ਬੁਢਲਾਡਾ 2 ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸਿਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਅਤੇ ਆਮ ਸ਼ਹਿਰੀਆਂ ਨੂੰ ਲਗਭਗ ਇੱਕ ਮਹੀਨੇ ਤੋਂ ਆਯੁਰਵੈਦਿਕ ਕਾੜੇ ਦੀ ਮੁੱਖ ਸੇਵਾ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਨੇ ਦਫ਼ਤਰ ਵਿੱਚ ਇਹ ਸੇਵਾ ਵਿਕਲਪ ਸਿਹਤ ਸੇਵਾ ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਉਪਲੱਬਧ ਹੈ। ਇਸ ਸੇਵਾ ਦਾ ਵਿਸਥਾਰ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰਾਂ ਨੇ ਗੁਡ ਮੌਰਨਿਗ ਕਲੱਬ ਦੇ ਮੈਂਬਰਾਂ ਨੂੰ ਇਹ ਕਾੜ੍ਹਾ ਪਿਲਾਇਆ ਜਾਦਾ ਹੈ। ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੁਆਰਾ ਮਨਜ਼ੂਰਸ਼ੁਦਾ ਇਸ ਕਾੜੇ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਕਾੜੇ ਵਿੱਚ ਨਿਸ਼ਚਿਤ ਮਾਤਰਾ ਵਿੱਚ ਤੁਲਸੀ ਪਾਊਡਰ, ਦਾਲਚੀਨੀ, ਕਾਲੀ ਮਿਰਚ, ਅਤੇ ਸੁੰਢ ਦੇ ਨਾਲ ਨਾਲ ਗੁੜ ਜਾਂ ਸ਼ਹਿਦ ਮਿਲਾਇਆ ਜਾਂਦਾ ਹੈ। ਸਵੇਰ ਗੁੱਡ ਮਾਰਨਿੰਗ ਕਲੱਬ ਵਿੱਚ ਇਹ ਸੇਵਾ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ ਅਤੇ ਕਮੇਟੀ ਮੈਂਬਰ ਪ੍ਰੇਮ ਚੰਦ ਨੇ ਕੀਤੀ। ਇਸ ਮੌਕੇ ਰਾਕੇਸ਼ ਗੋਇਲ, ਭਾਰਤ ਭੂਸ਼ਨ ਸਿੰਗਲਾ, ਸ਼ੁਭਮ ਸਿੰਗਲਾ, ਜਗਦੀਸ਼ ਰਾਏ, ਅਸ਼ੋਕ ਬਾਸਲ, ਰਵਿੰਦਰ ਸਿੰਗਲਾ ਆਦਿ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਬਹੁਤ ਪ੍ਰਸੰਸਾ ਕੀਤੀ।