ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ ਕਰੇਗੀ ਸੋਨੀਆ ਗਾਂਧੀ, ਕਿਸਾਨ ਅੰਦੋਲਨ ਬਾਰੇ ਬਣਾਈ ਜਾਵੇਗੀ ਰਣਨੀਤੀ

0
27

ਨਵੀਂ ਦਿੱਲੀ 09,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਅੱਜ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਕਿਸਾਨੀ ਅੰਦੋਲਨ (Farmers Protest) ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਕਰੇਗੀ। ਇਹ ਬੈਠਕ ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਠਵੇਂ ਦੌਰ ਵਿੱਚ ਗੱਲਬਾਤ ਦੇ ਡੈੱਡਲੌਕ ਤੋਂ ਬਾਅਦ ਹੋਣ ਜਾ ਰਹੀ ਹੈ। ਇਸ ਵਰਚੁਅਲ ਬੈਠਕ ਵਿਚ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਖੇਤੀਬਾੜੀ ਕਾਨੂੰਨਾਂ (Farm Laws) ਦਾ ਵਿਰੋਧ ਕਰਨ ਵਾਲੇ ਇੰਚਾਰਜਾਂ ਨਾਲ ਇੱਕ ਰਣਨੀਤੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਕਾਂਗਰਸ ਪਹਿਲਾਂ ਹੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ। ਸੋਨੀਆ ਗਾਂਧੀ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਸੁਤੰਤਰ ਭਾਰਤ ਦੀ “ਸਭ ਤੋਂ ਹੰਕਾਰੀ” ਸਰਕਾਰ ਦੱਸਿਆ ਸੀ ਅਤੇ ਮੰਗ ਕੀਤੀ ਸੀ ਕਿ ਕਾਨੂੰਨਾਂ ਨੂੰ ਵਾਪਸ ਲੈ ਆਪਣਾ “ਰਾਜ ਧਰਮ” ਨਿਭਾਉਣ ਲਈ ਕਿਹਾ ਸੀ।

ਖੇਤੀਬਾੜੀ ਕਾਨੂੰਨਾਂ ‘ਤੇ ਹਮਲਾਵਰ ਰੁਖ ਦੀ ਬਣ ਰਹੀ ਯੋਜਨਾਬੰਦੀ

ਏਐਨਆਈ ਦੀ ਇੱਕ ਰਿਪੋਰਟ ‘ਚ ਸੂਤਰਾਂ ਨੇ ਕਿਹਾ ਹੈ ਕਿ ਕਾਂਗਰਸ ਹੁਣ ਕੇਂਦਰ ਦੇ ਖਿਲਾਫ ਹਮਲਾਵਰ ਅਤੇ ਜ਼ਮੀਨੀ ਸੰਘਰਸ਼ ਦੀ ਯੋਜਨਾ ਬਣਾ ਰਹੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ।

NO COMMENTS