*ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਫੁੱਲਮਾਲਾ ਅਰਪਣ ਕਰਕੇ ਲਿਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਸ਼ੀਰਵਾਦ*

0
7

ਫਗਵਾੜਾ 3 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਨਿਗਮ ਫਗਵਾੜਾ ਦੇ ਨਵ ਨਿਯੁਕਤ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿਖੇ ਸਥਾਪਿਤ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਤੇ ਫੁੱਲ ਮਾਲਾ ਅਰਪਣ ਕਰਕੇ ਅਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸੀਨੀਅਰ ਬਸਪਾ ਆਗੂ ਭਗਵਾਨ ਸਿੰਘ ਚੌਹਾਨ, ਭਾਗ ਸਿੰਘ ਭਰਪੁਰ ਅਤੇ ਪਰਵੀਨ ਬੰਗਾ ਵਿਸ਼ੇਸ਼ ਤੌਰ ਤੇ ਫਗਵਾੜਾ ਪੁੱਜੇ। ਸਮੂਹ ਬਸਪਾ ਆਗੂਆਂ ਨੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਵੋਟਰਾਂ ਨੇ ਪਾਰਟੀ ਨੂੰ ਇਤਿਹਾਸਕ ਜਿੱਤ ਦਿੱਤੀ ਹੈ। ਜਿਸ ਦੇ ਲਈ ਉਹ ਵੋਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਉੱਚਾ ਹੋ ਰਿਹਾ ਹੈ ਅਤੇ ਪਾਰਟੀ ਵਰਕਰਾਂ ਵਿਚ ਵੀ ਭਾਰੀ ਉਤਸ਼ਾਹ ਹੈ। ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਮੁੜ ਸਾਹਿਬ ਕਾਂਸ਼ੀ ਰਾਮ ਦੇ ਦੌਰ ਵਾਲੀ ਰੰਗਤ ਫੜ੍ਹਨ ਲੱਗ ਪਈ ਹੈ। ਉਹਨਾਂ ਨੇ ਵਿਸ਼ਵਾਸ ਦੁਆਇਆ ਕਿ ਉਹਨਾਂ ਨੇ ਆਪਣੇ ਵਾਰਡ ਦੇ ਵੋਟਰਾਂ ਨਾਲ ਜੋ ਵਾਅਦੇ ਕੀਤੇ ਹਨ ਉਹ ਸਾਰੇ ਵਾਅਦੇ ਇੰਨਬਿਨ ਪੂਰੇ ਕਰਨਗੇ ਅਤੇ ਬਤੌਰ ਸੀਨੀਅਰ ਡਿਪਟੀ ਮੇਅਰ ਸ਼ਹਿਰ ਦੇ ਵਿਕਾਸ ਨੂੰ ਵੀ ਪੂਰੀ ਤਨਦੇਹੀ ਨਾਲ ਆਪਣੇ ਸਾਥੀ ਮੇਅਰ ਰਾਮਪਾਲ ਉੱਪਲ ਅਤੇ ਡਿਪਟੀ ਮੇਅਰ ਵਿੱਕੀ ਸੂਦ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਨ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਬਸਪਾ ਕੌਂਸਲਰ ਚਿਰੰਜੀ ਲਾਲ ਕਾਲਾ ਅਤੇ ਅਮਨਦੀਪ ਕੌਰ ਕੌਂਸਲਰ ਤੋਂ ਇਲਾਵਾ ਲੇਖਰਾਜ ਜਮਾਲਪੁਰ ਇੰਚਾਰਜ ਫਗਵਾੜਾ, ਇੰਜੀਨੀਅਰ ਪ੍ਰਦੀਪ ਮੱਲ ਜਿਲ੍ਹਾ ਵਾਈਸ ਪ੍ਰਧਾਨ, ਹਰਭਜਨ ਖਲਵਾੜਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਅਮਰਜੀਤ ਖੁੱਤਣ ਸਾਬਕਾ ਬਲਾਕ ਸੰਮਤੀ ਮੈਂਬਰ, ਰਮੇਸ਼ ਕੌਲ ਸਾਬਕਾ ਕੌਂਸਲਰ, ਦਿਹਾਤੀ ਪ੍ਰਧਾਨ ਪਰਮਿੰਦਰ ਬੋਧ, ਸੁਰਜੀਤ ਭੁੱਲਾਰਾਈ, ਰਾਮਮੂਰਤੀ ਖੇੜਾ, ਸਰਪੰਚ ਮਨਜੀਤ ਮਾਨ ਗੰਡਵਾ, ਬੰਟੀ ਕੌਲਸਰ, ਮਨੀ ਪੀਪਾਰੰਗੀ, ਬਿੱਲਾ ਸਰਪੰਚ, ਐਡਵੋਕੇਟ ਰੋਮੀ ਬਸਰਾ, ਮੇਜਰ ਬਸਰਾ, ਧੀਰਜ ਬਸਰਾ, ਸ਼ੋਭਾ ਬਸਰਾ, ਰਤਨ ਕੈਲੇ, ਬਲਵਿੰਦਰ ਬੋਧ, ਅਰੁਣ ਸੁਮਨ ਸਮੇਤ ਬਸਪਾ ਫਗਵਾੜਾ ਦੇ ਸਮੂਹ ਵਰਕਰ ਹਾਜਰ ਸਨ।

NO COMMENTS