ਸੀਨੀਅਰ ਐਡਵੋਕੇਟ ਰਾਜ ਕੁਮਾਰ ਕੋਟਲੀ ਨੂੰ ਛੱਬੀ ਜਨਵਰੀ ਮੌਕੇ ਸਨਮਾਨਤ ਕੀਤਾ ਗਿਆ

0
203

ਮਾਨਸਾ 26, ਜਨਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) ਗਣਤੰਤਰ ਦਿਵਸ ਦੇ ਮੌਕੇ ਤੇ ਛੱਬੀ ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣ ਦੇ ਸਮਾਰੋਹ ਵਿਚ ਸ਼ਾਮਲ ਸ੍ਰੀ ਵਿਜੈਇੰਦਰ ਸਿੰਗਲਾ ਮਾਣਯੋਗ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਦੀ ਅਗਵਾਈ ਵਿਚ ਬਹੁ ਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ।ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਲੋਕਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਵਿਜੇ ਇੰਦਰ ਸਿੰਗਲਾ ਵੱਲੋਂ ਰਾਜ ਕੁਮਾਰ ਕੋਟਲੀ ਸੀਨੀਅਰ ਐਡਵੋਕੇਟ ਮਾਨਸਾ ਵਧੀਕ ਜ਼ਿਲ੍ਹਾ ਜੱਜ ਕੋਰਟ ਦੀ ਸਥਾਪਨਾ ਲਈ ਕੀਤੇ ਅਣਥੱਕ ਯਤਨਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿਵਾਉਣ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ।

ਇੱਥੇ ਜ਼ਿਕਰਯੋਗ ਹੈ ਕਿ ਰਾਜ ਕੁਮਾਰ ਕੋਟਲੀ ਸੀਨੀਅਰ ਐਡਵੋਕੇਟ ਇੱਕ ਬਹੁਤ ਹੀ ਨੇਕ ਦਿਲ ਅਤੇ ਸਾਫ਼ ਸੁਥਰੀ ਇਮੇਜ ਵਾਲੇ ਇਨਸਾਨ ਹਨ। ਜੋ ਗ਼ਰੀਬ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਹੀ ਅੱਗੇ ਵਧ ਕੇ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਫਰੀ ਵਿਚ ਕਾਨੂੰਨੀ ਸਹਾਇਤਾ ਦਿਵਾਉਂਦੇ ਹਨ। ਅਤੇ ਸਮੇਂ ਸਮੇਂ ਤੇ ਸੈਮੀਨਾਰ ਅਤੇ ਕੈਂਪ ਲਾ ਕੇ ਲੋਕਾਂ ਨੂੰ ਫੌਰੀ ਸਹਾਇਤਾ ਲੈਣ ਲਈ ਜਾਗਰੂਕ ਵੀ ਕਰਦੇ ਹਨ ਉਨ੍ਹਾਂ ਵੱਲੋਂ ਸਮਾਜ ਵਿੱਚ ਵਿਚਰਦਿਆਂ ਸੈਂਕੜੇ ਹੀ ਲੋਕਾਂ ਨੂੰ ਇਨਸਾਫ ਦਿਵਾਇਆ ਗਿਆ ਹੈ ।ਇਸੇ ਸਦਕਾ ਹੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਸ਼ਹਿਰ ਦੇ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਵੱਲੋਂ ਰਾਜ ਕੁਮਾਰ ਕੋਟਲੀ ਨੂੰ ਛੱਬੀ ਜਨਵਰੀ ਮੌਕੇ ਸਨਮਾਨਤ ਕਰਨ ਅਤੇ

ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਹੋ ਜਿਹੇ ਚੰਗੇ ਇਨਸਾਨਾਂ ਨੂੰ ਕੰਮ ਕਰਨ ਲਈ ਹੋਰ ਪ੍ਰੇਰਨਾ ਮਿਲੇਗੀ ।ਅਤੇ ਉਹ ਆਉਣ ਵਾਲੇ ਸਮੇਂ ਵਿੱਚ ਪੈਸੇ ਦੀ ਘਾਟ ਕਾਰਨ ਇਨਸਾਫ ਬਿਨਾਂ ਨਹੀਂ ਰਹਿਣਗੇ ਅਤੇ ਉਨ੍ਹਾਂ ਨੂੰ ਫ੍ਰੀ ਵਿਚ ਕਾਨੂੰਨੀ ਸਹਾਇਤਾ ਦਿਵਾਉਣ ਲਈ ਰਾਜ ਕੁਮਾਰ ਕੋਟਲੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ ।ਇਸ ਮੌਕੇ ਨਰੇਸ਼ ਕੁਮਾਰ ਸਿੰਗਲਾ ਐਡਵੋਕੇਟ ਨੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਸਮਾਜ ਸੇਵੀ ਅਤੇ ਅਗਾਂਹਵਧੂ ਸੋਚ ਦੇ ਇਨਸਾਨਾਂ ਨੂੰ ਸਨਮਾਨਤ ਕਰਕੇ ਸਮਾਜ ਸੇਵਾ ਅਤੇ ਸਮਾਜ ਵਿੱਚ ਚੰਗੇ ਕੰਮਾਂ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਵਧੀਆ ਹੈ।

NO COMMENTS