*ਸਿੱਧੂ ਮੂਸੇਵਾਲਾ ਦੀ ਮੌਤ ਦੀ ਇਕ ਮਹੀਨਾ ਬਰਸੀ ਤੇ ਪ੍ਰਸ਼ੰਸਕ ਵੱਲੋਂ ਸ਼ਰਧਾਂਜਲੀ, ਸਸਕਾਰ ਵਾਲੀ ਥਾਂ ਤੇ ਲਗਾਇਆ ਮੂਸੇਵਾਲੇ ਦਾ ਬੁੱਤ*

0
74

ਮਾਨਸਾ, 30 ਜੂਨ-(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ  ਵਿੱਚ ਬੇਰਹਿਮੀ ਨਾਲ  ਲੰਘੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।   ਇਸ ਮੰਦਭਾਗੀ ਘਟਨਾ ਨੂੰ ਬੀਤੇ  ਕੱਲ੍ਹ ਪੂਰਾ ਇੱਕ ਮਹੀਨਾ ਹੋ ਗਿਆ ਹੈ । ਪਰ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਾ ਹੁੰਦੇ ਹੋਏ ਵੀ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿਚ ਵੱਸਦਾ ਹੈ ।ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਕੱਲ੍ਹ ਸਿੱਧੂ ਮੂਸੇਵਾਲਾ ਦਾ ਇਕ ਪ੍ਰਸੰਸਕ ਅਬੋਹਰ ਤੋਂ  ਆਪਣੇ ਪਰਿਵਾਰ ਸਣੇ ਪਿੰਡ ਮੂਸਾ ਵਿਖੇ ਗਾਇਕ ਦਾ ਬੁੱਤ ਲਗਾਉਣ ਲਈ ਆਇਆ । ਇਹ ਬੁੱਤ ਉਨ੍ਹਾਂ ਵੱਲੋਂ ਖੇਤਾਂ ਵਿੱਚ ਲਾਇਆ ਗਿਆ ਹੈ ਜਿੱਥੇ ਸਿੱਧੂ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਸੀ।

ਮੂਸੇਵਾਲਾ ਦਾ ਫੈਨ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਸ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਿੱਧੂ ਦੇ ਕੱਟੜ ਸਮਰਥਕ ਅਤੇ ਪ੍ਰਸ਼ੰਸਕ ਹਨ ਅਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਨੇ ਗਾਇਕ ਦਾ ਬੁੱਤ ਬਣਾਇਆ ਹੈ। ਸਿੱਧੂ ਦੇ ਪਰਿਵਾਰ ਵੱਲੋਂ ਵੀ ਅਪੀਲ ਕੀਤੀ ਗਈ ਕਿ ਜੋ ਵੀ ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਹੈ, ਉਹ ਬੁੱਤ ਦੇ ਆਲੇ-ਦੁਆਲੇ ਖੇਤ ਵਿੱਚ ਇੱਕ ਬੂਟਾ ਜ਼ਰੂਰ ਲਗਾਉਣ, ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਬੂਟਾ ਲਾਉਣ ਪਿੰਡ ਮੂਸਾ ਪਹੁੰਚ ਰਹੇ ਹਨ।

ਮੂਸੇਵਾਲਾ ਦੇ ਨਾ ਸਿਰਫ ਪੰਜਾਬ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਅੱਜ ਵੀ ਉਸ ਦੇ ਪ੍ਰਸ਼ੰਸਕ ਉਸ ਦੇ ਗਾਣੇ ਸੁਣਨ ਲਈ ਉਤਾਵਲੇ ਹਨ। ਉਸ ਦੀ ਮੌਤ ਤੋਂ 26 ਦਿਨ ਬਾਅਦ ਰਿਲੀਜ਼ ਹੋਇਆ ਗਾਣਾ SYL ਨੰਬਰ ਵਨ ਟ੍ਰੈਂਡ ‘ਤੇ ਰਿਹਾ।

NO COMMENTS