੱਚ ਕੁਝ  ਮੈਂਬਰਾਂ ਨੂੰ ਇਹ ਕਹਿ ਕੇ ਬੁਲਾਇਆ ਗਿਆ ਸੀ ਕਿ ਆਪਾਂ ਕਿਸੇ ਆਗੂ ਦਾ ਸਨਮਾਨ ਕਰਨਾ ਹੈ ।ਜਦੋਂਕਿ ਅਸਲ ਵਿਚ ਇਸ ਮੀਟਿੰਗ ਵਿੱਚ ਪ੍ਰਧਾਨਗੀ ਦੀ ਚੋਣ ਕਰਨੀ ਸੀ ਉਨ੍ਹਾਂ ਕਿਹਾ ਕਿ  ਅਤੇ ਬਣੇ ਪ੍ਰਧਾਨ ਭਗਵਾਨ ਦਾਸ ਮਿੱਤਲ ਨੇ ਸੁਸਾਇਟੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗਦੇ ਹੋਏ ਅਤੇ ਸੰਸਥਾ ਨੂੰ ਦੋ ਫਾੜ ਕਰਦੇ ਹੋਏ ਖੁਦ ਪ੍ਰਧਾਨਗੀ ਦਾ ਅਹੁਦਾ  ਹਾਸਲ ਕਰ ਲਿਆ। ਜਦੋਂਕਿ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਟਰਮ ਪੂਰੀ ਹੋਣ ਵਿੱਚ ਸਮਾਂ ਪਿਆ ਸੀ ਤਾਂ ਫਿਰ ਇੰਨੀ ਜਲਦੀ ਵਿੱਚ ਦੁਬਾਰਾ ਚੋਣ ਕਰਵਾਉਣ ਦੀ ਕੀ ਲੋੜ ਪੈ ਗਈ ਸੀ । ਉਨ੍ਹਾਂ ਆਪਣੀ ਸੰਸਥਾ  ਦੇ ਸਾਰੇ ਮੈਂਬਰਾਂ ਨੂੰ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰ ਜੋ ਆਪਣੇ ਆਪ ਬਣੇ ਹਨ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਨਾ ਕੀਤਾ ਜਾਵੇ । ਇਸ ਮਾਮਲੇ ਸਬੰਧੀ ਜਦੋਂ ਭਗਵਾਨ ਦਾਸ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣ ਸਬੰਧੀ ਸਾਰੇ ਅਹੁਦੇਦਾਰਾਂ ਨੂੰ ਸੁਨੇਹਾ ਭੇਜਿਆ ਗਿਆ ਸੀ ਦੋ ਅਹੁਦੇ ਖਾਲੀ ਪਏ ਸਨ ।ਜਿਸ ਕਰਕੇ ਸੁਸਾਇਟੀ ਦੀ ਦੁਬਾਰਾ ਚੋਣ ਕੀਤੀ  ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਸਮੇਂ ਸੌ ਦੇ ਕਰੀਬ ਮੈਂਬਰ ਹਾਜ਼ਰ ਸੀ ਇਸ ਲਈ ਇਹ ਕਹਿਣਾ ਕਿ ਕੁਝ ਮੈਂਬਰ ਸਨ ਸਰਾਸਰ ਗਲਤ ਹੈ ।ਅਸੀਂ ਸਹੀ ਤਰੀਕੇ ਨਾਲ ਚੋਣ ਕੀਤੀ ਹੈ ।

NO COMMENTS