*ਸੀਐੱਮ ਚੰਨੀ ਦਾ ਕੈਪਟਨ ‘ਤੇ ਪਲਟਵਾਰ, ਕਿਹਾ ਜੇ ਪਾਣੀ, ਬਿਜਲੀ ਬਿੱਲ ਮੁਆਫ ਕਰਨਾ ਬਰਬਾਦੀ ਤਾਂ ਇਹ ਬਰਬਾਦੀ ਮੈਨੂੰ ਮਨਜ਼ੂਰ*

0
16

12 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਦੇ ਲੋਕ ਇਕ ਪਾਸੇ ਹੋ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਨੂੰ ਹੀ ਜਿਤਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਭਦੌੜ ਤੋਂ ਦੋਵੇਂ ਭਰਾਵਾਂ ਦੇ ਜਿੱਤ ਦਾ ਝੰਡਾ ਲਹਿਰਾ ਕੇ ਮਾਲਵੇ ਦਾ ਪਾਸਾ ਵੱਟਣਾ ਹੈ।


ਕੇਜਰੀਵਾਲ ਦੀ ਪਤਨੀ ਲਈ ਦਿੱਤਾ ਵੱਡਾ ਬਿਆਨ– ਅਰਵਿੰਦ ਕੇਜਰੀਵਾਲ ਦੀ ਪਤਨੀ ਵੱਲੋਂ ਪੰਜਾਬ ‘ਚ ਚੋਣ ਪ੍ਰਚਾਰ ਕਰਨ ਦੇ ਮੁੱਦੇ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਪਤਨੀ ਦੀ ਨਜ਼ਰ ਪੰਜਾਬ ‘ਤੇ ਹੈ ਅਤੇ ਉਹ ਪੰਜਾਬ ਦੀ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ।

CM ਚੰਨੀ ‘ਤੇ ਕੈਪਟਨ ਦਾ ਹਮਲਾ
ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਚੰਨੀ ਸਰਕਾਰ ‘ਤੇ ਹਮਲਾ ਕਰਕੇ ਕਰੋੜਾਂ ਰੁਪਏ ਬਰਬਾਦ ਕਰਨ ਦੇ ਸਵਾਲ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਕਿਹਾ ਜਾਂਦਾ ਸੀ ਕਿ ਖਜ਼ਾਨਾ ਖਾਲੀ ਹੈ। ਪਰ ਹੁਣ ਮੇਰੀ ਸਰਕਾਰ ਲੋਕਾਂ ਲਈ ਬਿਹਤਰ ਕੰਮ ਕਰ ਰਹੀ ਹੈ। ਜੇਕਰ ਪਾਣੀ ਦੇ ਬਿੱਲ ਮੁਆਫ਼ ਕਰਨਾ, ਬਿਜਲੀ ਦਰਾਂ ਘਟਾਉਣਾ, ਪੈਟਰੋਲ ਦੇ ਰੇਟ ਘਟਾਉਣਾ ਫਜ਼ੂਲਖ਼ਰਚੀ ਹੈ ਤਾਂ ਮੈਂ ਇਸ ਬਰਬਾਦੀ ਨੂੰ ਸਵੀਕਾਰ ਕਰਦਾ ਹਾਂ

NO COMMENTS