*ਸੀਨੀਅਰ ਸਿਟੀਜ਼ਨ ਸੰਜੀਵ ਕੁਮਾਰ ਚੀਫ ਇੰਜੀਨੀਅਰ ਅਤੇ ਪ੍ਰਿੰ. ਗੁਰਮੀਤ ਪਲਾਹੀ ਦਾ ਕੀਤਾ  ਸਨਮਾਨ*

0
29

ਫਗਵਾੜਾ 25 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਦੁਆਬਾ ਸੀਨੀਅਰ ਸਿਟੀਜਨ ਸੰਸਥਾ ਵਲੋਂ ਕਰਵਾਏ ਪਲੇਠੇ ਸਮਾਗਮ ਦੌਰਾਨ ਸੰਜੀਵ ਕੁਮਾਰ ਚੀਫ ਇੰਜੀਨੀਅਰ (ਰਿਟਾਇਰਡ) ਪੰਜਾਬ ਸਟੇਟ ਪਾਵਰਕੌਮ ਅਤੇ ਗੁਰਮੀਤ ਸਿੰਘ ਪਲਾਹੀ ਪ੍ਰਿੰਸੀਪਲ (ਰਿਟਾਇਰਡ) ਦਾ ਆਪੋ ਆਪਣੇ ਖੇਤਰ ਵਿਚ ਕੀਤੀਆਂ ਵੱਡੀਆਂ ਪ੍ਰਾਪਤੀ ਲਈ ਸਨਮਾਨ ਕੀਤਾ ਗਿਆ। ਜਿਸ ਵਿੱਚ ਦੋਨਾਂ ਸਖਸ਼ੀਅਤਾਂ ਨੂੰ ਮਾਣ ਪੱਤਰ, ਮੰਮਟੋ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ । ਇਸ ਸਮਾਗਮ ਵਿੱਚ ਵੱਡੀ ਗਿਣਤੀ ਸੀਨੀਅਰ ਸਿਟੀਜ਼ਨ ਪੂਰੇ ਦੁਆਬਾ ਖਿੱਤੇ ਵਿਚੋਂ ਮੌਜੂਦ ਸਨ, ਜਿਸ ਵਿੱਚ ਪਾਵਰਕਾਮ ਦੇ ਸੀਨੀਅਰ ਸਿਟੀਜ਼ਨ ਦੀ ਬਹੁਤਾਤ ਸੀ।ਸੰਜੀਵ ਕੁਮਾਰ ਚੀਫ ਇੰਜੀਨੀਅਰ (ਰਿਟਾਇਰਡ) ਜਿਹਨਾਂ ਨੇ ਤਿੰਨ ਦਹਾਕੇ ਤੋਂ ਵੱਧ ਸਮਾਂ ਪੰਜਾਬ ਸਟੇਟ ਕਾਰਪੋਰੇਸ਼ਨ ਵਿੱਚ ਸਫਲਤਾ ਨਾਲ ਸੇਵਾ ਨਿਭਾਈ ਅਤੇ ਇਸ ਦੌਰਾਨ ਨਵੇਂ ਦਿੱਸਹਦੇ ਸਿਰਜੇ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਮਿਹਨਤ ਕਰਨ ਵਾਲਾ ਕੋਈ ਵੀ ਸੁੱਚਜਾ ਵਿਅਕਤੀ ਜ਼ਿੰਦਗੀ ‘ਚ ਕਦੇ ਰਿਟਾਇਰ ਨਹੀਂ ਹੁੰਦਾ, ਸਗੋਂ ਲੰਮੇਰੀ ਜ਼ਿੰਦਗੀ ‘ਚ ਵੱਡੇ ਤਜ਼ਰਬੇ ਹਾਸਲ ਕਰਦਾ ਹੈ ਅਤੇ ਲੋਕਾਂ ਦਾ ਰਾਹ ਦਸੇਰਾ ਬਣਦਾ ਹੈ। ਉਹਨਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਮਾਜ ਦਾ ਮੱਹਤਵਪੂਰਨ ਅੰਗ ਹਨ, ਜਿਹਨਾਂ ਦੀਆਂ ਸੇਵਾਵਾਂ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ। ਗੁਰਮੀਤ ਸਿੰਘ ਪਲਾਹੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਲੇਖਕ, ਕਾਲਮ ਨਵੀਸ ਹਨ ਅਤੇ ਜਿਹਨਾਂ ਨੇ ਲੇਖਨੀ ਦੇ ਨਾਲ-ਨਾਲ ਤਕਨੀਕੀ ਸਿੱਖਿਆ ਅਤੇ ਪੇਂਡੂ ਵਿਕਾਸ ਲਈ ਸ਼ਲਾਘਾ ਯੋਗ ਉਪਰਾਲਾ ਕੀਤਾ ਨੇ ਦੁਆਬਾ ਸੀਨੀਅਰ ਸਿਟੀਜਨ ਸੰਸਥਾ ਦੀ ਸਥਾਪਨਾ ਕੀਤੇ ਜਾਣ ਨੂੰ ਇੱਕ ਵਧੀਆ ਕਦਮ ਕਿਹਾ । ਉਹਨਾਂ ਨੇ ਕਿਹਾ ਕਿ ਉਮਰ ਦੇ ਵਾਧੇ ਨਾਲ ਮਨੁੱਖ ਵਧੇਰੇ ਕਾਰਜ਼ਸ਼ੀਲ ਹੋਕੇ ਸਮਾਜ ਸੇਵਾ ਨਿਭਾ ਸਕਦਾ ਹੈ ਅਤੇ ਅਗਲੀ ਪੀੜ੍ਹੀ ਉਹਨਾਂ ਦੇ ਤਜ਼ਰਬੇ ਤੋਂ ਸਿੱਖ ਸਕਦੀ ਹੈ।