*ਸਿੱਧ ਬਾਬਾ ਬਾਲਕ ਨਾਥ ਮੰਦਿਰ ਮਾਨਸਾ ਵਿੱਖੇ ਲੰਗਰ ਹਾਲ ਦੀ ਛੱਤ ਮਾਨਸਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਈ ਗਈ*

0
21

ਮਾਨਸਾ 03 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫੇਅਰ ਕਮੇਟੀ ਮਾਨਸਾ ਵੱਲੋਂ ਸਿੱਧ ਬਾਬਾ ਬਾਲਕ ਨਾਥ ਮੰਦਿਰ ਮਾਨਸਾ ਵਿੱਖੇ ਲੰਗਰ ਹਾਲ ਦੀ ਛੱਤ ਮਾਨਸਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਈ ਗਈ ਇਸ ਮੌਕੇ ਕਮੇਟੀ ਦੇ ਪ੍ਰਧਾਨ ਭੀਮ ਸੈਨ ਗੋਇਲ ਨੇ ਦੱਸਿਆ ਕਿ ਬਾਬਾ ਜੀ ਦਾ ਮੰਦਿਰ ਜੋ ਕਿ ਐਲ,ਆਈ,ਸੀ ਦੀ ਬੈਕ ਸਾਈਡ ਸਿਰਸਾ ਰੋਡ ਉੱਪਰ ਸਥਿਤ ਹੈ ਇੱਥੇ ਭਗਤਾਂ ਦੀ ਸੱਚੇ ਦਿਲੋਂ ਮੰਗੀ ਹਰ ਮੰਨਤ ਪੂਰੀ ਹੁੰਦੀ ਹੈ ਅਤੇ ਇਹ ਮੰਦਿਰ ਕਮੇਟੀ ਲੋੜਵੰਦਾਂ ਅਤੇ ਗਰੀਬਾਂ ਦੀ ਮੱਦਦ ਲਈ ਹਰ ਸਮੇ ਤਿਆਰ ਰਹਿੰਦੀ ਹੈ! ਕਮੇਟੀ ਦੇ ਮਨੋਹਰ ਲਾਲ ਭੱਟੀ ਅਤੇ ਐੱਮ,ਸੀ ਦਵਿੰਦਰ ਪਾਲ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਲੰਗਰ ਹਾਲ ਜੋ ਕਿ ਉਸਾਰੀ ਅਧੀਨ ਸੀ ਉਸਦੀ ਅੱਜ ਸਾਰੀ ਸੰਗਤ ਦੇ ਸਹਿਯੋਗ ਨਾਲ ਅਤੇ ਬਾਬਾ ਜੀ ਦੀ ਕ੍ਰਿਪਾ ਸਦਕਾ ਅੱਜ ਛੱਤ ਪੈ ਗਈ ਹੈ ਅਤੇ ਸਾਰੇ ਮਾਨਸਾ ਨਿਵਾਸੀ ਇਸ ਸ਼ੁਭ ਕਾਰਜ ਲਈ ਵਧਾਈ ਦੇ ਪਾਤਰ ਹਨ ਅਤੇ ਸੰਗਤਾਂ ਨੂੰ ਅਪੀਲ ਬੇਨਤੀ ਕੀਤੀ ਕਿ ਇਸ ਸ਼ੁਭ ਕਾਰਜ ਵਿੱਚ ਵੱਧ ਤੋਂ ਵੱਧ ਹਿਸਾ ਪਾ ਕੇ ਪੁੰਨ ਦੇ ਭਾਗੀ ਬਣੋ ਇਸ ਮੌਕੇ ਕਮੇਟੀ ਦੇ ਰਮੇਸ਼ ਛੋਟੂ,ਵਿਨੋਦ ਕਪੂਰ,ਸੱਤਪਾਲ ਡੀਟ,ਨੈਬੀ ਸਿੰਗਲਾ,ਰਮੇਸ਼ ਮੇਸ਼ੀ,ਰਿੱਚੀ ਡੀਟ,ਰਾਜ ਜੈਨ ਆਦਿ ਹਾਜ਼ਰ ਸਨ !

NO COMMENTS