*ਸੀਨੀਅਰ ਸਿਟੀਜਨ ਕੋਂਸਲ ਅਤੇ ਸ਼੍ਰੀ ਸਨਾਤਮ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਟੀਕਾਕਰਨ ਕੈਂਪ ਲਗਾਇਆ ਸਾਬਕਾ ਵਿਧਾਇਕ ਮਿੱਤਲ ਨੇ ਟੀਕਾ ਲਗਾ ਕੇ ਕੈਂਪ ਦੀ ਸ਼ੁਰੂਆਤ ਕਰਵਾਈ*

0
45

ਮਾਨਸਾ 1 ਮਈ  (ਸਾਰਾ ਯਹਾਂ/ਮੁੱਖ ਸੰਪਾਦਕ) :ਸੀਨੀਅਰ ਸਿਟੀਜਨ ਕੋਂਸਲ ਮਾਨਸਾ ਅਤੇ ਸ਼੍ਰੀ ਸਨਾਤਮ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਕੋਵਿਡ-19 ਨੂੰ ਮਾਤ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ, ਜਿਲ੍ਹਾ ਪੁਲਿਸ ਅਤੇ ਸਿਹਤ ਵਿਭਾਗ ਦੇ ਪੂਰਨ ਸਹਿਯੋਗ ਨਾਲ ਅੱਜ ਕੋਰੋਨਾ ਟੀਕਾਕਰਨ ਕੈਂਪ ਨਾਨਕ ਮੱਲ ਧਰਮਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਹਲਕਾ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਰੀਬਨ ਕੱਟ ਕੇ ਅਤੇ ਆਪਣੇ ਪਹਿਲਾ ਟੀਕਾ ਲਗਾ ਕੇ ਕੈਪ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਚੇਅਰਮੈਨ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਤਿਹ ਮਿਸ਼ਨ ਤਹਿਤ ਲੋਕਾਂ ਦੀ ਸਿਹਤ ਸੰਭਾਲ ਦੇ ਮੱਦੇਨਜਰ ਵੱਧ ਤੋਂ ਵੱਧ ਟੀਕਾਕਰਨ ਕਰਵਾਇਆ ਜਾਵੇ ਅਤੇ ਲੋੜ ਪੈਣ ਤੇ ਟੈਸਟ ਕਰਵਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੋ ਗਜ ਦੀ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਣ ਕੇ ਰੱਖਣਾ, ਬਿਨ੍ਹਾਂ ਕੰਮ ਤੋਂ ਘਰੋਂ ਬਾਹਰ ਨਾ ਜਾਣਾ, ਲਾੱਕਡਾਊਨ ਦੀ ਪਾਲਣਾ ਕਰਨਾ, ਪੁਲਿਸ ਪ੍ਰਸ਼ਾਸ਼ਨ ਨੂੰ ਬਣਦਾ ਸਹਿਯੋਗ ਕਰਨਾ, ਹਰ ਇੱਕ ਲੋੜਵੰਦ ਦੀ ਮਦਦ ਕਰਨ ਨਾਲ ਹੀ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਮੌਕੇ ਸੀਨੀਅਰ ਸਿਟੀਜਨ ਕੋਂਸਲ ਦੇ ਪ੍ਰਧਾਨ ਰੂਲਦੂ ਰਾਮ ਬਾਂਸਲ ਅਤੇ

ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਪਰਮਜੀਤ ਜਿੰਦਲ ਨੇ ਦੱਸਿਆ ਕਿ ਇਸ ਟੀਕਾਕਰਨ ਕੈਂਪ ਵਿੱਚ 150 ਵਿਅਕਤੀਆਂ ਦੇ ਟੀਕਾਕਰਨ ਕੀਤਾ ਗਿਆ। ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਮਾ: ਰੂਲਦੂ ਰਾਮ ਬਾਂਸਲ, ਪਰਮਜੀਤ ਜਿੰਦਲ, ਵਿਨੋਦ ਕੁਮਾਰ ਭੰਮਾ, ਅਸ਼ੋਕ ਗੋਇਲ, ਜਗਤ ਰਾਮ, ਮੁਨੀਸ਼ ਗੋਇਲ, ਪਾਲ ਰਾਮ ਪਰੋਚਾ, ਮੋਤੀ ਲਾਲ ਫੱਤਾ, ਹੁਕਮ ਚੰਦ ਬਾਂਸਲ, ਸ਼ਾਮ ਲਾਲ ਗੋਇਲ, ਜਗਦੀਸ਼ ਰਾਏ ਬਾਂਸਲ, ਠਾਕੁਰ ਦਾਸ ਬਾਂਸਲ, ਮਹਿੰਦਰ ਸਿੰਘ, ਕ੍ਰਿਸ਼ਨ ਫੱਤਾ, ਕ੍ਰਿਸ਼ਨ ਬਾਂਸਲ, ਈਸ਼ਵਰ ਗੋਇਲ, ਥਾਣਾ ਸਿਟੀ-1 ਦੇ ਮੁੱਖੀ ਅੰਗਰੇਜ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਨੇ ਵੱਡਮੁੱਲਾ ਯੋਗਦਾਨ ਪਾਇਆ।

NO COMMENTS