ਸਮਾਗਮ ਵਿੱਚ ਦੋਹਾਂ ਸਖ਼ਸ਼ੀਅਤਾਂ ਸੰਬੰਧੀ ਸੰਸਥਾ ਵਲੋਂ ਮਾਣ ਪੱਤਰ ਪੜੇ ਗਏ। ਡੀ.ਐਸ. ਪੀ. ਸੀਤਲ ਸਿੰਘ, ਇੰਜੀਨੀਅਰ ਰੇਸ਼ਮ ਲਾਲ ਅਤੇ ਹੋਰਨਾਂ ਨੇ ਅਪਣੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਗ਼ਜ਼ਲਗੋ ਬਲਦੇਵ ਰਾਜ ਕੋਮਲ, ਲਸ਼ਕਰ ਸਿੰਘ ਢੰਡਵਾੜਵੀ ਨੇ ਗ਼ਜ਼ਲਾਂ ਅਤੇ ਗੀਤ ਸੁਣਾਏ ਅਤੇ ਸਮਾਗਮ ਵਿੱਚ ਚੰਗਾ ਰੰਗ ਬੰਨਿਆ।ਇਸ ਸਮੇਂ ਇੰਜੀਨੀਅਰ ਬਲਬੀਰ ਸਿੰਘ ਐਸਡੀਓ ਰਿਟਾਇਰਡ, ਇੰਜੀਨੀਅਰ ਬਲਵਿੰਦਰ ਸਿੰਘ ਫੋਰਮੈਨ, ਇੰਜੀਨੀਅਰ ਰੇਸ਼ਮ ਲਾਲ ਸੀ ਐਚ ਡੀ ਰਿਟਾਇਰ,ਸੀ਼੍ ਲਸ਼ਕਰ ਸਿੰਘ ਢੰਡਵਾੜਵੀ, , ਇੰਜੀਨੀਅਰ ਜਰਨੈਲ ਸਿੰਘ ਸੰਸਥਾ ਦਾ ਪ੍ਰਧਾਨ,ਇੰਜੀਨੀਅਰ ਮਨਜੀਤ ਕੁਮਾਰ ਨਵਾਂਸ਼ਹਿਰ, ਇੰਜੀਨੀਅਰ ਰਾਮ ਲੁਭਾਇਆ ਬੰਗਾ,ਸੀ੍ ਸੀਤਲ ਸਿੰਘ ਡੀਐਸਪੀ ਰਿਟਾਇਰਡ, ਇੰਜੀਨੀਅਰ ਗੁਰਦੇਵ ਸਿੰਘ ਢੱਡੇ,ਸੀ੍ ਰਾਮ ਸਰਨ ਏ ਐਸ ਆਈ ਰਿਟਾਇਰਡ, ਇੰਜੀਨੀਅਰ ਕੁਲਦੀਪ ਸਿੰਘ ਹੁਸ਼ਿਆਰਪੁਰ, ਇੰਜੀਨੀਅਰ ਅਮਰੀਕ ਸਿੰਘ ਐਸ ਡੀ ਓ ਰਿਟਾਇਰਡ, ਇੰਜੀਨੀਅਰ ਯਸ ਪਾਲ ਐਸ ਡੀ ਓ ਰਿਟਾਇਰਡ, ਇੰਜੀਨੀਅਰ ਮਨੋਹਰ ਸਿੰਘ ਐਸ ਡੀ ਓ ਰਿਟਾਇਰਡ, ਇੰਜੀਨੀਅਰ ਅਰੁਣ ਕੁਮਾਰ ਸੀ ਐਚ ਡੀ ਰਿਟਾਇਰ,ਸੀ੍ ਸੁਖਦੇਵ ਸਾਹਨੀ ਸੁਪਰਡੈਂਟ ਗਰੇਡ- 1 ਰਿਟਾਇਰਡ, ਇੰਜੀਨੀਅਰ ਹਰਕਿਸ਼ਨ ਲਾਲ ਜੇਈ ਰਿਟਾਇਰਡ,ਪ੍ਰਿੰਸੀਪਲ ਗੁਰਨਾਮ ਸਿੰਘ ਰਿਟਾਇਰਡ, ਸ੍ਰੀ ਸੁਖਵਿੰਦਰ ਸਿੰਘ ਪਲਾਹੀ, ਸ੍ਰੀ ਕੁਲਵਿੰਦਰ ਸਿੰਘ ਸਮਰਾਏ,ਸੀ੍ ਬਲਦੇਵ ਰਾਜ ਕੋਮਲ ਰਿਟਾਇਰਡ ਬੈਂਕ ਮੈਨੇਜਰ ਆਦਿ ਹਾਜ਼ਰ ਸਨ।ਅੰਤ ਵਿਚ ਸੰਸਥਾ ਦੇ ਜਨਰਲ ਸਕੱਤਰ ਇੰਜੀਨੀਅਰ ਬਲਬੀਰ ਸਿੰਘ ਵੱਲੋਂ ਸਾਰਿਆਂ ਦਾ ਇਥੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

NO COMMENTS